ਖ਼ਬਰਾਂ |

ਤਾਜ਼ਾ |

ਮੀਰਾਬਾਈ ਅਤੇ ਲਵਲੀਨਾ ਰਾਸ਼ਟਰਮੰਡਲ ਖੇਡਾਂ ਦੇ ਉਦਘਾਟਨੀ ਸਮਾਰੋਹ ’ਚ ਭਾਰਤੀ ਝੰਡਾਬਰਦਾਰ ਹੋਣਗੀਆਂ
Published : Jul 18, 2026, 5:33 pm IST
Updated : Jul 18, 2026, 5:33 pm IST
SHARE ARTICLE
Mirabai and Lovlina to be Indian flag bearers at Commonwealth Games opening ceremony
Mirabai and Lovlina to be Indian flag bearers at Commonwealth Games opening ceremony

ਗਲਾਸਗੋ ’ਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਲਈ ਭਾਰਤੀ ਓਲੰਪਿਕ ਐਸੋਸੀਏਸ਼ਨ ਦਾ ਵੱਡਾ ਐਲਾਨ

ਨਵੀਂ ਦਿੱਲੀ: ਓਲੰਪਿਕ ਮੈਡਲ ਜੇਤੂ ਮੀਰਾਬਾਈ ਚਾਨੂ ਅਤੇ ਲਵਲੀਨਾ ਬੋਰਗੋਹੇਨ ਗਲਾਸਗੋ ਵਿੱਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਦੇ ਉਦਘਾਟਨੀ ਸਮਾਰੋਹ ਵਿੱਚ ਭਾਰਤ ਦੀਆਂ ਝੰਡਾਬਰਦਾਰ (ਫਲੈਗ ਬੀਅਰਰ) ਅਤੇ ਬੈਟਨ ਬੀਅਰਰ ਹੋਣਗੀਆਂ। ਭਾਰਤੀ ਓਲੰਪਿਕ ਐਸੋਸੀਏਸ਼ਨ (IOA) ਨੇ ਸ਼ਨੀਵਾਰ ਨੂੰ ਇਹ ਐਲਾਨ ਕੀਤਾ।

ਘੱਟ ਖਿਡਾਰੀਆਂ ਵਾਲੇ ਇਸ ਬਹੁ-ਖੇਡ ਮੁਕਾਬਲੇ (ਮਲਟੀ-ਸਪੋਰਟਸ ਈਵੈਂਟ) ਦਾ ਉਦਘਾਟਨੀ ਸਮਾਰੋਹ 23 ਜੁਲਾਈ ਨੂੰ ਆਯੋਜਿਤ ਕੀਤਾ ਜਾਵੇਗਾ।

ਆਈ.ਓ.ਏ. (IOA) ਪ੍ਰਧਾਨ ਪੀ.ਟੀ. ਊਸ਼ਾ ਨੇ ਇੱਕ ਬਿਆਨ ਵਿੱਚ ਕਿਹਾ, ‘‘ਇਹ ਮਾਣ ਵਾਲੀ ਗੱਲ ਹੈ ਕਿ ਮੀਰਾਬਾਈ ਅਤੇ ਲਵਲੀਨਾ ‘ਓਵੀਓ ਹਾਈਡਰੋ’ ਵਿੱਚ ਇਹ ਜ਼ਿੰਮੇਵਾਰੀ ਨਿਭਾਉਣਗੀਆਂ। ਮੈਂ ਦੋਵਾਂ ਖਿਡਾਰੀਆਂ ਅਤੇ ਪੂਰੇ ਭਾਰਤੀ ਦਲ ਨੂੰ ਸ਼ੁਭਕਾਮਨਾਵਾਂ ਦਿੰਦੀ ਹਾਂ।’’

ਉਨ੍ਹਾਂ ਨੇ ਕਿਹਾ, ‘‘ਭਾਰਤੀ ਟੀਮ ਦੇ ਉਦਘਾਟਨੀ ਸਮਾਰੋਹ ਵਿੱਚ ਦੋ ਮਹਿਲਾ ਖਿਡਾਰੀਆਂ ਨੂੰ ਇਹ ਸਨਮਾਨ ਮਿਲਣਾ ਮਾਣ ਵਾਲੀ ਗੱਲ ਹੈ। ਇਸ ਨਾਲ ਖੇਡਾਂ ਦੇ ਮਾਹੌਲ ਅਤੇ ਦਿਸ਼ਾ ਦੀ ਸ਼ੁਰੂਆਤ ਹੋਵੇਗੀ। ਦੋਵਾਂ ਖਿਡਾਰੀਆਂ ਨੇ ਅੰਤਰਰਾਸ਼ਟਰੀ ਪੱਧਰ 'ਤੇ ਕਈ ਵਾਰ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਉਹ ਇਸ ਸਮੇਂ ਬ੍ਰਿਟੇਨ ਵਿੱਚ ਖੇਡਾਂ ਦੀ ਤਿਆਰੀ ਵਿੱਚ ਪੂਰੀ ਮਿਹਨਤ ਕਰ ਰਹੀਆਂ ਹਨ।’’

32 ਸਾਲ ਦੀ ਹੋਣ ਜਾ ਰਹੀ ਮੀਰਾਬਾਈ ਚਾਨੂ ਪਿਛਲੇ ਕਰੀਬ ਇੱਕ ਦਹਾਕੇ ਤੋਂ ਭਾਰਤ ਦੀ ਮੁੱਖ ਵੇਟਲਿਫਟਰ ਰਹੀ ਹੈ। ਉਸਨੇ 2021 ਟੋਕੀਓ ਓਲੰਪਿਕ ਵਿੱਚ ਔਰਤਾਂ ਦੇ 49 ਕਿਲੋਗ੍ਰਾਮ ਭਾਰ ਵਰਗ ਵਿੱਚ ਚਾਂਦੀ ਦਾ ਮੈਡਲ ਜਿੱਤਿਆ ਸੀ। ਇਸ ਤੋਂ ਬਾਅਦ 2022 ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਸੋਨੇ ਦਾ ਮੈਡਲ ਹਾਸਲ ਕੀਤਾ।

ਪੈਰਿਸ ਓਲੰਪਿਕ (2024) ਵਿੱਚ ਉਹ ਆਪਣੇ ਪਿਛਲੇ ਪ੍ਰਦਰਸ਼ਨ ਨੂੰ ਦੁਹਰਾ ਨਹੀਂ ਸਕੀ, ਪਰ ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿੱਚ ਉਹ ਹੁਣ ਵੀ ਭਾਰਤ ਲਈ ਮੈਡਲ ਦੀ ਸਭ ਤੋਂ ਵੱਡੀ ਦਾਅਵੇਦਾਰੀ ਵਿੱਚ ਸ਼ਾਮਲ ਹੈ। ਉਹ ਵਰਲਡ ਚੈਂਪੀਅਨਸ਼ਿਪ ਵਿੱਚ ਵੀ ਕਈ ਮੈਡਲ ਜਿੱਤ ਚੁੱਕੀ ਹੈ।

ਮੁੱਕੇਬਾਜ਼ ਲਵਲੀਨਾ ਨੇ ਟੋਕੀਓ ਓਲੰਪਿਕ ਵਿੱਚ ਕਾਂਸੀ ਦਾ ਮੈਡਲ ਜਿੱਤਿਆ ਸੀ। ਇਸ ਤੋਂ ਬਾਅਦ ਉਸਨੇ 2023 ਵਰਲਡ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਮੈਡਲ ਹਾਸਲ ਕੀਤਾ। ਉਸਨੇ 2023 ਏਸ਼ੀਆਈ ਖੇਡਾਂ ਵਿੱਚ ਹਾਂਗਝੋਊ ਵਿੱਚ ਚਾਂਦੀ ਦਾ ਮੈਡਲ ਵੀ ਜਿੱਤਿਆ ਸੀ।

ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿੱਚ ਲਵਲੀਨਾ ਨੂੰ ਵੀ ਭਾਰਤ ਦੀ ਪ੍ਰਮੁੱਖ ਮੈਡਲ ਦਾਅਵੇਦਾਰ ਖਿਡਾਰਨ ਮੰਨਿਆ ਜਾ ਰਿਹਾ ਹੈ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ ਦੀ ਸਿਆਸਤ 'ਚ ਡਰ ਨਹੀਂ, ਭਰੋਸਾ ਪੈਦਾ ਕਰੇ ਭਾਜਪਾ, ਕੈਪਟਨ ਅਮਰਿੰਦਰ ਦੀ ਪਾਰਟੀ ਨੂੰ ਨਸੀਹਤ

09 Aug 2026 2:20 PM

ਜਲੰਧਰ ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ

08 Aug 2026 3:06 PM

11 ਸਾਲਾ ਪੰਜਾਬ ਦੇ ਰੋਪੜ ਦੀ ਕੁੜੀ ਸਾਨਵੀ ਸੂਦ ਨੇ ਬਣਾਇਆ ਵਿਸ਼ਵ ਰਿਕਾਰਡ

09 Aug 2026 2:19 PM

'ਪ੍ਰਦਰਸ਼ਨਕਾਰੀ ਨੌਜਵਾਨ ਦੇਸ਼-ਵਿਰੋਧੀ ਨਹੀਂ', Mohan Bhagwat ਦਾ Gen Z 'ਤੇ ਵੱਡਾ ਬਿਆਨ

07 Aug 2026 2:56 PM

"RSS ਦੇ ਚਮਚੋ ਬਾਹਰ ਜਾਓ", Raja Warring ਦੀ Meeting 'ਚ 'GoBackBaghel' ਦੀਆਂ T-Shirts ਲੈ ਕੇ ਪਹੁੰਚੇ ਪ੍ਰਦਰਸ਼ਨਕਾਰੀ

06 Aug 2026 3:14 PM
Advertisement