ਖ਼ਬਰਾਂ |

ਤਾਜ਼ਾ |

ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਵਿੱਚ ਇੱਕੋ ਪਰਿਵਾਰ ਦੇ ਛੇ ਜੀਆਂ ਦੀ ਮੌਤ, ਮੀਂਹ ਕਾਰਨ 100 ਸਾਲ ਪੁਰਾਣਾ ਘਰ ਡਿੱਗਿਆ
Published : Aug 6, 2026, 8:49 am IST
Updated : Aug 6, 2026, 8:49 am IST
SHARE ARTICLE
photo
photo

ਮਾਪੇ, ਪੁੱਤਰ, ਨੂੰਹ ਅਤੇ ਦੋ ਬੱਚਿਆਂ ਦੀ ਗਈ ਜਾਨ

 ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਵਿੱਚ ਬੁੱਧਵਾਰ ਦੇਰ ਰਾਤ ਲਗਾਤਾਰ ਮੀਂਹ ਕਾਰਨ 100 ਸਾਲ ਪੁਰਾਣਾ ਇੱਕ ਘਰ ਡਿੱਗ ਪਿਆ। ਇਸ ਘਟਨਾ ਵਿੱਚ ਇੱਕ ਪਰਿਵਾਰ ਦੇ ਛੇ ਮੈਂਬਰਾਂ ਦੀ ਮੌਤ ਹੋ ਗਈ।ਮਰਨ ਵਾਲਿਆਂ ਵਿੱਚ ਮਾਤਾ-ਪਿਤਾ, ਉਨ੍ਹਾਂ ਦਾ ਪੁੱਤਰ,  ਨੂੰਹ ਅਤੇ ਉਸ ਦੇ ਦੋ ਬੱਚੇ ਸ਼ਾਮਲ ਸਨ। ਗਰਮੀ ਅਤੇ ਹੁੰਮਸ ਕਾਰਨ ਪਰਿਵਾਰ ਦੇ ਸੱਤ ਮੈਂਬਰ ਏਅਰ-ਕੰਡੀਸ਼ਨਡ (AC) ਕਮਰੇ ਵਿੱਚ ਸੁੱਤੇ ਹੋਏ ਸਨ।

ਇਸ ਦੌਰਾਨ, ਰਾਤ ​​ਦੇ 2 ਵਜੇ ਘਰ ਦੀ ਛੱਤ ਅਚਾਨਕ ਡਿੱਗ ਪਈ। ਸਾਰੇ ਜਣੇ ਮਲਬੇ ਹੇਠ ਦੱਬੇ ਗਏ। ਇੱਕ ਪੁੱਤਰ ਕਮਰੇ ਦੇ ਕਿਨਾਰੇ ਸੁੱਤਾ ਹੋਇਆ ਸੀ; ਉਹ ਮਲਬੇ ਵਿੱਚੋਂ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਿਆ। ਤੇਜ਼ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਮੌਕੇ 'ਤੇ ਪਹੁੰਚੇ ਅਤੇ ਪੁਲਿਸ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਲਗਭਗ ਦੋ ਘੰਟੇ ਚੱਲੇ ਬਚਾਅ ਕਾਰਜ ਤੋਂ ਬਾਅਦ, ਪੂਰੇ ਪਰਿਵਾਰ ਨੂੰ ਮਲਬੇ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਵਿੱਚੋਂ ਛੇ ਜਣਿਆਂ ਨੂੰ ਮ੍ਰਿਤਕ ਐਲਾਨ ਦਿੱਤਾ। ਇਹ ਘਟਨਾ ਨਗਰ ਕੋਤਵਾਲੀ ਥਾਣਾ ਖੇਤਰ ਅਧੀਨ ਆਉਂਦੇ ਮਹੌਲੀ ਇਲਾਕੇ ਵਿੱਚ ਵਾਪਰੀ।

ਪੁਲਿਸ ਅਨੁਸਾਰ, ਇਸ ਹਾਦਸੇ ਵਿੱਚ ਘਰ ਦੇ ਮਾਲਕ ਪ੍ਰਮੋਦ ਸ੍ਰੀਵਾਸਤਵ (60), ਉਨ੍ਹਾਂ ਦੀ ਪਤਨੀ ਰੀਤਾ (55), ਛੋਟੇ ਪੁੱਤਰ ਨਿਤਿਨ (25), ਨੂੰਹ ਮਾਧੁਰੀ (23) ਅਤੇ ਮਾਧੁਰੀ ਦੇ ਦੋ ਪੁੱਤਰਾਂ ਮਾਧਵ (2) ਅਤੇ ਅਦਵਿਕ (10 ਮਹੀਨੇ ਦੀ ਮੌਤ ਹੋ ਗਈ, ਜਦਕਿ ਪ੍ਰਮੋਦ ਦਾ ਵੱਡਾ ਪੁੱਤਰ ਅਮਨ (28) ਬਚ ਗਿਆ।


 

 

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਸਾਨ ਨੂੰ ਲੁੱਟਣਾ, ਕੁੱਟਣਾ ਅਤੇ ਉਨ੍ਹਾਂ ਦੀ ਆਵਾਜ਼ ਦਬਾਉਣਾ ਇਨ੍ਹਾਂ ਦਾ ਕੰਮ ਹੋ ਗਿਆ': Jagjit Singh Dallewal

17 Aug 2026 3:23 PM

ਅਮਰੀਕਾ ਨਾਲ ਖੇਤੀ ਵਪਾਰ ਸਮਝੌਤਾ ਸਵਾਲਾਂ 'ਚ ਕਿਉਂ? | Global Market ਨਾਲ ਚਮਕੇਗਾ ਜਾਂ ਡੁੱਬੇਗਾ ਪੰਜਾਬ ਦਾ ਕਿਸਾਨ?

17 Aug 2026 3:22 PM

ਗੁਰਜੀਤ ਤੂਤ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਏ Gulab Sidhu | ਧੀ ਦੀ 12ਵੀਂ ਦੀ ਪੜ੍ਹਾਈ ਦੀ ਚੁੱਕੀ ਜ਼ਿੰਮੇਵਾਰੀ

16 Aug 2026 2:05 PM

“ਇਹ ਕੱਲ੍ਹ ਤੋਂ ਹੀ ਸੜਕਾਂ ਰੋਕੀ ਬੈਠੇ ਨੇ, ਤੇ ਹੁਣ ਕੰਡਿਆਲੀ ਤਾਰ ਲਗਾ ਦਿੱਤੀ”: ਕਿਸਾਨ ਆਗੂ Baldev Singh Sirsa

16 Aug 2026 2:03 PM

ਕੀ ਬੁਰੇ ਫਸੇ ਰਾਹੁਲ ਗਾਂਧੀ?, PM ਮੋਦੀ ਦੀ ਵਿਦੇਸ਼ ਨੀਤੀ 'ਤੇ ਚੁੱਕੇ ਸੀ ਸਵਾਲ!

14 Aug 2026 2:55 PM
Advertisement