ਖ਼ਬਰਾਂ |

ਤਾਜ਼ਾ |

ਆਈ.ਪੀ.ਐਲ : ਪੰਜਾਬ ਨੇ ਇਸ ਸੀਜ਼ਨ ਦਾ ਸੱਭ ਤੋਂ ਵੱਡਾ ਟੀਚਾ ਕੀਤਾ ਹਾਸਲ
Published : Apr 25, 2026, 8:10 pm IST
Updated : Apr 25, 2026, 8:10 pm IST
SHARE ARTICLE
 IPL: Punjab achieves biggest target of this season
IPL: Punjab achieves biggest target of this season

ਦਿੱਲੀ ਦੀ ਟੀਮ 264 ਦੌੜਾਂ ਦਾ ਵੀ ਨਾ ਕਰ ਸਕੀ ਬਚਾਅ 

ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ) 2026 ਵਿਚ ਅੱਜ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਵਿਚ ਦਿੱਲੀ ਕੈਪੀਟਲਸ ਅਤੇ ਪੰਜਾਬ ਕਿੰਗਜ਼ ਵਿਚਾਲੇ ਮੈਚ ਖੇਡਿਆ ਗਿਆ। ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦਿੱਲੀ ਨੇ ਕੇਐੱਲ ਰਾਹੁਲ ਦੀਆਂ 152 ਦੌੜਾਂ ਤੇ ਨਿਤੀਸ਼ ਰਾਣਾ ਦੀਆਂ 91 ਦੌੜਾਂ ਦੀ ਬਦੌਲਤ 20 ਓਵਰਾਂ ’ਚ 2 ਵਿਕਟਾਂ ਗੁਆ ਕੇ 264 ਦੌੜਾਂ ਬਣਾਈਆਂ ਤੇ ਪੰਜਾਬ ਨੂੰ ਜਿੱਤ ਲਈ 265 ਦੌੜਾਂ ਦਾ ਟੀਚਾ ਦਿਤਾ।   ਜਿਸ ਨੂੰ ਪੰਜਾਬ ਨੇ 18.5 ਓਵਰਾਂ ਵਿਚ 4 ਵਿਕਟਾਂ ਗਵਾ ਕੇ ਹਾਸਲ ਕਰ ਲਿਆ। ਇਸ ਤਰ੍ਹਾਂ ਪੰਜਾਬ ਦੀ 6 ਵਿਕਟਾਂ ਨਾਲ ਜਿੱਤ ਹੋ ਗਈ। ਰਾਹੁਲ ਨੇ ਅਪਣੀ ਪਾਰੀ ਦੌਰਾਨ 9 ਛਿੱਕੇ ਤੇ 16 ਚੌਕੇ ਜੜੇ ਤੇ ਉਹ ਨਾਬਾਦ ਪੈਵੇਲੀਅਨ ਮੁੜਿਆ। ਇਸ ਦੇ ਨਾਲ ਹੀ ਨਿਤੀਸ਼ ਰਾਣਾ ਨੇ ਅਪਣੀ ਪਾਰੀ ਦੌਰਾਨ 4 ਛਿੱਕੇ ਤੇ 11 ਚੌਕੇ ਜੜੇ। ਪੰਜਾਬ ਲਈ ਅਰਸ਼ਦੀਪ ਤੇ ਬਾਰਲੇਟ ਨੇ 1-1 ਵਿਕਟ ਲਈ। 265 ਦੌੜਾਂ ਦਾ ਪਿਛਾ ਕਰਨ ਉਤਰੀ ਪੰਜਾਬ ਦੀ ਟੀਮ ਦੀ ਤੇਜ਼ ਸ਼ੁਰੂਆਤ ਹੋਈ। ਪੰਜਾਬ ਨੇ ਪਹਿਲੇ 10 ਓਵਰਾਂ ਵਿਚ ਹੀ 147 ਦੌੜਾਂ ਬਣਾ ਲਈਆਂ ਸਨ। ਪੰਜਾਬ ਵਲੋਂ ਪ੍ਰਿਯਾਂਸ ਆਰੀਆ ਨੇ 43, ਪ੍ਰਭਸਿਮਰਨ ਨੇ 76 ਤੇ ਸ਼ੇਅਸ ਅਈਅਰ ਨੇ 71 ਦੌੜਾਂ ਬਣਾਈਆਂ। ਦਿੱਲੀ ਵਲੋਂ ਕੁਲਦੀਪ ਯਾਦਵ ਨੇ 2 ਤੇ ਅਕਸ਼ਰ ਪਟੇਲ ਨੇ 1 ਵਿਕਟ ਲਈ।

  
ਦਿੱਲੀ ਦੇ ਗੇਂਦਬਾਜ਼ ਲੁੰਗੀ ਨਗਿਦੀ ਨੂੰ ਲੱਗੀ ਗੰਭੀਰ ਸੱਟ : ਦਿੱਲੀ ਦੇ ਤੇਜ਼ ਗੇਂਦਬਾਜ਼ ਲੁੰਗੀ ਨਗਿਦੀ ਕੈਚ ਲੈਣ ਦੀ ਕੋਸ਼ਿਸ਼ ਕਰਦੇ ਸਮੇਂ ਪਿੱਛੇ ਵਲ ਡਿੱਗ ਪਏ ਅਤੇ ਉਨ੍ਹਾਂ ਦਾ ਸਿਰ ਜ਼ਮੀਨ ’ਤੇ ਜ਼ੋਰ ਨਾਲ ਵਜਿਆ। ਸੱਟ ਇੰਨੀ ਗੰਭੀਰ ਸੀ ਕਿ ਖੇਡ ਲਗਭਗ 15 ਮਿੰਟ ਲਈ ਰੋਕ ਦਿਤੀ ਗਈ। ਉਸ ਨੂੰ ਐਂਬੂਲੈਂਸ ਰਾਹੀਂ ਰਾਜੇਂਦਰ ਨਗਰ ਦੇ ਮੈਕਸ ਹਸਪਤਾਲ ਲਿਜਾਇਆ ਗਿਆ। ਉਸ ਦਾ ਇਸ ਸਮੇਂ ਮੁਲਾਂਕਣ ਕੀਤਾ ਜਾ ਰਿਹਾ ਹੈ। ਇਹ ਘਟਨਾ ਪੰਜਾਬ ਦੀ ਪਾਰੀ ਦੇ ਤੀਜੇ ਓਵਰ ਵਿਚ ਵਾਪਰੀ। ਬੱਲੇਬਾਜ਼ ਪ੍ਰਿਯਾਂਸ਼ ਆਰੀਆ ਨੇ ਅਕਸ਼ਰ ਪਟੇਲ ਦੀ ਇਕ ਪੂਰੀ ਲੰਬਾਈ ਵਾਲੀ ਗੇਂਦ ’ਤੇ ਹਵਾ ਵਿਚ ਸ਼ਾਟ ਮਾਰਿਆ। ਗੇਂਦ ਮਿਡ-ਆਫ਼ ਦੇ ਉਪਰ ਚਲੀ ਗਈ, ਜਿੱਥੇ ਨਗਿਦੀ ਤੇਜ਼ੀ ਨਾਲ ਵਾਪਸ ਭੱਜ ਗਿਆ। ਉਸ ਨੇ ਕੈਚ ਨੂੰ ਲੈ ਕੇ ਥੋੜ੍ਹੀ ਜਿਹੀ ਗ਼ਲਤੀ ਕੀਤੀ ਅਤੇ ਅਪਣਾ ਸੰਤੁਲਨ ਗੁਆ ਦਿਤਾ। ਉਹ ਪਿੱਛੇ ਵਲ ਡਿੱਗ ਪਿਆ। ਟੱਕਰ ਕਾਫ਼ੀ ਤੇਜ਼ ਸੀ। ਡਿੱਗਦੇ ਸਾਰ ਹੀ ਉਸ ਨੇ ਅਪਣਾ ਸਿਰ ਫੜ ਲਿਆ ਅਤੇ ਜ਼ਮੀਨ ’ਤੇ ਪਿਆ ਰਿਹਾ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ CM ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

13 May 2026 2:55 PM

12ਵੀਂ ਜਮਾਤ ਦੇ ਨਤੀਜਿਆਂ ਦਾ ਹੋ ਗਿਆ ਐਲਾਨ, ਕੁੜੀਆਂ ਨੇ ਮੁੜ ਮਾਰੀ ਬਾਜ਼ੀ, ਪਹਿਲੇ ਨੰਬਰ 'ਤੇ ਮਾਨਸਾ ਤੋਂ ਸੁਪਨੀਤ ਕੌਰ

13 May 2026 2:54 PM

Sanjeev Arora BJP ‘ਚ ਸ਼ਾਮਲ ਹੋ ਜਾਂਦੇ ਤਾਂ ਗ੍ਰਿਫ਼ਤਾਰ ਨਾ ਹੁੰਦੇ, Arvind Kejriwal ਦਾ ਭਾਜਪਾ 'ਤੇ ਵੱਡਾ ਹਮਲਾ

10 May 2026 1:50 PM

CM Mann ਨੂੰ Haryana ਦੇ ਮੁੱਖ ਮੰਤਰੀ ਨੇ ਮਾਰਿਆ ਮਿਹਣਾ, ਕਿਹਾ ਸੜਕਾਂ ‘ਤੇ ਘੁੰਮ ਕੇ ਨਹੀਂ ਮਿਲਣੀ ਵੋਟ

09 May 2026 2:57 PM

ਪੁੱਤ ਦੀਆਂ ਫ਼ੈਕਟਰੀਆਂ, ਪਰ ਮਾਂ- ਭਰਾ ਕਈ ਸਾਲ ਤੋਂ ਸੜਕਾਂ 'ਤੇ ਰੁਲਦੇ, ਆਪਣੇ ਹੋਏ ਬਗਾਨੇ

09 May 2026 2:56 PM
Advertisement