ਕ੍ਰਿਕਟ ਹੁਣ ਓਲੰਪਿਕ ਦਾ ਹਿੱਸਾ ਹੈ, ਇਸ ਲਈ ਨਿਯਮਾਂ ਦੀ ਪਾਲਣਾ ਲਾਜ਼ਮੀ ਹੈ : ਬੀ.ਸੀ.ਸੀ.ਆਈ.
ਨਵੀਂ ਦਿੱਲੀ : ਭਾਰਤੀ ਕ੍ਰਿਕਟਰ ਯਸ਼ਸਵੀ ਜੈਸਵਾਲ ਅਤੇ ਮਹਿਲਾ ਕ੍ਰਿਕਟਰ ਸ਼ੇਫਾਲੀ ਵਰਮਾ ਨੂੰ ਰਾਸ਼ਟਰੀ ਐਂਟੀ-ਡੋਪਿੰਗ ਏਜੰਸੀ (NADA) ਨੇ ‘ਵੇਅਰਅਬਾਊਟ’ (ਉਪਲਬਧਤਾ ਦੀ ਜਾਣਕਾਰੀ) ਨਿਯਮਾਂ ਦੀ ਉਲੰਘਣਾ ਕਰਨ ਲਈ ਨੋਟਿਸ ਜਾਰੀ ਕੀਤਾ ਹੈ। ਇਹ ਕਾਰਵਾਈ ਪਿਛਲੇ ਸਾਲ ਡੋਪ ਟੈਸਟ ਲਈ ਉਪਲਬਧ ਨਾ ਹੋਣ ਕਾਰਨ ਕੀਤੀ ਗਈ ਹੈ।
ਬੀ.ਸੀ.ਸੀ.ਆਈ. ਦੇ ਇੱਕ ਸੂਤਰ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ, ‘‘ਹਾਂ, ਸਾਨੂੰ ਨਾਡਾ ਵੱਲੋਂ ਟੈਸਟ ਖੁੰਝ ਜਾਣ ਬਾਰੇ ਸੂਚਨਾ ਮਿਲੀ ਹੈ। ਅਸੀਂ ਉਨ੍ਹਾਂ ਨਾਲ ਗੱਲ ਕਰਾਂਗੇ ਕਿ ਇਹ ਕਿਵੇਂ ਹੋਇਆ ਅਤੇ ਜ਼ਰੂਰੀ ਕਦਮ ਚੁੱਕਾਂਗੇ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਚੀਜ਼ਾਂ ਨਾ ਹੋਣ।’’ ਉਨ੍ਹਾਂ ਅੱਗੇ ਕਿਹਾ ਕਿ ਕ੍ਰਿਕਟ ਹੁਣ ਓਲੰਪਿਕ ਦਾ ਹਿੱਸਾ ਹੈ, ਇਸ ਲਈ ਨਿਯਮਾਂ ਦੀ ਪਾਲਣਾ ਲਾਜ਼ਮੀ ਹੈ, ‘‘ਕ੍ਰਿਕਟ ਓਲੰਪਿਕ ਵਿੱਚ ਵਾਪਸ ਆ ਗਿਆ ਹੈ ਅਤੇ ਸਾਨੂੰ ਸਾਰੇ ਪ੍ਰੋਟੋਕੋਲ ਦੀ ਪਾਲਣਾ ਕਰਨ ਦੀ ਲੋੜ ਹੈ ਤਾਂ ਜੋ ਸਭ ਕੁਝ ਸੁਚਾਰੂ ਢੰਗ ਨਾਲ ਚੱਲ ਸਕੇ।’’
ਦੱਸਣਯੋਗ ਹੈ ਕਿ ਯਸ਼ਸਵੀ ਇਸ ਸਮੇਂ ਆਈ.ਪੀ.ਐੱਲ. ਵਿੱਚ ਖੇਡ ਰਹੇ ਹਨ। ਨਿਯਮਾਂ ਮੁਤਾਬਕ, ਜੇਕਰ ਕੋਈ ਖਿਡਾਰੀ ਲਗਾਤਾਰ ਤਿੰਨ ਵਾਰ ਟੈਸਟ ਲਈ ਉਪਲਬਧ ਨਹੀਂ ਹੁੰਦਾ, ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ।
