ਖ਼ਬਰਾਂ |

ਤਾਜ਼ਾ |

ਯੂਪੀ ਦੇ ਮਹੋਬਾ ਵਿੱਚ ਪਤਨੀ ਅਤੇ ਪੁੱਤਰ ਦੀਆਂ ਕਬਰਾਂ ਵਿਚਕਾਰ ਮਿਲੀ ਕੈਂਸਰ ਪੀੜਤ ਦੀ ਲਾਸ਼

By : JAGDISH

Published : Jun 7, 2026, 3:55 pm IST
Updated : Jun 7, 2026, 3:55 pm IST
SHARE ARTICLE
Cancer patient's body found between wife and son's graves in UP's Mahoba
Cancer patient's body found between wife and son's graves in UP's Mahoba

ਮ੍ਰਿਤਕ ਦਾ ਇਕ ਹੱਥ ਪਤਨੀ ਦੀ ਕਬਰ 'ਤੇ ਅਤੇ ਦੂਜਾ ਹੱਥ 6 ਸਾਲ ਦੇ ਪੁੱਤਰ ਦੀ ਕਬਰ 'ਤੇ ਸੀ

ਮਹੋਬਾ (ਯੂਪੀ) :  ਉੱਤਰ ਪ੍ਰਦੇਸ਼ ਦੇ ਮਹੋਬਾ ਜ਼ਿਲ੍ਹੇ ਵਿੱਚ ਇੱਕ ਕੈਂਸਰ ਪੀੜਤ ਵਿਅਕਤੀ ਆਪਣੀ ਪਤਨੀ ਅਤੇ ਮਾਸੂਮ ਪੁੱਤਰ ਦੀ ਮੌਤ ਤੋਂ ਮਹਿਜ਼ 11 ਦਿਨਾਂ ਬਾਅਦ ਉਨ੍ਹਾਂ ਦੀਆਂ ਕਬਰਾਂ ਦੇ ਵਿਚਕਾਰ ਮ੍ਰਿਤਕ ਪਾਇਆ ਗਿਆ। ਪੁਲਿਸ ਅਤੇ ਪਰਿਵਾਰਕ ਮੈਂਬਰਾਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ । 40 ਸਾਲਾ ਸੁਭਾਨ ਅਹਿਮਦ ਦੀ ਲਾਸ਼ ਸ਼ੁੱਕਰਵਾਰ ਸਵੇਰੇ ਚਰਖਾਰੀ ਕਸਬੇ ਦੇ ਇੱਕ ਕਬਰਸਤਾਨ ਵਿੱਚੋਂ ਮਿਲੀ। ਪਰਿਵਾਰਕ ਮੈਂਬਰਾਂ ਅਨੁਸਾਰ ਉਸ ਦਾ ਇੱਕ ਹੱਥ ਉਸ ਦੀ ਪਤਨੀ ਦੀ ਕਬਰ 'ਤੇ ਅਤੇ ਦੂਜਾ ਹੱਥ ਉਸ ਦੇ ਛੇ ਸਾਲ ਦੇ ਪੁੱਤਰ ਦੀ ਕਬਰ 'ਤੇ ਸੀ।

ਇਸ ਘਟਨਾ ਨਾਲ 11 ਦਿਨਾਂ ਦੇ ਅੰਦਰ ਪਰਿਵਾਰ ਵਿੱਚ ਇਹ ਤੀਜੀ ਮੌਤ ਹੈ, ਜਿਸ ਕਾਰਨ ਤਿੰਨ ਬੱਚੇ ਅਨਾਥ ਹੋ ਗਏ ਹਨ। ਮੂਲ ਰੂਪ ਵਿੱਚ ਗੁਆਂਢੀ ਰਾਜ ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਦੇ ਹਰਪਾਲਪੁਰ ਕਸਬੇ ਦੇ ਸਟੇਸ਼ਨ ਇਲਾਕੇ ਦੇ ਰਹਿਣ ਵਾਲੇ ਸੁਭਾਨ, ਮੂੰਹ ਦੇ ਆਖਰੀ ਸਟੇਜ ਦੇ ਕੈਂਸਰ ਨਾਲ ਜੂਝ ਰਹੇ ਸਨ। ਉਹ ਆਪਣੀ ਪਤਨੀ ਰਜ਼ੀਆ ਖਾਤੂਨ ਅਤੇ ਚਾਰ ਬੱਚਿਆਂ - ਹਸਨੈਨ, ਸੈਫ, ਰੋਸ਼ਨੀ ਅਤੇ ਆਲੀਆ ਨਾਲ ਰਹਿੰਦੇ ਸਨ।

ਪਰਿਵਾਰ 'ਤੇ ਮੁਸੀਬਤ ਦਾ ਪਹਾੜ 25 ਮਈ ਨੂੰ ਟੁੱਟਿਆ ਜਦੋਂ ਛੇ ਸਾਲਾ ਹਸਨੈਨ ਉਲਟੀਆਂ ਅਤੇ ਦਸਤ ਹੋਣ ਕਾਰਨ ਗੰਭੀਰ ਬਿਮਾਰ ਹੋ ਗਿਆ। ਹਸਪਤਾਲ ਲਿਜਾਂਦੇ ਸਮੇਂ ਐਂਬੂਲੈਂਸ ਵਿੱਚ ਹੀ ਉਸਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸਦੀ ਮਾਂ ਰਜ਼ੀਆ ਪੁੱਤਰ ਦੀ ਹਾਲਤ ਬਾਰੇ ਸੁਣ ਕੇ ਗੰਭੀਰ ਸਦਮੇ ਵਿੱਚ ਚਲੀ ਗਈ ਅਤੇ ਹਸਪਤਾਲ ਪਹੁੰਚਣ 'ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਾਂ-ਪੁੱਤ ਨੂੰ ਰਜ਼ੀਆ ਦੇ ਪੇਕੇ ਪਿੰਡ ਚਰਖਾਰੀ ਵਿੱਚ ਈਦਗਾਹ ਨੇੜੇ ਇੱਕ ਕਬਰਸਤਾਨ ਵਿੱਚ ਨਾਲ-ਨਾਲ ਦਫ਼ਨਾਇਆ ਗਿਆ ਸੀ। ਉਦੋਂ ਤੋਂ ਸੁਭਾਨ ਅਤੇ ਉਸ ਦੇ ਤਿੰਨ ਬਾਕੀ ਬੱਚੇ ਚਰਖਾਰੀ ਵਿੱਚ ਆਪਣੇ ਸਹੁਰੇ ਘਰ ਰਹਿ ਰਹੇ ਸਨ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਰੋਜ਼ਾਨਾ ਸਵੇਰੇ ਆਪਣੀ ਪਤਨੀ ਅਤੇ ਪੁੱਤਰ ਦੀਆਂ ਕਬਰਾਂ 'ਤੇ ਦੁਆ (ਫ਼ਾਤਿਹਾਂ) ਪੜ੍ਹਨ ਜਾਂਦੇ ਸਨ। ਸ਼ੁੱਕਰਵਾਰ ਨੂੰ ਵੀ ਉਹ ਹਮੇਸ਼ਾ ਦੀ ਤਰ੍ਹਾਂ ਇਹ ਕਹਿ ਕੇ ਘਰੋਂ ਨਿਕਲੇ ਕਿ ਉਹ ਕਬਰਸਤਾਨ ਵਿੱਚ ਫ਼ਾਤਿਹਾਂ ਪੜ੍ਹਨ ਜਾ ਰਹੇ ਹਨ। ਜਦੋਂ ਉਹ ਕਈ ਘੰਟਿਆਂ ਤੱਕ ਵਾਪਸ ਨਾ ਆਏ, ਤਾਂ ਰਿਸ਼ਤੇਦਾਰਾਂ ਨੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਕਬਰਸਤਾਨ ਪਹੁੰਚੇ, ਜਿੱਥੇ ਉਹ ਦੋਵਾਂ ਕਬਰਾਂ ਦੇ ਵਿਚਕਾਰ ਬੇਜਾਨ ਪਏ ਮਿਲੇ।

ਇੱਕ ਪਰਿਵਾਰਕ ਮੈਂਬਰ ਨੇ ਕਿਹਾ, "ਉਨ੍ਹਾਂ ਦੀ ਮੌਤ ਤੋਂ ਬਾਅਦ ਉਹ ਕਦੇ ਵੀ ਇੱਕ ਦਿਨ ਵੀ ਕਬਰਸਤਾਨ ਜਾਣਾ ਨਹੀਂ ਭੁੱਲੇ। ਉਨ੍ਹਾਂ ਨੂੰ ਉਸ ਹਾਲਤ ਵਿੱਚ ਉੱਥੇ ਦੇਖਣਾ ਬਹੁਤ ਦਿਲ ਦਹਿਲਾਉਣ ਵਾਲਾ ਸੀ।" ਸੁਭਾਨ ਨੂੰ ਤੁਰੰਤ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਉਸ ਦੇ ਸਾਲੇ ਸਲੀਮ ਨੇ ਦੱਸਿਆ ਕਿ ਸੁਭਾਨ ਦੀ ਲੱਤ 'ਤੇ ਕਿਸੇ ਕੀੜੇ ਦੇ ਕੱਟਣ ਵਰਗਾ ਨਿਸ਼ਾਨ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਪਰਿਵਾਰ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੋਸਟਮਾਰਟਮ ਦੀ ਮੰਗ ਕੀਤੀ। ਚਰਖਾਰੀ ਦੇ ਥਾਣਾ ਇੰਚਾਰਜ ਪ੍ਰਵੀਨ ਗੁਪਤਾ ਨੇ ਦੱਸਿਆ ਕਿ ਸੁਭਾਨ ਮੂੰਹ ਦੇ ਆਖਰੀ ਸਟੇਜ ਦੇ ਕੈਂਸਰ ਤੋਂ ਪੀੜਤ ਸਨ। ਗੁਪਤਾ ਨੇ ਕਿਹਾ, "ਪਰਿਵਾਰ ਨੇ ਲੱਤ 'ਤੇ ਕਿਸੇ ਜ਼ਹਿਰੀਲੇ ਕੀੜੇ ਦੇ ਕੱਟਣ ਦਾ ਸ਼ੱਕ ਜਤਾਇਆ ਹੈ। ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ।"

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਸ਼ੁੱਕਰਵਾਰ ਸ਼ਾਮ ਨੂੰ ਸੁਭਾਨ ਨੂੰ ਉਨ੍ਹਾਂ ਦੀ ਪਤਨੀ ਦੀ ਕਬਰ ਦੇ ਨੇੜੇ ਹੀ ਸਪੁਰਦ -ਏ-ਖ਼ਾਕ (ਦਫ਼ਨਾਇਆ) ਕਰ ਦਿੱਤਾ ਗਿਆ। ਇਸ ਦੁਖਾਂਤ ਦੀ ਖ਼ਬਰ ਕਸਬੇ ਵਿੱਚ ਤੇਜ਼ੀ ਨਾਲ ਫੈਲ ਗਈ, ਜਿਸ ਨਾਲ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿੱਚ ਆਪਣੇ ਤਿੰਨ ਮੈਂਬਰਾਂ ਦੀ ਮੌਤ ਕਾਰਨ ਇਲਾਕਾ ਨਿਵਾਸੀ ਡੂੰਘੇ ਸਦਮੇ ਵਿੱਚ ਹਨ।
 

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੰਗਨਾ ਰਣੌਤ ਨੇ CJP ਪ੍ਰਦਰਸ਼ਨਕਾਰੀਆਂ 'ਤੇ ਕੀਤੀ ਵੱਡੀ ਟਿੱਪਣੀ

20 Jul 2026 3:07 PM

RSS ਇਕੱਠ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ!

20 Jul 2026 3:06 PM

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM
Advertisement