ਖ਼ਬਰਾਂ |

ਤਾਜ਼ਾ |

ਰਣਜੀ ਟ੍ਰਾਫ਼ੀ ਕ੍ਰਿਕਟ ਟੂਰਨਾਮੈਂਟ ਅੱਜ ਤੋਂ ਹੋਇਆ ਸ਼ੁਰੂ, 38 ਟੀਮਾਂ ਹਿੱਸਾ ਲੈ ਰਹੀਆਂ ਟੂਰਨਾਮੈਂਟ 'ਚ
Published : Oct 11, 2026, 4:26 pm IST
Updated : Oct 11, 2026, 4:26 pm IST
SHARE ARTICLE
Ranji Trophy cricket tournament begins today, 38 teams participating in the tournament
Ranji Trophy cricket tournament begins today, 38 teams participating in the tournament

ਕੁੱਲ 138 ਮੈਚ ਖੇਡੇ ਜਾਣਗੇ

ਨਵੀਂ ਦਿੱਲੀ: ਦੁਨੀਆ ਦਾ ਸਭ ਤੋਂ ਵੱਡਾ ਘਰੇਲੂ ਰੈੱਡ-ਬਾਲ ਕ੍ਰਿਕੇਟ ਟੂਰਨਾਮੈਂਟ ਰਣਜੀ ਟਰਾਫੀ ਅੱਜ ਤੋਂ ਖੇਡੀ ਜਾ ਰਹੀ ਹੈ। 1934-35 ਵਿੱਚ ਸ਼ੁਰੂ ਹੋਈ ਇਸ ਚੈਂਪੀਅਨਸ਼ਿਪ ਦਾ ਇਹ 92ਵਾਂ ਸੀਜ਼ਨ ਹੈ। ਇਸ ਵਿੱਚ 38 ਟੀਮਾਂ ਖਿਤਾਬ ਲਈ ਉਤਰ ਰਹੀਆਂ ਹਨ। 138 ਮੈਚ ਖੇਡੇ ਜਾਣਗੇ। ਟੂਰਨਾਮੈਂਟ ਦੇ ਇਤਿਹਾਸ ਵਿੱਚ ਮੁੰਬਈ ਨੇ ਸਭ ਤੋਂ ਵੱਧ 42 ਵਾਰ ਖਿਤਾਬ ਜਿੱਤਿਆ ਹੈ।

ਰਣਜੀ ਟਰਾਫੀ ਟੀਮ ਇੰਡੀਆ ਵਿੱਚ ਜਗ੍ਹਾ ਬਣਾਉਣ ਦਾ ਅਹਿਮ ਮੰਚ ਰਹੀ ਹੈ। ਇਸ ਸੀਜ਼ਨ ਯਸ਼ਸਵੀ ਜਾਇਸਵਾਲ, ਕੇ.ਐੱਲ. ਰਾਹੁਲ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ, ਸਰਫਰਾਜ਼ ਖਾਨ ਅਤੇ ਰਵਿੰਦਰ ਜਡੇਜਾ ਵਰਗੇ ਖਿਡਾਰੀਆਂ ਦੇ ਪ੍ਰਦਰਸ਼ਨ 'ਤੇ ਵੀ ਨਜ਼ਰਾਂ ਰਹਿਣਗੀਆਂ।

ਜੁਲਾਈ 1934 ਵਿੱਚ ਬੀ.ਸੀ.ਸੀ.ਆਈ. (BCCI) ਨੇ ਦੇਸ਼ ਵਿੱਚ ਪਹਿਲੇ ਦਰਜੇ ਦੀ ਕ੍ਰਿਕੇਟ ਕਰਵਾਉਣ ਦਾ ਵਿਚਾਰ ਰੱਖਿਆ। ਤਦ ਇਸ ਦਾ ਨਾਂ 'ਕ੍ਰਿਕੇਟ ਚੈਂਪੀਅਨਸ਼ਿਪ ਆਫ਼ ਇੰਡੀਆ' ਸੀ। ਪਹਿਲੇ ਸੀਜ਼ਨ ਵਿੱਚ 15 ਟੀਮਾਂ ਨੇ ਹਿੱਸਾ ਲਿਆ। ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਨੇ ਟਰਾਫੀ ਦਾਨ ਕੀਤੀ ਸੀ। ਪਹਿਲਾ ਮੈਚ ਮਦਰਾਸ ਅਤੇ ਮੈਸੂਰ ਵਿਚਕਾਰ ਚੇਪੌਕ ਵਿੱਚ ਖੇਡਿਆ ਗਿਆ ਸੀ। ਬਾਂਬੇ ਇਸ ਸੀਜ਼ਨ ਦਾ ਚੈਂਪੀਅਨ ਬਣਿਆ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

? LIVE | 16 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ | Punjab News | India News | | Rozana Spokesman TV

16 Nov 2026 1:45 PM

Rajasthan Railway Track Blast Case 'ਚ ਵੱਡੀ ਗ੍ਰਿਫ਼ਤਾਰੀ! Gurdaspur ਤੋਂ 2 ਮੁੱਖ ਮੁਲਜ਼ਮ Arrest | Punjab |

15 Nov 2026 1:39 PM

? LIVE | 14 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ | Punjab News | India News | | Rozana Spokesman TV

14 Nov 2026 2:04 PM

? LIVE | 13 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ

13 Nov 2026 2:47 PM

ਆਮ ਆਦਮੀ ਪਾਰਟੀ ਦੀ ਦੂਜੀ ਲਿਸਟ ਜਲਦ! ਕਿਸ ਵਿਧਾਇਕ ਦੀ ਕੱਟੇਗੀ ਟਿਕਟ?

12 Nov 2026 1:37 PM
Advertisement