ਖ਼ਬਰਾਂ |

ਤਾਜ਼ਾ |

ਰੀੜ੍ਹ ਦੀ ਹੱਡੀ ਦੀ ਬਜਾਏ ਕਰ ਦਿਤੀ ਪੱਟ ਦੀ ਸਰਜਰੀ, ਬਜ਼ੁਰਗ ਔਰਤ ਦੀ ਮੌਤ
Published : Apr 17, 2026, 6:40 am IST
Updated : Apr 17, 2026, 7:18 am IST
SHARE ARTICLE
photo
photo

ਇਕੋ ਨਾਂ ਵਾਲੇ ਦੋ ਮਰੀਜ਼ਾਂ ਕਾਰਨ ਹੋਇਆ ਗ਼ਲਤ ਆਪਰੇਸ਼ਨ

ਵਾਰਾਨਸੀ: ਬਨਾਰਸ ਹਿੰਦੂ ਯੂਨੀਵਰਸਿਟੀ (ਬੀਐਚਯੂ) ਦੇ ਟਰਾਮਾ ਸੈਂਟਰ ਵਿਚ ਇਕ 71 ਸਾਲਾ ਔਰਤ ਦੀ ਰੀੜ੍ਹ ਦੀ ਹੱਡੀ ਵਿਚ ਟਿਊਮਰ ਦਾ ਆਪਰੇਸ਼ਨ ਕਰਨ ਦੀ ਬਜਾਏ ਉਸ ਦੇ ਪੱਟ ਦੀ ਸਰਜਰੀ ਕਰ ਦਿਤੀ ਗਈ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਮ੍ਰਿਤਕ ਔਰਤ ਦੀ ਪਛਾਣ ਅੰਮ੍ਰਿਤਪੁਰ ਦੀ ਰਹਿਣ ਵਾਲੀ ਰਾਧਿਕਾ ਦੇਵੀ ਵਜੋਂ ਹੋਈ ਹੈ।

ਇਕੋ ਨਾਮ ਵਾਲੇ ਦੋ ਮਰੀਜ਼ਾਂ ਕਾਰਨ, ਗਲਤਫ਼ਹਿਮੀ ਕਾਰਨ ਗ਼ਲਤ ਆਪ੍ਰੇਸ਼ਨ ਕੀਤਾ ਗਿਆ। ਦੂਜੀ ਔਰਤ ਅਪਣੀ ਲੱਤ ਵਿਚ ਫਰੈਕਚਰ ਦੀ ਸ਼ਿਕਾਇਤ ਕਰ ਕੇ ਹਸਪਤਾਲ ਆਈ ਸੀ। ਹਾਲਾਂਕਿ, ਚਾਰ ਮੈਂਬਰੀ ਕਮੇਟੀ ਮਾਮਲੇ ਦੀ ਜਾਂਚ ਕਰ ਰਹੀ ਹੈ।

ਅੰਮ੍ਰਿਤਪੁਰ ਦੀ ਰਹਿਣ ਵਾਲੀ ਰਾਧਿਕਾ ਦੇਵੀ ਦੇ ਪੋਤੇ ਮ੍ਰਿਤੁੰਜੇ ਪਾਲ ਦੇ ਅਨੁਸਾਰ, ਉਸ ਦੀ ਦਾਦੀ ਨੂੰ 25 ਫ਼ਰਵਰੀ ਨੂੰ ਰੀੜ੍ਹ ਦੀ ਹੱਡੀ ਦੇ ਟਿਊਮਰ ਕਾਰਨ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਮ੍ਰਿਤੁੰਜੇ ਨੇ ਦਾਅਵਾ ਕੀਤਾ ਕਿ ਹਸਪਤਾਲ ਦੇ ਡਾਕਟਰਾਂ ਨੇ 7 ਮਾਰਚ ਨੂੰ ਉਸ ਦੀ ਦਾਦੀ ਨੂੰ ਸਰਜਰੀ ਲਈ ਲੈ ਗਏ ਸਨ, ਪਰ ਉਸ ਦੀ ਰੀੜ੍ਹ ਦੀ ਹੱਡੀ ਦੀ ਬਜਾਏ ਉਸ ਦੇ ਪੱਟ ਦੀ ਸਰਜਰੀ ਕਰ ਦਿਤੀ। ਉਸ ਨੇ ਦਾਅਵਾ ਕੀਤਾ, ‘‘ਜਦੋਂ ਕੋਈ ਫਰੈਕਚਰ ਨਹੀਂ ਮਿਲਿਆ, ਤਾਂ ਜ਼ਖ਼ਮ ਨੂੰ ਟਾਂਕੇ ਲਗਾ ਦਿਤੇ ਗਏ ਅਤੇ ਉਸ ਨੂੰ ਆਈਸੀਯੂ ਤੋਂ ਛੁੱਟੀ ਦੇ ਦਿਤੀ ਗਈ।’’

ਮ੍ਰਿਤੁੰਜੇ ਨੇ ਦੋਸ਼ ਲਗਾਇਆ ਕਿ ‘‘ਗ਼ਲਤ ਆਪ੍ਰੇਸ਼ਨ’’ ਕਾਰਨ, ਉਸ ਦੀ ਦਾਦੀ ਨੂੰ ਕਈ ਤਰ੍ਹਾਂ ਦੀਆਂ ਪੇਚੀਦਗੀਆਂ ਦਾ ਸਾਹਮਣਾ ਕਰਨਾ ਪਿਆ, ਜਿਸ ਤੋਂ ਬਾਅਦ ਉਸ ਦਾ 18 ਮਾਰਚ ਨੂੰ ਇਕ ਹੋਰ ਆਪ੍ਰੇਸ਼ਨ ਹੋਇਆ ਅਤੇ 27 ਮਾਰਚ ਨੂੰ ਉਸ ਦੀ ਮੌਤ ਹੋ ਗਈ। ਇਸ ਦੌਰਾਨ, ਹਸਪਤਾਲ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਹ ਘਟਨਾ ਰਾਧਿਕਾ ਨਾਮ ਦੇ ਦੋ ਮਰੀਜ਼ਾਂ ਵਿਚਕਾਰ ਗਲਤਫ਼ਹਿਮੀ ਕਾਰਨ ਵਾਪਰੀ।

ਉਨ੍ਹਾਂ ਕਿਹਾ ਕਿ ਇਕ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਨਿਊਰੋਸਰਜਰੀ ਵਿਭਾਗ ਵਿਚ ਦਾਖ਼ਲ ਰਾਧਿਕਾ ਦੇਵੀ ਨੂੰ ਰੀੜ੍ਹ ਦੀ ਹੱਡੀ ਦਾ ਟਿਊਮਰ ਸੀ, ਜਦੋਂ ਕਿ ਆਰਥੋਪੈਡਿਕਸ ਵਿਭਾਗ ਵਿਚ ਦਾਖ਼ਲ ਔਰਤ ਦਾ ਨਾਮ ਵੀ ਰਾਧਿਕਾ (82) ਸੀ, ਜਿਸ ਕਾਰਨ ਗ਼ਲਤਫ਼ਹਿਮੀ ਹੋਈ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬੀ, ਹਿੰਦੀ,ਰਾਜਸਥਾਨੀ ਚਾਹੇ ਮਰਾਠੀ,ਹਰ ਭਾਸ਼ਾ ਦੀ ਮਾਹਿਰ ਇਹ ਗਾਇਕ ! ਹਰੇਕ ਭਾਸ਼ਾ ਚ ਦਿੱਤੇ ਇੱਕ ਤੋ ਇੱਕ ਹਿੱਟ ਗੀਤ

16 May 2026 3:28 PM

ਹਾਲੇ ਹੋਰ ਵੀ ਵੱਧ ਸਕਦੀਆਂ ਤੇਲ ਦੀਆ ਕੀਮਤਾ 3 ਰੁਪਏ ਮੁੱਲ ਵਧਣ ਨਾਲ ਘਰਾ ਦਾ ਹਿੱਲਿਆ ਬਜਟ| Petrol Diesel Price Hike

15 May 2026 3:09 PM

Chandigarh Police ਨੇ ਕਿਸਾਨਾਂ 'ਤੇ ਚਲਾਈਆਂ ਪਾਣੀ ਦੀਆਂ ਬੁਛਾੜਾਂ, ਲੱਥ ਗਈਆਂ ਦਸਤਾਰਾਂ, ਮਾਹੌਲ ਤਣਾਅਪੂਰਨ | Clash

15 May 2026 3:08 PM

Canada 'ਚ ਗੋਲੀਬਾਰੀ ਤੇ ਜਬਰੀ ਵਸੂਲੀ ਦੇ ਦੋਸ਼ਾਂ 'ਚ ਦੋ ਪੰਜਾਬੀ ਗ੍ਰਿਫ਼ਤਾਰ, ਪਿਛਲੇ ਹਫ਼ਤੇ 7 ਪੰਜਾਬੀਆਂ ਨੂੰ ਕੀਤਾ...

14 May 2026 2:52 PM

Iran ਜੰਗ ਵਿਚਾਲੇ Donald Trump ਦਾ China ਦੌਰਾ, ਭਾਰਤ ਆ ਰਹੇ ਨੇ ਇਰਾਨੀ ਵਿਦੇਸ਼ ਮੰਤਰੀ

14 May 2026 2:51 PM
Advertisement