ਖ਼ਬਰਾਂ |

ਤਾਜ਼ਾ |

ਅਫਗਾਨਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ਾਪੂਰ ਜ਼ਾਦਰਾਨ ਦਿੱਲੀ ਦੇ ਹਸਪਤਾਲ ’ਚ ਭਰਤੀ
Published : Apr 20, 2026, 5:49 pm IST
Updated : Apr 20, 2026, 5:49 pm IST
SHARE ARTICLE
Former Afghanistan fast bowler Shapoor Zadran admitted to hospital in Delhi
Former Afghanistan fast bowler Shapoor Zadran admitted to hospital in Delhi

ਜਾਨਲੇਵਾ ਬੀਮਾਰੀ HLH ਤੋਂ ਹਨ ਪੀੜਤ, ਛੋਟੇ ਭਰਾ ਗਮਾਰ ਜ਼ਾਦਰਾਨ ਨੇ ਦਿੱਤੀ ਜਾਣਕਾਰੀ

ਨਵੀਂ ਦਿੱਲੀ : ਅਫਗਾਨਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ਾਪੂਰ ਜ਼ਾਦਰਾਨ ਆਪਣੀ ਜ਼ਿੰਦਗੀ ਲਈ ਸੰਘਰਸ਼ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਜਾਨਲੇਵਾ ਬੀਮਾਰੀ ਹੈਮੋਫੈਗੋਸਿਟਿਕ ਲਿਮਫੋਹਿਸਟੀਓਸਾਈਟੋਸਿਸ (ਐਚਐਲਐਚ) ਹੋਣ ਦਾ ਪਤਾ ਲੱਗਾ ਹੈ। ਖੱਬੇ ਹੱਥ ਦੇ ਇਸ 38 ਸਾਲਾ ਤੇਜ਼ ਗੇਂਦਬਾਜ਼ ਨੂੰ ਫਿਲਹਾਲ ਨਵੀਂ ਦਿੱਲੀ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਜਨਵਰੀ ਤੋਂ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਮੁੱਖ ਤੌਰ ’ਤੇ ਬੱਚਿਆਂ ਨੂੰ ਪ੍ਰਭਾਵਿਤ ਕਰਨ ਵਾਲੀ ‘ਐਚਐਲਐਚ’ ਇੱਕ ਅਜਿਹੀ ਬੀਮਾਰੀ ਹੈ ਜਿਸ ਵਿੱਚ ਸਰੀਰ ਦੀ ਰੋਗ ਨਾਲ ਲੜਨ ਵਾਲੀ ਪ੍ਰਣਾਲੀ ਬਹੁਤ ਕਮਜ਼ੋਰ ਹੋ ਜਾਂਦੀ ਹੈ । ਜਿਸ ਨਾਲ ਸਰੀਰ ਦੇ ਊਤਕਾਂ ਨੂੰ ਨੁਕਸਾਨ ਪਹੁੰਚਦਾ ਹੈ। ਸ਼ਾਪੂਰ ਦੇ ਛੋਟੇ ਭਰਾ ਗਮਾਰ ਜ਼ਾਦਰਾਨ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਨੂੰ ਸਭ ਤੋਂ ਪਹਿਲਾਂ ਪਿਛਲੇ ਸਾਲ ਅਕਤੂਬਰ ਵਿੱਚ ਇਸ ਬਿਮਾਰੀ ਸਬੰਧੀ ਅਹਿਸਾਸ ਹੋਇਆ ਸੀ ਅਤੇ ਬਾਅਦ ਵਿੱਚ ਅਫਗਾਨਿਸਤਾਨ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਇਲਾਜ ਲਈ ਭਾਰਤ ਜਾਣ ਦੀ ਸਲਾਹ ਦਿੱਤੀ ਸੀ।

ਗਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਪੂਰੇ ਸਰੀਰ ਵਿੱਚ ਇਨਫੈਕਸ਼ਨ ਸੀ ਜਿਸ ਵਿੱਚ ਟੀਬੀ ਵੀ ਸ਼ਾਮਲ ਸੀ। ਇਹ ਉਨ੍ਹਾਂ ਦੇ ਦਿਮਾਗ ਤੱਕ ਵੀ ਫੈਲ ਗਿਆ ਸੀ ਜਿਸ ਦਾ ਪਤਾ ਐੱਮ.ਆਰ.ਆਈ. ਅਤੇ ਸੀ.ਟੀ ਸਕੈਨ ਤੋਂ ਬਾਅਦ ਲੱਗਿਆ। ਸ਼ਾਪੂਰ ਨੇ ਸ਼ੁਰੂ ਵਿੱਚ ਇਲਾਜ ਉੱਤੇ ਚੰਗੀ ਪ੍ਰਤੀਕਿਰਿਆ ਦਿੱਤੀ ਸੀ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਵੀ ਦੇ ਦਿੱਤੀ ਗਈ ਸੀ ਪਰ 20 ਦਿਨ ਬਾਅਦ ਉਨ੍ਹਾਂ ਨੂੰ ਫਿਰ ਤੋਂ ਸਮੱਸਿਆ ਹੋ ਗਈ।

ਗਮਾਰ ਨੇ ਕਿਹਾ ਕਿ ਡਾਕਟਰ ਨੇ ਕਿਹਾ ਸੀ ਕਿ ਅਸੀਂ ਨਿਯਮਿਤ ਜਾਂਚ ਲਈ ਆਉਂਦੇ ਰਹੀਏ । ਸ਼ਾਪੂਰ ਨੂੰ ਲਗਭਗ 20 ਦਿਨ ਤੱਕ ਚੰਗਾ ਮਹਿਸੂਸ ਹੋਇਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਫਿਰ ਤੋਂ ਇਨਫੈਕਸ਼ਨ ਹੋ ਗਿਆ। ਉਦੋਂ ਅਸੀਂ ਉਨ੍ਹਾਂ ਨੂੰ ਦੁਬਾਰਾ ਹਸਪਤਾਲ ਵਿੱਚ ਭਰਤੀ ਕਰਵਾਇਆ। ਜ਼ਿਕਰਯੋਗ ਹੈ ਕਿ ਸ਼ਾਪੂਰ ਨੇ 2009 ਤੋਂ 2020 ਤੱਕ ਅਫਗਾਨਿਸਤਾਨ ਲਈ 44 ਇੱਕ ਰੋਜ਼ਾ ਅਤੇ 36 ਟੀ-20 ਮੈਚ ਖੇਡੇ ਹਨ।
 

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਿੰਗ ਅਨੁਪਾਤ 'ਚ ਪੰਜਾਬ ਮੁੜ ਪਛੜਿਆ, ਮਾਮੂਲੀ ਸੁਧਾਰ ਦੇ ਬਾਵਜੂਦ 14 ਜ਼ਿਲ੍ਹਿਆਂ 'ਚ ਗਿਰਾਵਟ

17 May 2026 2:49 PM

ਪੰਜਾਬੀ, ਹਿੰਦੀ,ਰਾਜਸਥਾਨੀ ਚਾਹੇ ਮਰਾਠੀ,ਹਰ ਭਾਸ਼ਾ ਦੀ ਮਾਹਿਰ ਇਹ ਗਾਇਕ ! ਹਰੇਕ ਭਾਸ਼ਾ ਚ ਦਿੱਤੇ ਇੱਕ ਤੋ ਇੱਕ ਹਿੱਟ ਗੀਤ

16 May 2026 3:28 PM

ਹਾਲੇ ਹੋਰ ਵੀ ਵੱਧ ਸਕਦੀਆਂ ਤੇਲ ਦੀਆ ਕੀਮਤਾ 3 ਰੁਪਏ ਮੁੱਲ ਵਧਣ ਨਾਲ ਘਰਾ ਦਾ ਹਿੱਲਿਆ ਬਜਟ| Petrol Diesel Price Hike

15 May 2026 3:09 PM

Chandigarh Police ਨੇ ਕਿਸਾਨਾਂ 'ਤੇ ਚਲਾਈਆਂ ਪਾਣੀ ਦੀਆਂ ਬੁਛਾੜਾਂ, ਲੱਥ ਗਈਆਂ ਦਸਤਾਰਾਂ, ਮਾਹੌਲ ਤਣਾਅਪੂਰਨ | Clash

15 May 2026 3:08 PM

Canada 'ਚ ਗੋਲੀਬਾਰੀ ਤੇ ਜਬਰੀ ਵਸੂਲੀ ਦੇ ਦੋਸ਼ਾਂ 'ਚ ਦੋ ਪੰਜਾਬੀ ਗ੍ਰਿਫ਼ਤਾਰ, ਪਿਛਲੇ ਹਫ਼ਤੇ 7 ਪੰਜਾਬੀਆਂ ਨੂੰ ਕੀਤਾ...

14 May 2026 2:52 PM
Advertisement