ਖ਼ਬਰਾਂ |

ਤਾਜ਼ਾ |

ਪੂਰਵਾਂਚਲ ਐਕਸਪ੍ਰੈੱਸਵੇਅ 'ਤੇ ਵਾਪਰੇ ਸੜਕ ਹਾਦਸੇ ’ਚ ਪਿਓ-ਪੁੱਤ ਦੀ ਗਈ ਜਾਨ, ਤਿੰਨ ਜ਼ਖ਼ਮੀ
Published : Oct 17, 2026, 4:26 pm IST
Updated : Oct 17, 2026, 4:26 pm IST
SHARE ARTICLE
 Father and son lose their lives in a road accident on the Purvanchal Expressway; three injured.
Father and son lose their lives in a road accident on the Purvanchal Expressway; three injured.

ਮ੍ਰਿਤਕਾਂ ਦੀ ਇੰਜੀਨੀਅਰ ਸ਼ਾਦਾਬ ਅਹਿਮਦ ਅਤੇ ਖੁਰਸ਼ੀਦ ਅਹਿਮਦ ਵਜੋਂ ਹੋਈ ਪਛਾਣ

ਆਜ਼ਮਗੜ੍ਹ : ਪੂਰਵਾਂਚਲ ਐਕਸਪ੍ਰੈੱਸਵੇਅ 'ਤੇ ਤੇਜ਼ ਰਫ਼ਤਾਰ ਮਾਰੂਤੀ ਇਗਨਿਸ ਕਾਰ ਮੈਟਲ ਬੀਮ ਕਰੈਸ਼ ਬੈਰੀਅਰ ਨਾਲ ਟਕਰਾ ਕੇ ਪਲਟ ਗਈ। ਹਾਦਸੇ ਵਿੱਚ ਕਾਰ ਚਲਾ ਰਹੇ ਮਾਊ ਨਿਵਾਸੀ ਸਿਵਲ ਇੰਜੀਨੀਅਰ ਸ਼ਾਦਾਬ ਅਹਿਮਦ ਅਤੇ ਉਨ੍ਹਾਂ ਦੇ ਪਿਤਾ ਖੁਰਸ਼ੀਦ ਅਹਿਮਦ ਦੀ ਮੌਤ ਹੋ ਗਈ। ਪਤਨੀ ਆਸਮਾ, ਧੀ ਕੁਲਸੁਮ ਅਤੇ ਪੁੱਤਰ ਅਦਨਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਤਿੰਨਾਂ ਦਾ ਲਾਈਫਲਾਈਨ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। 15 ਸਾਲਾ ਕੁਲਸੁਮ ਦੀ ਹਾਲਤ ਗੰਭੀਰ ਦੱਸੀ ਗਈ ਹੈ। ਸ਼ਾਦਾਬ ਦਿੱਲੀ ਦੇ ਜਾਮਿਆ ਨਗਰ ਸਥਿਤ ਓਖਲਾ ਦੀ ਹਾਜੀ ਕਲੋਨੀ ਵਿੱਚ ਪਰਿਵਾਰ ਨਾਲ ਰਹਿੰਦੇ ਸਨ। 19 ਅਕਤੂਬਰ ਨੂੰ ਵਿਆਹ ਵਿੱਚ ਸ਼ਾਮਲ ਹੋਣ ਲਈ ਉਹ ਵੀਰਵਾਰ ਰਾਤ ਕਰੀਬ 11 ਵਜੇ ਕਾਰ ਰਾਹੀਂ ਮਾਊ ਲਈ ਨਿਕਲੇ ਸਨ, ਪਰ ਸਵੇਰੇ ਹਾਦਸਾ ਵਾਪਰ ਗਿਆ।

ਯੂਪੀਡਾ ਦੀ ਬਚਾਅ ਟੀਮ ਨੇ ਸਾਰਿਆਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਸ਼ਾਦਾਬ ਅਤੇ ਖੁਰਸ਼ੀਦ ਨੂੰ ਮ੍ਰਿਤਕ ਐਲਾਨ ਦਿੱਤਾ। ਸ਼ਾਦਾਬ ਦੇ ਚਚੇਰੇ ਭਾਈ ਸਾਜਿਦ ਨੇ ਦਾਅਵਾ ਕੀਤਾ ਕਿ ਐਕਸਪ੍ਰੈੱਸਵੇਅ 'ਤੇ ਸਾਹਮਣੇ ਆਈ ਨੀਲ ਗਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਕਾਰ ਬੇਕਾਬੂ ਹੋ ਗਈ। ਉੱਥੇ ਹੀ ਉੱਤਰ ਪ੍ਰਦੇਸ਼ ਐਕਸਪ੍ਰੈੱਸਵੇਅਜ਼ ਇੰਡਸਟਰੀਅਲ ਡਿਵੈਲਪਮੈਂਟ ਅਥਾਰਟੀ ਦੇ ਸਕਿਓਰਿਟੀ ਅਫ਼ਸਰ ਰਾਧੇ ਸ਼ਿਆਮ ਨੇ ਦੱਸਿਆ ਕਿ ਚਾਲਕ ਨੂੰ ਨੀਂਦ ਆਉਣ ਕਾਰਨ ਇਹ ਹਾਦਸਾ ਵਾਪਰਿਆ । ਜਦਕਿ ਸੀ.ਸੀ.ਟੀ.ਵੀ. ਫੁਟੇਜ ਵਿੱਚ ਨੀਲ ਗਾਂ ਦਿਖਾਈ ਨਹੀਂ ਦੇ ਰਹੀ ਹੈ। ਉਨ੍ਹਾਂ ਅਨੁਸਾਰ ਹਾਦਸੇ ਸਮੇਂ ਕਾਰ ਦੀ ਗਤੀ ਸਪੀਡ ਲਗਭਗ 140 ਕਿਲੋਮੀਟਰ ਪ੍ਰਤੀ ਘੰਟਾ ਸੀ। ਕਾਰ ਐਕਸਪ੍ਰੈੱਸਵੇਅ ਦੇ ਕਿਨਾਰੇ ਲੱਗੇ ਐੱਮ.ਬੀ.ਸੀ.ਬੀ. ਨਾਲ ਟਕਰਾਉਣ ਤੋਂ ਬਾਅਦ ਪਲਟ ਗਈ।

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡਾ ਉਛਾਲ, ਜਾਣੋ ਅੱਜ ਦੇ ਨਵੇਂ ਰੇਟ

06 Nov 2026 2:11 PM

MLA ਅਮਨਦੀਪ ਅਰੋੜਾ ਦੇ ਘਰ 27 ਘੰਟਿਆਂ ਤੋਂ ED ਦੀ ਰੇਡ ਜਾਰੀ, ਕਈ ਥਾਵਾਂ 'ਤੇ ਛਾਪੇਮਾਰੀ!

05 Nov 2026 1:13 PM

ਗਿੱਲ ਰੋਡ 'ਤੇ ਦਰਦਨਾਕ ਹਾਦਸਾ, PRTC Bus ਦੇ ਟਾਇਰ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ

04 Nov 2026 2:53 PM

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ, ਕੀ ਹੁਣ ਖਰੀਦਦਾਰੀ ਕਰਨ ਦਾ ਸਹੀ ਸਮਾਂ ?

03 Nov 2026 2:58 PM

BJP Joining | ਜੌੜਾਮਾਜਰਾ, ਪਠਾਨਮਾਜਰਾ ਤੇ ਕੁੰਵਰ ਵਿਜੇ ਪ੍ਰਤਾਪ ਨੇ ਫੜਿਆ BJP ਦਾ ਪੱਲਾ, ਦਿੱਲੀ 'ਚ ਹੋਏ ਸ਼ਾਮਿਲ

02 Nov 2026 1:23 PM
Advertisement