ਖ਼ਬਰਾਂ |

ਤਾਜ਼ਾ |

ਅਤੀਕ ਅਹਿਮਦ ਦੇ ਪੁੱਤਰ ਆਬਾਨ ਸਮੇਤ ਦੋ ਦੀ ਸੜਕ ਹਾਦਸੇ ’ਚ ਮੌਤ
Published : Aug 6, 2026, 1:07 pm IST
Updated : Aug 6, 2026, 1:07 pm IST
SHARE ARTICLE
Two people, including Atiq Ahmed's son Aban, killed in a road accident.
Two people, including Atiq Ahmed's son Aban, killed in a road accident.

ਜੇਲ੍ਹ ’ਚ ਬੰਦ ਭਰਾ ਅਲੀ ਨੂੰ ਮਿਲਣ ਲਈ ਜਾ ਰਹੇ ਸਨ ਝਾਂਸੀ

ਝਾਂਸੀ : ਮਾਫ਼ੀਆ ਅਤੀਕ ਅਹਿਮਦ ਦੇ ਛੋਟੇ ਪੁੱਤਰ ਆਬਾਨ ਅਹਿਮਦ ਸਮੇਤ ਦੋ ਲੋਕਾਂ ਦੀ ਵੀਰਵਾਰ  ਨੂੰ ਸਵੇਰੇ ਝਾਂਸੀ-ਕਾਨਪੁਰ ਹਾਈਵੇਅ 'ਤੇ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉਹ ਝਾਂਸੀ ਜੇਲ੍ਹ ਵਿੱਚ ਬੰਦ ਆਪਣੇ ਭਰਾ ਅਲੀ ਨੂੰ ਮਿਲਣ ਲਈ ਪ੍ਰਯਾਗਰਾਜ ਤੋਂ ਝਾਂਸੀ ਆ ਰਿਹਾ ਸੀ । ਹਾਦਸੇ ਵਿੱਚ ਕਾਰ ਸਵਾਰ ਤਿੰਨ ਹੋਰ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਪੁਲਿਸ ਨੇ ਸਾਰੇ ਜ਼ਖ਼ਮੀਆਂ ਨੂੰ ਮੈਡੀਕਲ ਕਾਲਜ ਵਿੱਚ ਭਰਤੀ ਕਰਵਾਇਆ ਹੈ।

ਪ੍ਰਤੱਖਦਰਸ਼ੀਆਂ ਅਨੁਸਾਰ ਸਵੇਰੇ ਲਗਭਗ 10:30 ਵਜੇ ਇੱਕ ਤੇਜ਼ ਰਫ਼ਤਾਰ ਕ੍ਰੇਟਾ ਕਾਰ ਝਾਂਸੀ-ਕਾਨਪੁਰ ਹਾਈਵੇਅ 'ਤੇ ਪ੍ਰਯਾਗਰਾਜ ਤੋਂ ਝਾਂਸੀ ਵੱਲ ਆ ਰਹੀ ਸੀ । ਪੂਛ ਥਾਣਾ ਖੇਤਰ ਦੇ ਖਿੱਲੀ ਪਿੰਡ ਨੇੜੇ ਅਚਾਨਕ ਇੱਕ ਪਸ਼ੂ ਸੜਕ 'ਤੇ ਆ ਗਿਆ। ਉਸ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ । ਹਾਦਸੇ ਵਿੱਚ ਅਗਲੀ ਸੀਟ 'ਤੇ ਬੈਠੇ ਆਬਾਨ ਅਹਿਮਦ ਅਤੇ ਸੋਨੂ ਖਾਨ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਅਤੇ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ । ਹਾਦਸੇ ਵਿੱਚ ਕਾਰ ਸਵਾਰ ਅਹਿਜਮ ਨਿਵਾਸੀ ਬਾਦਸ਼ਾਹੀ ਮੰਡੀ (ਪ੍ਰਯਾਗਰਾਜ), ਮੁਹੰਮਦ ਜ਼ੈਦ ਨਿਵਾਸੀ ਕੋਤਵਾਲੀ, ਉਮਰ ਅਹਿਮਦ ਨਿਵਾਸੀ ਪੂਰਾ ਮੁਫ਼ਤੀ ਜ਼ਖ਼ਮੀ ਹੋ ਗਏ। ਸਾਰੇ ਪ੍ਰਯਾਗਰਾਜ ਦੇ ਰਹਿਣ ਵਾਲੇ ਹਨ । ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜ਼ਖ਼ਮੀਆਂ ਨੂੰ ਮੈਡੀਕਲ ਕਾਲਜ ਭੇਜਿਆ। ਐੱਸ.ਐੱਸ.ਪੀ. ਬੀ.ਬੀ.ਜੀ.ਟੀ.ਐੱਸ. ਮੂਰਤੀ ਨੇ ਦੱਸਿਆ ਕਿ ਸ਼ੁਰੂਆਤੀ ਸੂਚਨਾ ਵਿੱਚ ਮ੍ਰਿਤਕ ਦੀ ਪਛਾਣ ਅਤੀਕ ਅਹਿਮਦ ਦੇ ਪੁੱਤਰ ਆਬਾਨ ਅਹਿਮਦ ਵਜੋਂ ਹੋਈ ਹੈ।

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਬੁਰੇ ਫਸੇ ਰਾਹੁਲ ਗਾਂਧੀ?, PM ਮੋਦੀ ਦੀ ਵਿਦੇਸ਼ ਨੀਤੀ 'ਤੇ ਚੁੱਕੇ ਸੀ ਸਵਾਲ!

14 Aug 2026 2:55 PM

ਮਹਾਨ ਰੇਡਰ ਕਬੱਡੀ ਖਿਡਾਰੀ ਗੁਰਜੀਤ ਤੂਤ ਦਾ ਦੇਹਾਂਤ

12 Aug 2026 2:53 PM

ਰਾਜਪਾਲ ਨੂੰ ਮਿਲੇ CM Bhagwant Mann, ਬਾਹਰ ਆ ਕੇ CM ਮਾਨ ਨੇ ਦੱਸੀ ਸਾਰੀ ਗੱਲ

12 Aug 2026 2:52 PM

ਪੰਜਾਬ ਦੀ ਸਿਆਸਤ 'ਚ ਡਰ ਨਹੀਂ, ਭਰੋਸਾ ਪੈਦਾ ਕਰੇ ਭਾਜਪਾ, ਕੈਪਟਨ ਅਮਰਿੰਦਰ ਦੀ ਪਾਰਟੀ ਨੂੰ ਨਸੀਹਤ

09 Aug 2026 2:20 PM

ਜਲੰਧਰ ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ

08 Aug 2026 3:06 PM
Advertisement