ਖ਼ਬਰਾਂ |

ਤਾਜ਼ਾ |

ਅਜ਼ਹਰੂਦੀਨ ਨੇ ਭਾਰਤੀ ਕ੍ਰਿਕੇਟ ਟੀਮ ਦੇ ਚੋਣਕਾਰਾਂ 'ਤੇ ਚੁੱਕੇ ਸਵਾਲ: ਗਿੱਲ, ਸਰਫਰਾਜ਼ ਅਤੇ ਨਬੀ ਦੀ ਚੋਣ ਨਾ ਹੋਣ 'ਤੇ ਪ੍ਰਗਟਾਈ ਨਾਰਾਜ਼ਗੀ
Published : Jun 17, 2026, 3:09 pm IST
Updated : Jun 17, 2026, 3:09 pm IST
SHARE ARTICLE
ਸਾਬਕਾ ਕਪਤਾਨ ਅਜ਼ਹਰੂਦੀਨ ਨੇ ਚੁੱਕੇ ਸਵਾਲ: ਗਿੱਲ, ਸਰਫਰਾਜ਼ ਅਤੇ ਨਬੀ ਦੀ ਚੋਣ ਨਾ ਹੋਣ 'ਤੇ ਪ੍ਰਗਟਾਈ ਨਾਰਾਜ਼ਗੀ
ਸਾਬਕਾ ਕਪਤਾਨ ਅਜ਼ਹਰੂਦੀਨ ਨੇ ਚੁੱਕੇ ਸਵਾਲ: ਗਿੱਲ, ਸਰਫਰਾਜ਼ ਅਤੇ ਨਬੀ ਦੀ ਚੋਣ ਨਾ ਹੋਣ 'ਤੇ ਪ੍ਰਗਟਾਈ ਨਾਰਾਜ਼ਗੀ

ਕਿਹਾ, ਘਰੇਲੂ ਕ੍ਰਿਕਟ ਖੇਡਣ ਦਾ ਕੀ ਫਾਇਦਾ ਜਦੋਂ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਮਾਨਤਾ ਹੀ ਨਹੀਂ ਦਿੱਤੀ ਜਾ ਰਹੀ?

ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਨੇ ਇੱਕ ਇੰਟਰਵਿਊ ਦੌਰਾਨ ਭਾਰਤੀ ਚੋਣਕਾਰਾਂ ਦੀ ਨੀਤੀਆਂ ‘ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਸ਼ੁਭਮਨ ਗਿੱਲ ਨੂੰ ਸਾਰੇ ਫਾਰਮੈਟਾਂ ਤੋਂ ਬਾਹਰ ਰੱਖਣ ਅਤੇ ਸਰਫਰਾਜ਼ ਖਾਨ ਤੇ ਔਕਿਬ ਨਬੀ ਵਰਗੇ ਪ੍ਰਤਿਭਾਸ਼ਾਲੀ ਖਿਡਾਰੀਆਂ ਦੀ ਅਣਦੇਖੀ ਨੂੰ ਲੈ ਕੇ ਸਖ਼ਤ ਨਾਰਾਜ਼ਗੀ ਪ੍ਰਗਟਾਈ ਹੈ।

ਅਜ਼ਹਰੂਦੀਨ ਨੇ ਸ਼ੁਭਮਨ ਗਿੱਲ ਦੀ ਤਾਰੀਫ਼ ਕਰਦਿਆਂ ਕਿਹਾ, ‘‘ਗਿੱਲ ਕਪਤਾਨੀ ਦੀ ਭੂਮਿਕਾ ਨੂੰ ਬਹੁਤ ਵਧੀਆ ਢੰਗ ਨਾਲ ਨਿਭਾ ਰਿਹਾ ਹੈ। ਉਸ ਦਾ ਨਿੱਜੀ ਪ੍ਰਦਰਸ਼ਨ ਵੀ ਕਾਫੀ ਸੁਧਰਿਆ ਹੈ। ਉਹ ਸਾਰੇ ਫਾਰਮੈਟਾਂ ਲਈ ਇੱਕ ਚੰਗਾ ਖਿਡਾਰੀ ਹੈ ਅਤੇ ਉਸ ਨੂੰ ਕਦੇ ਵੀ ਕਿਸੇ ਫਾਰਮੈਟ ਤੋਂ ਬਾਹਰ ਨਹੀਂ ਕੀਤਾ ਜਾਣਾ ਚਾਹੀਦਾ ਸੀ।’’

ਉਨ੍ਹਾਂ ਨੇ ਘਰੇਲੂ ਕ੍ਰਿਕਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਨਜ਼ਰਅੰਦਾਜ਼ ਕਰਨ ‘ਤੇ ਵੀ ਸਵਾਲ ਚੁੱਕੇ। ਅਜ਼ਹਰੂਦੀਨ ਨੇ ਕਿਹਾ, ‘‘ਔਕਿਬ ਨਬੀ ਇੱਕ ਬਿਹਤਰੀਨ ਰੈੱਡ-ਬਾਲ ਗੇਂਦਬਾਜ਼ ਹੈ। ਉਹ ਸਵਿੰਗ ਗੇਂਦਬਾਜ਼ੀ ਦਾ ਬਹੁਤ ਵਧੀਆ ਮਾਹਿਰ ਹੈ। ਮੈਨੂੰ ਉਸ ਲਈ ਬਹੁਤ ਦੁੱਖ ਮਹਿਸੂਸ ਹੁੰਦਾ ਹੈ। ਨਬੀ ਨੇ ਪਿਛਲੇ ਦੋ ਸਾਲਾਂ ਵਿੱਚ ਲਗਾਤਾਰ ਵਿਕਟਾਂ ਲਈਆਂ ਹਨ, ਫਿਰ ਵੀ ਉਹ ਟੈਸਟ ਟੀਮ ਵਿੱਚ ਜਗ੍ਹਾ ਨਹੀਂ ਬਣਾ ਸਕਿਆ। ਇਹ ਬਹੁਤ ਨਿਰਾਸ਼ਾਜਨਕ ਹੈ।’’

ਸਾਬਕਾ ਕਪਤਾਨ ਨੇ ਅੱਗੇ ਕਿਹਾ, ‘‘ਇਹ ਲੜਕੇ ਘਰੇਲੂ ਕ੍ਰਿਕਟ ਵਿੱਚ ਲਗਾਤਾਰ ਵਧੀਆ ਪ੍ਰਦਰਸ਼ਨ ਕਰ ਰਹੇ ਹਨ। ਹਰ ਕੋਈ ਕਹਿੰਦਾ ਹੈ ਕਿ ਸਾਨੂੰ ਘਰੇਲੂ ਕ੍ਰਿਕਟ ਖੇਡਣੀ ਚਾਹੀਦੀ ਹੈ, ਪਰ ਘਰੇਲੂ ਕ੍ਰਿਕਟ ਖੇਡਣ ਦਾ ਕੀ ਫਾਇਦਾ ਜਦੋਂ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਮਾਨਤਾ ਹੀ ਨਹੀਂ ਦਿੱਤੀ ਜਾ ਰਹੀ? ਨਬੀ ਇੱਕ ਚੰਗਾ ਟੀ-20 ਗੇਂਦਬਾਜ਼ ਨਹੀਂ ਹੈ, ਇਸ ਲਈ ਤੁਹਾਨੂੰ ਇਹ ਸਮਝਣਾ ਅਤੇ ਪਛਾਣਨਾ ਚਾਹੀਦਾ ਹੈ ਕਿ ਉਹ ਟੈਸਟ ਕ੍ਰਿਕਟ ਲਈ ਬਿਹਤਰ ਹੈ।’’

ਅਜ਼ਹਰੂਦੀਨ ਨੇ ਜ਼ੋਰ ਦਿੱਤਾ ਕਿ ਭਾਰਤ ਨੂੰ ਹੋਰ ਜ਼ਿਆਦਾ ਟੈਸਟ ਕ੍ਰਿਕਟ ਖੇਡਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ, ‘‘ਕ੍ਰਿਕਟ ਟੈਸਟ ਕ੍ਰਿਕਟ ਤੋਂ ਬਿਨਾਂ ਅਧੂਰੀ ਹੈ। ਹਾਲਾਤ ਅਤੇ ਪਿੱਚਾਂ ਲਗਾਤਾਰ ਬਦਲਦੀਆਂ ਰਹਿੰਦੀਆਂ ਹਨ, ਇਸੇ ਲਈ ਇਸ ਨੂੰ ਟੈਸਟ ਕ੍ਰਿਕਟ ਕਿਹਾ ਜਾਂਦਾ ਹੈ। ਸਾਨੂੰ ਮਲਟੀ-ਡੇ ਮੈਚਾਂ ਨੂੰ ਹੋਰ ਉਤਸ਼ਾਹਿਤ ਕਰਨਾ ਚਾਹੀਦਾ ਹੈ।’’

ਅੰਤ ਵਿੱਚ, ਉਨ੍ਹਾਂ ਨੇ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੀ ਰਿਟਾਇਰਮੈਂਟ ਨੂੰ ਇੱਕ ‘ਨਿੱਜੀ ਫੈਸਲਾ’ ਕਰਾਰ ਦਿੱਤਾ ਅਤੇ ਕਿਹਾ ਕਿ ਇਨ੍ਹਾਂ ਖਿਡਾਰੀਆਂ ਦਾ ਦੇਸ਼ ਲਈ ਦਿੱਤਾ ਯੋਗਦਾਨ ਬਹੁਤ ਵੱਡਾ ਹੈ, ਜਿਸ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ।

SHARE ARTICLE

ਏਜੰਸੀ

Advertisement

ਕੰਗਨਾ ਰਣੌਤ ਨੇ CJP ਪ੍ਰਦਰਸ਼ਨਕਾਰੀਆਂ 'ਤੇ ਕੀਤੀ ਵੱਡੀ ਟਿੱਪਣੀ

20 Jul 2026 3:07 PM

RSS ਇਕੱਠ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ!

20 Jul 2026 3:06 PM

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM
Advertisement