ਖ਼ਬਰਾਂ |

ਤਾਜ਼ਾ |

ਏਸ਼ੀਅਨ ਅੰਡਰ-20 ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਪੂਜਾ ਸਿੰਘ ਨੇ ਜਿੱਤਿਆ ਗੋਲਡ ਮੈਡਲ
Published : May 29, 2026, 10:31 pm IST
Updated : May 29, 2026, 10:32 pm IST
SHARE ARTICLE
Pooja Singh wins gold medal in Asian Under-20 Athletics Championship
Pooja Singh wins gold medal in Asian Under-20 Athletics Championship

ਹਾਈ ਜੰਪ ਵਿੱਚ 1.93 ਮੀਟਰ ਦੀ ਉੱਚੀ ਛਾਲ ਨਾਲ ਤੋੜਿਆ 14 ਸਾਲ ਪੁਰਾਣਾ ਨੈਸ਼ਨਲ ਰਿਕਾਰਡ

ਹਾਂਗਕਾਂਗ: ਭਾਰਤ ਦੀ ਹਾਈ ਜੰਪ ਖਿਡਾਰਨ ਪੂਜਾ ਸਿੰਘ ਨੇ ਏਸ਼ੀਅਨ ਅੰਡਰ-20 ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤ ਲਿਆ ਹੈ। ਸ਼ੁੱਕਰਵਾਰ ਨੂੰ ਈਵੈਂਟ ਦੇ ਦੂਜੇ ਦਿਨ ਗੋਲਡ ਮੈਡਲ ਜਿੱਤਣ ਦੇ ਨਾਲ ਹੀ ਉਨ੍ਹਾਂ ਨੇ ਨੈਸ਼ਨਲ ਰਿਕਾਰਡ ਵੀ ਤੋੜ ਦਿੱਤਾ। 19 ਸਾਲਾ ਪੂਜਾ ਨੇ ਆਪਣੇ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਕਰਦੇ ਹੋਏ 1.93 ਮੀਟਰ ਦੀ ਛਾਲ ਲਗਾਈ। ਉਨ੍ਹਾਂ ਨੇ ਸਹਾਨਾ ਕੁਮਾਰੀ ਦਾ 14 ਸਾਲ ਪੁਰਾਣਾ 1.92 ਮੀਟਰ ਦਾ ਰਾਸ਼ਟਰੀ ਰਿਕਾਰਡ ਤੋੜਿਆ।

ਪੂਜਾ ਨੇ ਕਾਮਨਵੈਲਥ ਗੇਮਜ਼ ਲਈ ਕੁਆਲੀਫਾਈ ਕੀਤਾ

ਇਸ ਤੋਂ ਪਹਿਲਾਂ ਉਨ੍ਹਾਂ ਦਾ ਸਰਵੋਤਮ ਪ੍ਰਦਰਸ਼ਨ 1.90 ਮੀਟਰ ਸੀ, ਜੋ ਉਨ੍ਹਾਂ ਨੇ ਅਪ੍ਰੈਲ 2026 ਵਿੱਚ ਦਿੱਲੀ ਵਿੱਚ ਇੰਡੀਅਨ ਐਥਲੈਟਿਕਸ ਸੀਰੀਜ਼ ਮੀਟ ਵਿੱਚ ਬਣਾਇਆ ਸੀ। ਮੌਜੂਦਾ ਏਸ਼ੀਅਨ ਚੈਂਪੀਅਨ ਪੂਜਾ ਨੇ ਪਿਛਲੇ ਸਾਲ ਦੱਖਣੀ ਕੋਰੀਆ ਵਿੱਚ ਮਹਿਲਾ ਉੱਚੀ ਛਾਲ (High Jump) ਦਾ ਗੋਲਡ ਮੈਡਲ ਜਿੱਤਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤੀ ਐਥਲੈਟਿਕਸ ਮਹਾਸੰਘ ਵੱਲੋਂ ਕਾਮਨਵੈਲਥ ਗੇਮਜ਼ ਲਈ ਤੈਅ ਕੀਤਾ 1.92 ਮੀਟਰ ਦਾ ਕੁਆਲੀਫਾਇੰਗ ਮਿਆਰ ਵੀ ਹਾਸਲ ਕਰ ਲਿਆ ਹੈ।

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਥਿਤ ਵੀਡੀਓ ਨੂੰ ਲੈ ਕੇ 'ਆਪ' ਨੇ ਪੇਸ਼ ਕੀਤੀਆਂ 2 ਰਿਪੋਰਟਾਂ, ਕਿਹਾ-ਵੀਡੀਓ 'ਚ ਦਿਖਣ ਵਾਲਾ ਸਖਸ਼ ਭਗਵੰਤ ਮਾਨ ਨਹੀਂ

18 Jun 2026 1:36 PM

ਮੈ ਇਸ ਦੇ ਪਾਪਾ ਨੂੰ ਭੇਜੀ ਸੀ ਵੀਡੀਓ, ਬੱ+ਚੀ ਨੂੰ ਹੈ.ਵਾ.ਨੀ.ਅਤ ਨਾਲ ਕੁੱਟਣ ਵਾਲੀ ਮਾਂ ਆਈ ਕੈਮਰੇ ਦੇ ਸਾਹਮਣੇ, ਸੁਣੋ

17 Jun 2026 2:52 PM

ਘਰ ਵਾਲੇ ਵਿਹੜੇ 'ਚ ਸੁੱਤੇ ਰਹੇ, ਕੰਧ ਪਾੜ ਕੇ 25 ਤੋਲੇ ਸੋਨਾ ਤੇ ਲੱਖਾਂ ਦੀ ਨਕਦੀ ਲੁੱਟ ਕੇ ਲੈ ਗਏ ਚੋਰ

17 Jun 2026 2:50 PM

15 Jun 2026 2:59 PM

ਅਮਰੀਕਾ-ਰਾਨ ਵਿਚਾਲੇ ਸ਼ਾਂਤੀ ਸਮਝੌਤੇ ਦਾ ਐਲਾਨ, ਹੋਰਮੁਜ਼ ਖੋਲ੍ਹਣ ਨੂੰ ਵੀ ਮਿਲੀ ਮਨਜ਼ੂਰੀ

15 Jun 2026 2:58 PM
Advertisement