ਖ਼ਬਰਾਂ |

ਤਾਜ਼ਾ |

ਗਾਜ਼ੀਆਬਾਦ ’ਚ ਪੈਰਾ-ਐਥਲੀਟ ਚਿਰਾਗ ਤਿਆਗੀ ਦਾ ਕਤਲ
Published : Jun 1, 2026, 7:15 am IST
Updated : Jun 1, 2026, 7:15 am IST
SHARE ARTICLE
Para-athlete Chirag Tyagi News
Para-athlete Chirag Tyagi News

ਪੁਲਿਸ ਨੇ ਇਸ ਮਾਮਲੇ ਵਿਚ ਇਕ ਹੋਰ ਪੈਰਾ-ਐਥਲੀਟ ਯਸ਼ ਖਟੀਕ ਨੂੰ ਗ੍ਰਿਫ਼ਤਾਰ ਕੀਤਾ ਹੈ।

ਗਾਜ਼ੀਆਬਾਦ : ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿਚ ਇਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ, ਜਿੱਥੇ ਕੌਮੀ ਪੱਧਰ ਦੇ ਪੈਰਾ-ਐਥਲੀਟ ਅਤੇ ਸੋਨ ਤਮਗਾ ਜੇਤੂ ਚਿਰਾਗ ਤਿਆਗੀ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ। ਪੁਲਿਸ ਨੇ ਇਸ ਮਾਮਲੇ ਵਿਚ ਇਕ ਹੋਰ ਪੈਰਾ-ਐਥਲੀਟ ਯਸ਼ ਖਟੀਕ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਅਨੁਸਾਰ ਇਹ ਮਾਮਲਾ ਦਸਤਾਵੇਜ਼ਾਂ ਦੀ ਜਾਂਚ ਦੌਰਾਨ ਹੋਈ ਰੰਜਿਸ਼ ਨਾਲ ਜੁੜਿਆ ਹੋਇਆ ਹੈ। ਡੀ.ਸੀ.ਪੀ. (ਸਿਟੀ) ਧਵਲ ਜੈਸਵਾਲ ਨੇ ਐਤਵਾਰ ਨੂੰ ਦੱਸਿਆ ਕਿ ਲਾਸ਼ ਦੀ ਮੁਢਲੀ ਜਾਂਚ ਅਤੇ ਮੌਕੇ ਤੋਂ ਇਕੱਠੇ ਕੀਤੇ ਸਬੂਤਾਂ ਤੋਂ ਪਤਾ ਲਗਦਾ ਹੈ ਕਿ ਤਿਆਗੀ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀ। ਪੁੱਛ-ਪੜਤਾਲ ਦੌਰਾਨ ਇਹ ਪ੍ਰਗਟਾਵਾ ਹੋਇਆ ਕਿ ਚਿਰਾਗ ਤਿਆਗੀ ਨੇ ਯਸ਼ ਖਟੀਕ ਦੇ ਦਸਤਾਵੇਜ਼ਾਂ ਦੀ ਤਸਦੀਕ ਦੌਰਾਨ ਸ਼ਿਕਾਇਤ ਦਰਜ ਕਰਵਾਈ ਸੀ।  

ਜਿਸ ਤੋਂ ਬਾਅਦ ਖਟੀਕ ਦੀ ਯੋਗਤਾ ਰੱਦ ਕਰ ਦਿਤੀ ਗਈ ਸੀ।  ਅਧਿਕਾਰੀ ਨੇ ਦਸਿਆ ਕਿ ‘‘ਇਸ ਕਾਰਨ ਖਟੀਕ ਦੇ ਮਨ ਵਿਚ ਗੁੱਸਾ ਸੀ ਅਤੇ ਉਹ ਬਦਲਾ ਲੈਣਾ ਚਾਹੁੰਦਾ ਸੀ।’’  ਮੁਲਜ਼ਮ ਨੇ ਪਿਸਤੌਲ ਨਾਲ ਚਿਰਾਗ ’ਤੇ ਗੋਲੀ ਚਲਾਉਣ ਦੀ ਗੱਲ ਕਬੂਲ ਕਰ ਲਈ ਹੈ ਅਤੇ ਪੁਲਿਸ ਹਥਿਆਰ ਬਰਾਮਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।  
 

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੈ ਇਸ ਦੇ ਪਾਪਾ ਨੂੰ ਭੇਜੀ ਸੀ ਵੀਡੀਓ, ਬੱ+ਚੀ ਨੂੰ ਹੈ.ਵਾ.ਨੀ.ਅਤ ਨਾਲ ਕੁੱਟਣ ਵਾਲੀ ਮਾਂ ਆਈ ਕੈਮਰੇ ਦੇ ਸਾਹਮਣੇ, ਸੁਣੋ

17 Jun 2026 2:52 PM

ਘਰ ਵਾਲੇ ਵਿਹੜੇ 'ਚ ਸੁੱਤੇ ਰਹੇ, ਕੰਧ ਪਾੜ ਕੇ 25 ਤੋਲੇ ਸੋਨਾ ਤੇ ਲੱਖਾਂ ਦੀ ਨਕਦੀ ਲੁੱਟ ਕੇ ਲੈ ਗਏ ਚੋਰ

17 Jun 2026 2:50 PM

15 Jun 2026 2:59 PM

ਅਮਰੀਕਾ-ਰਾਨ ਵਿਚਾਲੇ ਸ਼ਾਂਤੀ ਸਮਝੌਤੇ ਦਾ ਐਲਾਨ, ਹੋਰਮੁਜ਼ ਖੋਲ੍ਹਣ ਨੂੰ ਵੀ ਮਿਲੀ ਮਨਜ਼ੂਰੀ

15 Jun 2026 2:58 PM

ਫਿਲਮੀ ਸਟਾਈਲ 'ਚ ਆਈਆਂ ਲੁਟੇਰੀਆਂ, CCTV Footage

14 Jun 2026 3:11 PM
Advertisement