ਖ਼ਬਰਾਂ |

ਤਾਜ਼ਾ |

ਸਪੇਨ ਨੇ ਪੁਰਤਗਾਲ ਨੂੰ ਹਰਾ ਕੇ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿਚ ਬਣਾਈ ਜਗ੍ਹਾ
Published : Jul 8, 2026, 7:25 am IST
Updated : Jul 8, 2026, 7:25 am IST
SHARE ARTICLE
photo
photo

ਕ੍ਰਿਸਟੀਆਨੋ ਰੋਨਾਲਡੋ ਦਾ ਸਫ਼ਰ ਖ਼ਤਮ

ਅਰਲਿੰਗਟਨ (ਟੈਕਸਾਸ) : ਇਕ ਰੋਮਾਂਚਕ ਅਤੇ ਯਾਦਗਾਰੀ ਮੁਕਾਬਲੇ ਵਿਚ ਸਪੇਨ ਨੇ ਪੁਰਤਗਾਲ ਨੂੰ 1-0 ਨਾਲ ਹਰਾ ਕੇ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ। ਇਸ ਹਾਰ ਦੇ ਨਾਲ ਹੀ ਪੁਰਤਗਾਲ ਦੇ ਮਹਾਨ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦਾ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਅਤੇ ਸਫ਼ਰ ਹਮੇਸ਼ਾ ਲਈ ਖ਼ਤਮ ਹੋ ਗਿਆ।

41 ਸਾਲ ਦੇ ਰੋਨਾਲਡੋ ਦਾ ਇਹ ਛੇਵਾਂ ਅਤੇ ਆਖਰੀ ਵਿਸ਼ਵ ਕੱਪ ਸੀ। ਮੈਚ ਦਾ ਇਕਲੌਤਾ ਅਤੇ ਨਿਰਣਾਇਕ ਗੋਲ ਸਪੇਨ ਦੇ ਬਦਲਵੇਂ ਖਿਡਾਰੀ ਮਿਕੇਲ ਮੇਰੀਨੋ ਨੇ ਦੂਜੇ ਹਾਫ਼ ਦੇ ਸਟੋਪੇਜ ਟਾਈਮ (91ਵੇਂ ਮਿੰਟ) ਵਿਚ ਕੀਤਾ। ਇਸ ਸ਼ਾਨਦਾਰ ਜਿੱਤ ਤੋਂ ਬਾਅਦ ਸਪੇਨ ਦੇ ਕੋਚ ਲੁਈਸ ਡੇ ਲਾ ਫੁਐਂਟੇ ਨੇ ਅਪਣੇ ਖਿਡਾਰੀਆਂ, ਖਾਸ ਕਰ ਕੇ ਸਬਸਟੀਟਿਊਟਸ ਦੀ ਤਾਰੀਫ਼ ਕਰਦਿਆਂ ਕਿਹਾ, ‘‘ਉਹ ਅਪਣੇ ਪੁਜੀਸ਼ਨ ’ਤੇ ਦੁਨੀਆਂ ਦੇ ਸੱਭ ਤੋਂ ਬਿਹਤਰੀਨ ਖਿਡਾਰੀਆਂ ’ਚੋਂ ਇਕ ਹੈ, ਅਤੇ ਉਸ ਨੇ ਸਾਨੂੰ ਇਕ ਸ਼ਾਨਦਾਰ ਨਤੀਜਾ ਅਤੇ ਇਕ ਸ਼ਾਨਦਾਰ ਗੋਲ ਦਿਤਾ ਹੈ।’’

ਉਨ੍ਹਾਂ ਅੱਗੇ ਕਿਹਾ, ‘‘ਮੈਂ ਮੈਚ ਵਿਚ ਬਾਅਦ ਵਿਚ ਆਏ ਬਦਲਵੇਂ ਖਿਡਾਰੀਆਂ ਦੇ ਮਹੱਤਵ ਨੂੰ ਪ੍ਰਗਟ ਕਰਨਾ ਚਾਹੁੰਦਾ ਹਾਂ।’’ ਦੂਜੇ ਪਾਸੇ, ਮੈਚ ਹਾਰਨ ਅਤੇ ਵਿਸ਼ਵ ਕੱਪ ’ਚੋਂ ਬਾਹਰ ਹੋਣ ਤੋਂ ਬਾਅਦ ਵੀ ਸਟਾਰ ਖਿਡਾਰੀ ਰੋਨਾਲਡੋ ਕਾਫੀ ਸ਼ਾਂਤ ਨਜ਼ਰ ਆਏ। ਅਪਣੇ ਆਖਰੀ ਮੈਚ ਬਾਰੇ ਗੱਲ ਕਰਦਿਆਂ ਰੋਨਾਲਡੋ ਨੇ ਭਾਵੁਕ ਪਰ ਦਿ੍ਰੜ ਸ਼ਬਦਾਂ ਵਿਚ ਕਿਹਾ, ‘‘ਮੈਂ ਕੱਲ੍ਹ ਉਸੇ ਤਰ੍ਹਾਂ ਜਾਗਾਂਗਾ ਜਿਵੇਂ ਅੱਜ ਜਾਗਿਆ ਹਾਂ, ਇਕ ਸਾਫ਼ ਜ਼ਮੀਰ ਨਾਲ। ਮੈਂ ਅਪਣਾ ਸਰਵੋਤਮ ਦਿਤਾ।

ਮੈਂ ਪੁਰਤਗਾਲ ਨਾਲ ਤਿੰਨ ਖਿਤਾਬ ਜਿੱਤੇ। ਕ੍ਰਿਸਟੀਆਨੋ ਤੋਂ ਪਹਿਲਾਂ, ਪੁਰਤਗਾਲ ਨੇ ਕੋਈ ਖਿਤਾਬ ਨਹੀਂ ਜਿੱਤਿਆ ਸੀ। ਇਸ ਲਈ, ਮੈਂ ਖੁਸ਼ ਹਾਂ।’’ ਇਸ ਜਿੱਤ ਨਾਲ ਸਪੇਨ ਨੇ ਅਪਣੀ 35 ਮੈਚਾਂ ਦੀ ਅਜੇਤੂ ਮੁਹਿੰਮ ਨੂੰ ਬਰਕਰਾਰ ਰੱਖਿਆ ਹੈ ਅਤੇ ਹੁਣ ਕੁਆਰਟਰ ਫਾਈਨਲ ਵਿਚ ਉਨ੍ਹਾਂ ਦਾ ਸਾਹਮਣਾ ਬੈਲਜੀਅਮ ਨਾਲ ਹੋਵੇਗਾ।     (ਪੀ.ਟੀ.ਆਈ.)

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੇਅੰਤ ਸਿੰਘ ਦੇ ਕਤਲ ਮਾਮਲੇ 'ਚ MHA ਦੇ Ex. ਅਧਿਕਾਰੀ ਦਾ ਵੱਡਾ ਖੁਲਾਸਾ

15 Jul 2026 2:55 PM

'ਸਤਲੁਜ' ਫਿਲਮ 'ਤੇ Ravneet Bittu LIVE | "ਖਾਲੜਾ ਸਾਬ੍ਹ ਨਾਲ ਕੋਈ ਦਿੱਕਤ ਨਹੀਂ, ਪਰ..." | Press Conference

13 Jul 2026 2:55 PM

ਕੈਬ ਐਸੋਸੀਏਸ਼ਨ ਵਾਲਿਆਂ ਦਾ ਗੁੱਸਾ ਸੱਤਵੇਂ ਅਸਮਾਨ 'ਤੇ, ਭਾਰੀ ਪੁਲਿਸ ਫੋਰਸ ਤਾਇਨਾਤ

13 Jul 2026 2:56 PM

ਫਿਲਮ 'ਸਤਲੁਜ' ਵਿਵਾਦ ਮਾਮਲੇ 'ਤੇ ਰਵਨੀਤ ਬਿੱਟੂ ਦਾ ਵੱਡਾ ਬਿਆਨ

12 Jul 2026 2:49 PM

PM Modi ਦਾ New Zealand ਚ ਸਿੱਖ ਵਿਰੋਧੀ ਤੱਤਾ ਨੂੰ ਕਰਾਰਾ ਜਵਾਬ,ਸਿੱਖਾਂ ਦੀ ਸੇਵਾ ਅਤੇ ਸਾਹਸ ਪੂਰੀ ਦੁਨੀਆ ਲਈ ਮਿਸਾਲ

12 Jul 2026 2:48 PM
Advertisement