ਖ਼ਬਰਾਂ |

ਤਾਜ਼ਾ |

ਕੈਨੇਡਾ ਦੀ ਕ੍ਰਿਕਟ ਵਿਚ ਲਾਰੈਂਸ ਗੈਂਗ ਦੀ ਐਂਟਰੀ : ਕਈ ਖਿਡਾਰੀਆਂ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ

By : JAGDISH

Published : Apr 19, 2026, 1:16 pm IST
Updated : Apr 19, 2026, 1:16 pm IST
SHARE ARTICLE
Lawrence gang's entry into Canadian cricket: Several players given death threats
Lawrence gang's entry into Canadian cricket: Several players given death threats

ਗੁਰਦਾਸਪੁਰ ਦੇ ਦਿਲਪ੍ਰੀਤ ਬਾਜਵਾ ਨੂੰ ਕੈਪਟਨ ਬਣਾਉਣ ਲਈ ਪਾਇਆ ਦਬਾਅ

ਟੋਰਾਂਟੋ : ਕੈਨੇਡਾ ਦੇ ਕ੍ਰਾਈਮ ਬਿਊਰੋ ਨੇ ਆਪਣੀ ਰਿਪੋਰਟ ਵਿਚ ਲਾਰੈਂਸ ਗੈਂਗ ਬਾਰੇ ਕਈ ਖੁਲਾਸੇ ਕੀਤੇ ਹਨ । 17 ਅਪ੍ਰੈਲ ਨੂੰ ਜਾਰੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਗੈਂਗ ਕੈਨੇਡਾ ਦੀ ਕ੍ਰਿਕਟ ਟੀਮ ਦੇ ਖਿਡਾਰੀਆਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ । ਇਸ ਦਾ ਕਾਰਨ ਪੰਜਾਬੀ ਮੂਲ ਦੇ ਦਿਲਪ੍ਰੀਤ ਬਾਜਵਾ ਨੂੰ ਕੈਪਟਨ ਨਾ ਬਣਾਉਣਾ ਹੈ।

ਲਾਰੈਂਸ ਗੈਂਗ ਚਾਹੁੰਦਾ ਹੈ ਕਿ ਗੁਰਦਾਸਪੁਰ ਦੇ ਰਹਿਣ ਵਾਲੇ ਅਤੇ 2020 ਵਿਚ ਕੈਨੇਡਾ ਦੀ ਕ੍ਰਿਕਟ ਟੀਮ ਵਿਚ ਸ਼ਾਮਲ ਹੋਣ ਵਾਲੇ ਦਿਲਪ੍ਰੀਤ ਨੂੰ ਕੈਪਟਨ ਬਣਾਇਆ ਜਾਵੇ । CBC ਦੀ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਕੈਨੇਡੀਅਨ ਨੈਸ਼ਨਲ ਕ੍ਰਿਕਟ ਟੀਮ ਵਿਚ ਸੰਗਠਿਤ ਅਪਰਾਧ, ਧਮਕੀਆਂ, ਭ੍ਰਿਸ਼ਟਾਚਾਰ ਅਤੇ ਮੈਚ-ਫਿਕਸਿੰਗ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹੋ ਚੁੱਕੀਆਂ ਹਨ।

ਰਿਪੋਰਟ ਦੇ ਅਨੁਸਾਰ ਇਹ ਪੂਰਾ ਵਿਵਾਦ ਜੁਲਾਈ 2025 ਤੋਂ ਸ਼ੁਰੂ ਹੋਇਆ, ਜਦੋਂ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਮ ’ਤੇ ਖਿਡਾਰੀਆਂ ਅਤੇ ਅਧਿਕਾਰੀਆਂ ਨੂੰ ਡਰਾਉਣ-ਧਮਕਾਉਣ ਦਾ ਸਿਲਸਿਲਾ ਸ਼ੁਰੂ ਹੋਇਆ । ਇਲਜ਼ਾਮ ਹੈ ਕਿ ਗੈਂਗ ਦੇ ਗੁਰਗਿਆਂ ਨੇ ਨੈਸ਼ਨਲ ਟੀਮ ਦੀ ਚੋਣ ਅਤੇ ਕਪਤਾਨੀ ਨੂੰ ਪ੍ਰਭਾਵਿਤ ਕਰਨ ਲਈ ਹਿੰਸਕ ਤਰੀਕਿਆਂ ਦਾ ਸਹਾਰਾ ਲਿਆ, ਜਿਸ ਨਾਲ ਪੂਰੀ ਟੀਮ ਅਤੇ ਬੋਰਡ ਦੇ ਅੰਦਰ ਡਰ ਦਾ ਮਾਹੌਲ ਬਣ ਗਿਆ ਹੈ।

ਧਮਕੀਆਂ ਲਾਰੈਂਸ ਗੈਂਗ ਨਾਲ ਜੁੜੇ ਲੋਕਾਂ ਵੱਲੋਂ ਆ ਰਹੀਆਂ ਹਨ । ਜੁਲਾਈ 2025 ਵਿਚ ਸਰੇ ਦੇ ਇੱਕ ਰੈਸਟੋਰੈਂਟ ਵਿਚ 2 ਖਿਡਾਰੀਆਂ ਨੇ ਖੁਦ ਨੂੰ ਗੈਂਗ ਦਾ ਗੁਰਗਾ ਦੱਸਦਿਆਂ ਸਟਾਰ ਖਿਡਾਰੀ ਨੂੰ ਧਮਕੀ ਦਿੱਤੀ। ਇਹ ਗੈਂਗ ਭਾਰਤ ਦੀ ਜੇਲ੍ਹ ਤੋਂ ਲਾਰੈਂਸ ਵੱਲੋਂ ਚਲਾਈ ਜਾ ਰਹੀ ਹੈ ਅਤੇ ਕੈਨੇਡਾ ਵਿਚ ਫਾਇਰਿੰਗ ਕਰਵਾਉਂਦੀ ਹੈ ਅਤੇ ਫਿਰੌਤੀ ਮੰਗਦੀ ਹੈ । ਟੀਮ ਨੂੰ ਪਹਿਲੀ ਧਮਕੀ ਉਦੋਂ ਮਿਲੀ ਜਦੋਂ ਜੁਲਾਈ 2025 ਵਿਚ ਪ੍ਰੋਵਿੰਸ਼ੀਅਲ ਟੂਰਨਾਮੈਂਟ ਜਿੱਤਣ ਤੋਂ ਬਾਅਦ 25 ਖਿਡਾਰੀਆਂ ਦੀ ਪਾਰਟੀ ਚੱਲ ਰਹੀ ਸੀ । ਇਸ ਦੌਰਾਨ ਇੱਕ ਸਟਾਰ ਖਿਡਾਰੀ ਨੂੰ ਧਮਕਾਇਆ ਗਿਆ । ਜੁਲਾਈ ਦੇ ਅੰਤ ਵਿਚ ਇੱਕ ਵਾਰ ਫਿਰ ਜਾਨ ਤੋਂ ਮਾਰਨ ਦੀ ਮੈਸੇਜ ਰਾਹੀਂ ਧਮਕੀ ਮਿਲੀ। ਇਸ ਤੋਂ ਬਾਅਦ ਸਾਬਕਾ ਬੋਰਡ ਮੈਂਬਰ ਦੇ ਕੈਲਗਰੀ ਵਿਚਲੇ ਘਰ ’ਤੇ ਗੋਲੀਬਾਰੀ ਹੋਈ।

ਜੁਲਾਈ 2025 ਸਰੇ ਰੈਸਟੋਰੈਂਟ ’ਚ ਦੋ ਖਿਡਾਰੀਆਂ ਨੇ ਖੁਦ ਨੂੰ ਗੈਂਗ ਦਾ ਗੁਰਗਾ ਦੱਸਦੇ ਹੋਏ ਸਟਾਰ ਖਿਡਾਰੀ ਨੂੰ ਧਮਕੀ ਦੱਤੀ। ਇਹ ਗੈਂਗ ਭਾਰਤ ਦੀ ਜੇਲ੍ਹ ਤੋਂ ਲਾਰੈਂਸ ਵੱਲੋਂ ਚਲਾਇਆ ਜਾ ਰਿਹਾ ਹੈ ਕੈਨੇਡਾ ’ਚ ਫਾਈਰਿੰਗ ਕਰਵਾਉਂਦਾ ਹੈ ਅਤੇ ਫਿਰੌਤੀ ਮੰਗਦਾ ਹੈ। ਟੀਮ ਨੂੰ ਪਹਿਲੀ ਧਮਕੀ ਉਦੋਂ ਮਿਲੀ ਜਦੋਂ ਜੁਲਾਈ 2025 ’ਚ ਪ੍ਰੋਵਿੰਸ਼ੀਅਲ ਟੂਰਨਾਮੈਂਟ ਜਿੱਤ ਤੋਂ ਬਾਅਦ 25 ਖਿਡਾਰੀਆਂ ਦੀ ਪਾਰਟੀ ਚੱਲ ਰਹੀ ਸੀ। ਇਸ ਦੌਰਾਨ ਇਕ ਸਟਾਰ ਖਿਡਾਰੀ ਨੂੰ ਧਮਕਾਇਆ ਗਿਆ। ਜੁਲਾਈ ਦੇ ਅੰਤ ਵਿਚ ਸਟਾਰ ਖਿਡਾਰੀ ਨੇ ਕੈਨੇਡੀਅਨ ਚੈਂਪੀਅਨਸ਼ਿਪ ਤੋਂ ਹਟਣ ਦਾ ਫੈਸਲਾ ਲਿਆ। ਈਮੇਲ ਵਿਚ ਲਿਖਿਆ ਹੈ ਕਿ ਧਮਕੀਆਂ ਕਾਰਨ ਮੈਂ ਮਾਨਸਿਕ ਰੂਪ ਤੋਂ ਤਿਆਰ ਜਾਂ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ। ਉਧਰ ਕ੍ਰਿਕਟ ਬੀਸੀ ਵੱਲੋਂ ਬਾਜਵਾ ਨੂੰ ਕੈਪਟਨ ਬਣਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਰਹੀਆਂ।
ਇੱਕ ਖਿਡਾਰੀ ਨੇ ਬਾਜਵਾ ਦੀ ਕਪਤਾਨੀ ਦਾ ਵਿਰੋਧ ਕੀਤਾ । ਇਸ ਤੋਂ 30-40 ਮਿੰਟਾਂ ਦੇ ਅੰਦਰ ਉਸ ਨੂੰ ਮੈਸੇਜ ਆਇਆ ਕਿ ਅਸੀਂ ਤੈਨੂੰ ਚੇਤਾਵਨੀ ਦਿੱਤੀ ਸੀ ਕਿ ਬਿਸ਼ਨੋਈ ਗਰੁੱਪ ਨਾਲ ਪੰਗਾ ਨਾ ਲਈ । ਤੂੰ ਬਚੇਗਾ ਨਹੀਂ । ਸਾਨੂੰ ਪਤਾ ਹੈ ਤੂੰ ਕਿੱਥੇ ਰਹਿੰਦਾ ਹੈਂ।

ਜਨਵਰੀ-ਫਰਵਰੀ 2025 ਵਿਚ ਬਾਜਵਾ ਨੂੰ ਚੋਣਕਾਰਾਂ ਨੂੰ ਬਾਈਪਾਸ ਕਰਕੇ ਅਚਾਨਕ ਨੈਸ਼ਨਲ ਕੈਪਟਨ ਬਣਾਇਆ ਗਿਆ। ਟੀ-20 ਵਰਲਡ ਕੱਪ (17 ਫਰਵਰੀ 2026, ਕੈਨੇਡਾ ਵਰਸਿਜ ਨਿਊਜ਼ੀਲੈਂਡ) ਵਿਚ ਬਾਜਵਾ ਦੀ ਪਹਿਲੀ ਗੇਂਦ ’ਤੇ ਹੀ ਨੋ-ਬਾਲ ਸੁੱਟਣ ਤੋਂ ਬਾਅਦ ਆਈ.ਸੀ.ਸੀ. ਏ.ਸੀ.ਯੂ. ਨੇ ਸਪਾਟ-ਫਿਕਸਿੰਗ ਦੇ ਸ਼ੱਕ ਵਿਚ ਜਾਂਚ ਸ਼ੁਰੂ ਕਰ ਦਿੱਤੀ।

ਸਾਬਕਾ ਕੋਚ ਖੁਰਰਮ ਚੌਹਾਨ ਨੇ ਬੈਟਿੰਗ ਆਰਡਰ ਫਿਕਸਿੰਗ ਦਾ ਇਲਜ਼ਾਮ ਲਗਾਇਆ। ਉਸ ਕੋਲ ਮੌਜੂਦ ਰਿਕਾਰਡਿੰਗ ਵਿਚ ਬੋਰਡ ਮੈਂਬਰਾਂ ਦਾ ਨਾਮ ਸਾਹਮਣੇ ਆਇਆ। ਜੁਲਾਈ 2025 ਵਿਚ ਚੌਹਾਨ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ। ਸਾਬਕਾ ਬੋਰਡ ਮੈਂਬਰ ਦੇ ਕੈਲਗਰੀ ਘਰ ’ਤੇ ਦੋ ਵਾਰ ਗੋਲੀਬਾਰੀ ਹੋਈ, ਜਿਸ ਤੋਂ ਬਾਅਦ ਉਸਨੇ ਅਸਤੀਫਾ ਦੇ ਦਿੱਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Giani Raghbir Singh ਨੇ ਉਹੀ ਬਿਆਨ ਦਿੱਤੇ,ਜੋ ਗੁਨਾਹ Sukhbir Badal ਨੇ ਕਬੂਲ ਕੀਤੇ, ਇਸ 'ਚ ਕੁਝ ਨਹੀਂ ਗਲਤ

13 Jun 2026 2:52 PM

ਦੇਸ਼ 'ਚ ਮਹਿੰਗਾਈ ਦਾ ਝਟਕਾ, ਲਗਾਤਾਰ ਪੰਜਵੇਂ ਮਹੀਨੇ ਮਹਿੰਗਾਈ 'ਚ ਵਾਧਾ

13 Jun 2026 2:50 PM

ਮੋਦੀ ਸਰਕਾਰ ਨੇ ਹੁਣ Petrol-Diesel ਦੀ ਖ਼ਰੀਦ ਨੂੰ ਲੈ ਕੇ ਨਵੇਂ ਨਿਯਮ ਕੀਤੇ ਤੈਅ, ਇਨ੍ਹਾਂ ਸ਼ਰਤਾਂ 'ਤੇ ਕੀਤੀ ਜਾ ਸਕੇਗੀ ਖ਼ਰੀਦ

12 Jun 2026 3:08 PM

Amritsar Beadbi Case: "ਮੈਂ ਨਹੀਂ ਡਰਦਾ", ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਦਾ ਵੀਡੀਓ ਆਇਆ ਸਾਹਮਣੇ

12 Jun 2026 3:05 PM

Big Breaking : ਬਹਿਬਲ ਕਲਾਂ ਗੋਲੀ ਕਾਂਡ 'ਚ ਸੁਖਬੀਰ ਬਾਦਲ ਦੀਆਂ ਵੱਧ ਸਕਦੀਆਂ ਮੁਸ਼ਕਲਾਂ

11 Jun 2026 3:03 PM
Advertisement