ਖ਼ਬਰਾਂ |

ਤਾਜ਼ਾ |

ਭੁਵਨੇਸ਼ਵਰ ਕੁਮਾਰ ਨੂੰ ਵੈਸਟਇੰਡੀਜ਼ ਖਿਲਾਫ਼ ਆਖਰੀ ਟੀ-20 ਮੈਚ ਲਈ ਟੀਮ ਇੰਡੀਆ ’ਚ ਕੀਤਾ ਗਿਆ ਸ਼ਾਮਲ
Published : Oct 16, 2026, 3:47 pm IST
Updated : Oct 16, 2026, 3:47 pm IST
SHARE ARTICLE
Bhuvneshwar Kumar included in Team India for the final T20I against West Indies
Bhuvneshwar Kumar included in Team India for the final T20I against West Indies

ਅਰਸ਼ਦੀਪ ਸਿੰਘ ਦੇ ਲੱਗੀ ਸੱਟ, ਪੰਜਵਾਂ ਅਤੇ ਆਖਰੀ ਟੀ-20 ਮੁਕਾਬਲਾ ਭਲਕੇ 17 ਅਕਤੂਬਰ ਨੂੰ ਖੇਡਿਆ ਜਾਵੇਗਾ

ਨਵੀਂ ਦਿੱਲੀ: ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਖੇਡੀ ਜਾ ਰਹੀ ਟੀ-20 ਸੀਰੀਜ਼ ਦਾ ਆਖਰੀ ਅਤੇ ਨਿਰਣਾਇਕ ਮੈਚ 17 ਅਕਤੂਬਰ ਨੂੰ ਬੈਂਗਲੁਰੂ ਦੇ ਐਮ. ਚਿੰਨਾਸਵਾਮੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਸ ਅਹਿਮ ਮੈਚ ਤੋਂ ਪਹਿਲਾਂ ਟੀਮ ਇੰਡੀਆ ਦੇ ਸਕੁਐਡ ਵਿੱਚ ਇੱਕ ਵੱਡਾ ਬਦਲਾਅ ਕੀਤਾ ਗਿਆ ਹੈ। ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦੀ ਟੀਮ ਵਿੱਚ ਵਾਪਸੀ ਹੋ ਗਈ ਹੈ। ਅਰਸ਼ਦੀਪ ਸਿੰਘ ਦੇ ਸੱਟ ਲੱਗਣ ਕਾਰਨ ਭੁਵੀ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।

ਬੀ.ਸੀ.ਸੀ.ਆਈ. (BCCI) ਵੱਲੋਂ ਜਾਰੀ ਅਧਿਕਾਰਤ ਮੀਡੀਆ ਸੂਚਨਾ ਅਨੁਸਾਰ, ਅਰਸ਼ਦੀਪ ਸਿੰਘ ਨੂੰ ਹੈਦਰਾਬਾਦ ਵਿੱਚ ਖੇਡੇ ਗਏ ਚੌਥੇ ਟੀ-20 ਮੈਚ ਦੌਰਾਨ ਗੇਂਦਬਾਜ਼ੀ ਕਰਦੇ ਸਮੇਂ ਮੋਢੇ 'ਤੇ ਸੱਟ ਲੱਗ ਗਈ ਸੀ। ਉਨ੍ਹਾਂ ਦੀ ਸੱਟ ਨੂੰ ਧਿਆਨ ਵਿੱਚ ਰੱਖਦਿਆਂ ਭੁਵੀ ਨੂੰ ਟੀਮ ਵਿੱਚ ਮੌਕਾ ਦਿੱਤਾ ਗਿਆ ਹੈ। ਹਾਲਾਂਕਿ, ਆਖਰੀ ਮੈਚ ਵਿੱਚ ਉਨ੍ਹਾਂ ਦੇ ਖੇਡਣ ਜਾਂ ਨਾ ਖੇਡਣ ਬਾਰੇ ਅੰਤਿਮ ਫੈਸਲਾ ਮੈਚ ਤੋਂ ਠੀਕ ਪਹਿਲਾਂ ਉਨ੍ਹਾਂ ਦੀ ਫਿਟਨੈਸ ਅਤੇ ਰਿਕਵਰੀ ਨੂੰ ਦੇਖ ਕੇ ਲਿਆ ਜਾਵੇਗਾ।

2-2 ਨਾਲ ਬਰਾਬਰੀ 'ਤੇ ਹੈ ਸੀਰੀਜ਼

ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਜਾਰੀ ਇਹ ਟੀ-20 ਸੀਰੀਜ਼ ਇਸ ਸਮੇਂ 2-2 ਦੀ ਬਰਾਬਰੀ 'ਤੇ ਹੈ। 

ਪਹਿਲਾ ਮੈਚ (ਲਖਨਊ): ਭਾਰਤ ਨੇ 8 ਵਿਕਟਾਂ ਨਾਲ ਜਿੱਤ ਦਰਜ ਕਰਕੇ 1-0 ਦੀ ਬੜ੍ਹਤ ਬਣਾਈ ਸੀ।

ਦੂਜਾ ਮੈਚ (ਰਾਂਚੀ): ਵੈਸਟਇੰਡੀਜ਼ ਨੇ 250 ਦੌੜਾਂ ਦਾ ਵੱਡਾ ਟੀਚਾ ਹਾਸਲ ਕਰਕੇ ਸੀਰੀਜ਼ ਬਰਾਬਰ ਕਰ ਲਈ।

ਤੀਜਾ ਮੈਚ (ਇੰਦੌਰ): ਭਾਰਤ ਨੇ 14 ਦੌੜਾਂ ਨਾਲ ਜਿੱਤ ਹਾਸਲ ਕੀਤੀ।

ਚੌਥਾ ਮੈਚ (ਹੈਦਰਾਬਾਦ): ਵੈਸਟਇੰਡੀਜ਼ ਨੇ ਭਾਰਤ ਨੂੰ 24 ਦੌੜਾਂ ਨਾਲ ਹਰਾ ਕੇ ਸੀਰੀਜ਼ 2-2 ਨਾਲ ਬਰਾਬਰ ਕਰ ਦਿੱਤੀ। 

ਹੁਣ ਦੋਵੇਂ ਟੀਮਾਂ ਆਖਰੀ ਮੁਕਾਬਲੇ ਵਿੱਚ ਸੀਰੀਜ਼ ਆਪਣੇ ਨਾਂ ਕਰਨ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰਨਗੀਆਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rajasthan Railway Track Blast Case 'ਚ ਵੱਡੀ ਗ੍ਰਿਫ਼ਤਾਰੀ! Gurdaspur ਤੋਂ 2 ਮੁੱਖ ਮੁਲਜ਼ਮ Arrest | Punjab |

15 Nov 2026 1:39 PM

? LIVE | 14 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ | Punjab News | India News | | Rozana Spokesman TV

14 Nov 2026 2:04 PM

? LIVE | 13 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ

13 Nov 2026 2:47 PM

ਆਮ ਆਦਮੀ ਪਾਰਟੀ ਦੀ ਦੂਜੀ ਲਿਸਟ ਜਲਦ! ਕਿਸ ਵਿਧਾਇਕ ਦੀ ਕੱਟੇਗੀ ਟਿਕਟ?

12 Nov 2026 1:37 PM

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡਾ ਉਛਾਲ, ਜਾਣੋ ਅੱਜ ਦੇ ਨਵੇਂ ਰੇਟ

06 Nov 2026 2:11 PM
Advertisement