ਖ਼ਬਰਾਂ |

ਤਾਜ਼ਾ |

ਅਰਜਨਟੀਨਾ ਦੇ ਸਟਾਰ ਫੁਟਬਾਲਰ ਲਿਓਨਲ ਮੈਸੀ ਦੀ ਫੁੱਟਬਾਲ ਵਰਲਡ ਕੱਪ ਵਿੱਚ ਪਹਿਲੀ ਹੈਟ੍ਰਿਕ
Published : Jun 17, 2026, 3:33 pm IST
Updated : Jun 17, 2026, 3:33 pm IST
SHARE ARTICLE
Argentine star footballer Lionel Messi's first hat-trick in the Football World Cup
Argentine star footballer Lionel Messi's first hat-trick in the Football World Cup

ਟੂਰਨਾਮੈਂਟ ਵਿੱਚ ਸਭ ਤੋਂ ਵੱਧ 16 ਗੋਲ ਕਰਨ ਦੇ ਰਿਕਾਰਡ ਦੀ ਕੀਤੀ ਬਰਾਬਰੀ

ਕੈਨਸਸ ਸਿਟੀ: ਅਰਜਨਟੀਨਾ ਦੇ ਸਟਾਰ ਫੁੱਟਬਾਲਰ ਲਿਓਨਲ ਮੈਸੀ ਨੇ ਬੁੱਧਵਾਰ ਨੂੰ ਫੁੱਟਬਾਲ ਵਰਲਡ ਕੱਪ ਦੀ ਆਪਣੀ ਪਹਿਲੀ ਹੈਟ੍ਰਿਕ ਲਗਾ ਦਿੱਤੀ ਹੈ। ਇਹ ਵਰਲਡ ਕੱਪ ਵਿੱਚ ਮੈਸੀ ਦੀ ਪਹਿਲੀ ਹੈਟ੍ਰਿਕ ਵੀ ਹੈ। ਮੈਸੀ ਦੀ ਇਹ ਹੈਟ੍ਰਿਕ ਇੱਕ ਖ਼ਾਸ ਮੌਕੇ 'ਤੇ ਆਈ ਹੈ। ਉਨ੍ਹਾਂ ਨੇ 2006 ਵਿੱਚ 17 ਜੂਨ ਨੂੰ ਹੀ ਫੀਫਾ ਵਰਲਡ ਕੱਪ ਵਿੱਚ ਆਪਣਾ ਪਹਿਲਾ ਮੈਚ ਖੇਡਿਆ ਸੀ।

38 ਸਾਲ ਦੇ ਮੈਸੀ ਨੇ ਅਲਜੀਰੀਆ ਖ਼ਿਲਾਫ਼ 17ਵੇਂ, 60ਵੇਂ ਅਤੇ 76ਵੇਂ ਮਿੰਟ ਵਿੱਚ ਗੋਲ ਕੀਤੇ। ਉਹ 78 ਮਿੰਟਾਂ ਬਾਅਦ ਮੈਦਾਨ ਤੋਂ ਬਾਹਰ ਚਲੇ ਗਏ। ਮੈਸੀ ਦੇ ਇਸ ਦਮਦਾਰ ਪ੍ਰਦਰਸ਼ਨ ਸਦਕਾ ਅਰਜਨਟੀਨਾ ਨੇ ਗਰੁੱਪ-ਜੇ ਦੇ ਮੁਕਾਬਲੇ ਵਿੱਚ ਅਲਜੀਰੀਆ ਨੂੰ 3-0 ਨਾਲ ਹਰਾਇਆ। ਮੈਸੀ ਹੁਣ ਤੱਕ 11 ਇੰਟਰਨੈਸ਼ਨਲ ਹੈਟ੍ਰਿਕਾਂ ਲਗਾ ਚੁੱਕੇ ਹਨ। ਇਹ ਮੈਚ ਅਮਰੀਕੀ ਸ਼ਹਿਰ ਕੈਨਸਸ ਸਿਟੀ ਦੇ ਐਰੋਹੈੱਡ ਸਟੇਡੀਅਮ ਵਿੱਚ ਖੇਡਿਆ ਗਿਆ।

ਇਸ ਜਿੱਤ ਨਾਲ ਅਰਜਨਟੀਨਾ ਗਰੁੱਪ-ਜੇ ਦੀ ਪੁਆਇੰਟਸ ਟੇਬਲ ਵਿੱਚ ਪਹਿਲੇ ਸਥਾਨ 'ਤੇ ਆ ਗਈ ਹੈ। ਅਰਜਨਟੀਨਾ ਹੁਣ 22 ਜੂਨ ਨੂੰ ਆਸਟ੍ਰੀਆ ਨਾਲ ਭਿੜੇਗਾ। ਅਲਜੀਰੀਆ ਦੀ ਟੀਮ ਆਪਣੇ ਅਗਲੇ ਮੈਚ ਵਿੱਚ ਜਾਰਡਨ ਨਾਲ ਭਿੜੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੰਗਨਾ ਰਣੌਤ ਨੇ CJP ਪ੍ਰਦਰਸ਼ਨਕਾਰੀਆਂ 'ਤੇ ਕੀਤੀ ਵੱਡੀ ਟਿੱਪਣੀ

20 Jul 2026 3:07 PM

RSS ਇਕੱਠ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ!

20 Jul 2026 3:06 PM

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM
Advertisement