ਖ਼ਬਰਾਂ |

ਤਾਜ਼ਾ |

ਮਹਿਲਾ ਟੀ-20 ਵਿਸ਼ਵ ਕੱਪ 'ਚ ਭਾਰਤ-ਪਾਕਿ ਮੈਚ ਅੱਜ

By : GAGANDEEP

Published : Jun 14, 2026, 8:44 am IST
Updated : Jun 14, 2026, 8:44 am IST
SHARE ARTICLE
photo
photo

ਪਾਕਿਸਤਾਨੀ ਕਪਤਾਨ ਫ਼ਾਤਿਮਾ ਸਨਾ ਨੂੰ ਅਭਿਆਸ ਦੌਰਾਨ ਲੱਗੀ ਸੱਟ

ਬਰਮਿੰਘਮ : ਬਰਮਿੰਘਮ ਵਿਖੇ ਐਤਵਾਰ ਨੂੰ ਹੋਣ ਵਾਲੇ ਆਈ.ਸੀ.ਸੀ. ਮਹਿਲਾ ਟੀ-20 ਵਿਸ਼ਵ ਕੱਪ ਦੇ ਅਪਣੇ ਪਹਿਲੇ ਮੁਕਾਬਲੇ ’ਚ, ਭਾਰਤੀ ਟੀਮ ਪਾਕਿਸਤਾਨ ਵਿਰੁਧ ਸ਼ਾਨਦਾਰ ਸ਼ੁਰੂਆਤ ਕਰਨਾ ਚਾਹੇਗੀ। ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਟੀਮ ਪਿਛਲੇ ਸਾਲ 50 ਓਵਰਾਂ ਦਾ ਖਿਤਾਬ ਜਿੱਤਣ ਤੋਂ ਬਾਅਦ ਹੁਣ ਟੀ-20 ਵਿਸ਼ਵ ਖਿਤਾਬ ਜਿੱਤਣ ਦੀ ਕੋਸ਼ਿਸ਼ ਵਿਚ ਹੈ।

ਭਾਰਤ ਨੇ ਹਾਲ ਹੀ ਵਿਚ ਆਸਟ੍ਰੇਲੀਆ ਅਤੇ ਇੰਗਲੈਂਡ ਨੂੰ ਉਨ੍ਹਾਂ ਦੇ ਘਰੇਲੂ ਮੈਦਾਨ ਉਤੇ ਹਰਾ ਕੇ ਅਪਣੀ ਸ਼ਾਨਦਾਰ ਫਾਰਮ ਦਾ ਸਬੂਤ ਦਿਤਾ ਹੈ। ਟੀਮ ਇੰਡੀਆ ਦੀ ਸਫਲਤਾ ਕਾਫੀ ਹੱਦ ਤਕ ਸਲਾਮੀ ਬੱਲੇਬਾਜ਼ਾਂ ਸਮਿ੍ਰਤੀ ਮੰਧਾਨਾ ਅਤੇ ਸ਼ੈਫਾਲੀ ਵਰਮਾ ਦੇ ਪ੍ਰਦਰਸ਼ਨ ਉਤੇ ਨਿਰਭਰ ਕਰੇਗੀ। ਪਿਛਲੇ ਕੁੱਝ ਮੈਚਾਂ ਦੇ ਅੰਕੜਿਆਂ ਨੂੰ ਵੇਖਦੇ ਹੋਏ ਇਹ ਸਪੱਸ਼ਟ ਹੈ ਕਿ ਸਲਾਮੀ ਬੱਲੇਬਾਜ਼ਾਂ ਵਲੋਂ ਦੌੜਾਂ ਬਣਾਉਣਾ ਲਾਜ਼ਮੀ ਹੈ। ਇਕ ਸੰਤੁਲਿਤ ਭਾਰਤ ਨੂੰ ਇਕ ਮੁਸ਼ਕਲ ਪਾਕਿਸਤਾਨ ਦੇ ਵਿਰੁਧ ਅਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕਰਨ ਲਈ ਸਲਾਮੀ ਬੱਲੇਬਾਜ਼ ਸਮਿ੍ਰਤੀ ਮੰਧਾਨਾ ਅਤੇ ਸ਼ੈਫਾਲੀ ਵਰਮਾ ਦੀ ਜ਼ਰੂਰਤ ਹੋਵੇਗੀ।

ਦੋਹਾਂ ਟੀਮਾਂ ਦੇ ਆਪਸੀ ਮੁਕਾਬਲਿਆਂ ਦੀ ਗੱਲ ਕਰੀਏ ਤਾਂ ਟੀ-20 ਫਾਰਮੈਟ ਵਿਚ ਭਾਰਤ ਦਾ ਪਾਕਿਸਤਾਨ ਉੱਤੇ ਹਮੇਸ਼ਾ ਦਬਦਬਾ ਰਿਹਾ ਹੈ। ਅੰਕੜਿਆਂ ਮੁਤਾਬਕ ਭਾਰਤ ਨੂੰ ਟੀ-20 ਮੈਚਾਂ ਵਿਚ 13-3 ਦੀ ਸ਼ਾਨਦਾਰ ਲੀਡ ਹਾਸਲ ਹੈ। ਹਾਲਾਂਕਿ, ਪਾਕਿਸਤਾਨ ਦੀ ਕਪਤਾਨ ਫਾਤਿਮਾ ਸਨਾ ਸ਼ਾਨਦਾਰ ਫਾਰਮ ਵਿਚ ਹੈ, ਜਿਸ ਨੇ ਹਾਲ ਹੀ ਵਿਚ ‘ਵਿਮੈਨਜ਼ ਟੀ-20 ਇੰਟਰਨੈਸ਼ਨਲ’ ਵਿਚ ਜ਼ਿੰਬਾਬਵੇ ਵਿਰੁਧ ਸਿਰਫ 15 ਗੇਂਦਾਂ ਵਿਚ ਸੱਭ ਤੋਂ ਤੇਜ਼ ਅਰਧ ਸੈਂਕੜਾ ਜੜਿਆ ਹੈ। ਉਹ ਭਾਰਤੀ ਗੇਂਦਬਾਜ਼ਾਂ ਲਈ ਪਰੇਸ਼ਾਨੀ ਖੜੀ ਕਰ ਸਕਦੀ ਹੈ। ਹਾਲਾਂਕਿ ਅਭਿਆਸ ਦੌਰਾਨ ਸੱਟ ਲੱਗਣ ਕਾਰਨ ਉਨ੍ਹਾਂ ਦਾ ਖੇਡਣਾ ਮੁਸ਼ਕਲ ਹੈ।

ਕਪਤਾਨ ਹਰਮਨਪ੍ਰੀਤ ਕੌਰ ਦਾ ਫਾਰਮ ਵਿਚ ਆਉਣਾ ਵਿਚਲੇ ਬੱਲੇਬਾਜ਼ਾਂ ਲਈ ਇਕ ਵੱਡਾ ਹੁਲਾਰਾ ਹੈ। ਇਸ ਤੋਂ ਇਲਾਵਾ ਯਸਤਿਕਾ ਭਾਟੀਆ ਅਤੇ ਦੀਪਤੀ ਸ਼ਰਮਾ ਤੋਂ ਵੀ ਅਹਿਮ ਯੋਗਦਾਨ ਦੀ ਉਮੀਦ ਹੈ। ਵਿਕਟਕੀਪਰ ਬੱਲੇਬਾਜ਼ ਯਸਤਿਕਾ ਬਾਰੇ ਰੀਪੋਰਟ ਕਹਿੰਦੀ ਹੈ ਕਿ 25 ਸਾਲ ਦੀ ਖਿਡਾਰਨ ਮੌਜੂਦਾ 99 ਦੇ ਅਪਣੇ ਸਟ੍ਰਾਈਕ-ਰੇਟ ਵਿਚ ਸੁਧਾਰ ਕਰਨਾ ਚਾਹੇਗੀ। ਤਜਰਬੇਕਾਰ ਆਲਰਾਊਂਡਰ ਦੀਪਤੀ ਸ਼ਰਮਾ ਨੂੰ ਵੀ ਗੇਂਦ ਅਤੇ ਬੱਲੇ ਦੋਹਾਂ ਨਾਲ ਅਪਣੀ ਅਹਿਮ ਭੂਮਿਕਾ ਨਿਭਾਉਣੀ ਪਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੰਗਨਾ ਰਣੌਤ ਨੇ CJP ਪ੍ਰਦਰਸ਼ਨਕਾਰੀਆਂ 'ਤੇ ਕੀਤੀ ਵੱਡੀ ਟਿੱਪਣੀ

20 Jul 2026 3:07 PM

RSS ਇਕੱਠ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ!

20 Jul 2026 3:06 PM

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM
Advertisement