2027 ਇੱਕਰੋਜ਼ਾ ਵਿਸ਼ਵ ਕੱਪ ਤੱਕ ਅਹੁਦੇ 'ਤੇ ਬਣੇ ਰਹਿਣਗੇ
ਨਵੀਂ ਦਿੱਲੀ: BCCI ਨੇ ਚੀਫ਼ ਸਿਲੈਕਟਰ ਅਜੀਤ ਅਗਰਕਰ ਦਾ ਕਾਰਜਕਾਲ ਇੱਕ ਸਾਲ ਲਈ ਵਧਾ ਦਿੱਤਾ ਹੈ। ਹੁਣ ਉਹ 2027 ਵਿੱਚ ਹੋਣ ਵਾਲੇ ਵਨਡੇ ਵਰਲਡ ਕੱਪ ਤੱਕ ਇਸ ਅਹੁਦੇ 'ਤੇ ਬਣੇ ਰਹਿਣਗੇ।
BCCI ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਗਰਕਰ ਦਾ ਕਾਰਜਕਾਲ ਰੀਨਿਊ ਕੀਤਾ ਗਿਆ ਹੈ, ਐਕਸਟੈਂਡ ਨਹੀਂ। ਉਹ ਆਪਣੀ ਕਾਰਗੁਜ਼ਾਰੀ ਦੇ ਆਧਾਰ 'ਤੇ ਚੌਥੇ ਸਾਲ ਲਈ ਅਹੁਦੇ 'ਤੇ ਬਣੇ ਰਹਿਣਗੇ।
BCCI ਦੇ ਨਿਯਮਾਂ ਅਨੁਸਾਰ, ਕੋਈ ਸਿਲੈਕਟਰ ਵੱਧ ਤੋਂ ਵੱਧ ਚਾਰ ਸਾਲ ਤੱਕ ਅਹੁਦੇ 'ਤੇ ਰਹਿ ਸਕਦਾ ਹੈ। ਇਸ ਤੋਂ ਪਹਿਲਾਂ ਮੀਡੀਆ ਰਿਪੋਰਟਾਂ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਅਗਰਕਰ ਨੇ ਖੁਦ BCCI ਤੋਂ ਆਪਣਾ ਕਾਰਜਕਾਲ 2027 ਵਨਡੇ ਵਰਲਡ ਕੱਪ ਤੱਕ ਵਧਾਉਣ ਦੀ ਮੰਗ ਕੀਤੀ ਸੀ।
ਬੋਰਡ ਨੇ 2023 ਵਿੱਚ ਅਗਰਕਰ ਨੂੰ ਦੋ ਸਾਲਾਂ ਲਈ ਚੀਫ਼ ਸਿਲੈਕਟਰ ਬਣਾਇਆ ਸੀ। 2025 ਵਿੱਚ ਉਨ੍ਹਾਂ ਨੂੰ ਪਹਿਲਾਂ ਹੀ ਇੱਕ ਸਾਲ ਦੀ ਐਕਸਟੈਨਸ਼ਨ ਮਿਲ ਚੁੱਕੀ ਸੀ। ਹੁਣ ਉਨ੍ਹਾਂ ਦਾ ਕਾਰਜਕਾਲ 2027 ਤੱਕ ਲਈ ਰੀਨਿਊ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਅਗਰਕਰ ਕੁੱਲ ਚਾਰ ਸਾਲ ਚੀਫ਼ ਸਿਲੈਕਟਰ ਰਹਿਣਗੇ।
