ਅੰਤਰਰਾਸ਼ਟਰੀ ਬਾਜ਼ਾਰ ’ਚ 50 ਲੱਖ ਰੁਪਏ ਦੱਸੀ ਜਾ ਰਹੀ ਗਾਂਜੇ ਦੀ ਕੀਮਤ
ਕੌਸ਼ਾਂਬੀ (ਉੱਤਰ ਪ੍ਰਦੇਸ਼): ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਜ਼ਿਲ੍ਹੇ ਦੇ ਕੋਖਰਾਜ ਇਲਾਕੇ ਵਿੱਚ ਪੁਲਿਸ ਅਤੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਪ੍ਰਯਾਗਰਾਜ ਯੂਨਿਟ ਦੀ ਸਾਂਝੀ ਟੀਮ ਨੇ ਸੋਮਵਾਰ ਨੂੰ ਗੈਰ-ਕਾਨੂੰਨੀ ਢੰਗ ਨਾਲ ਲਿਜਾਂਦਾ ਜਾ ਰਿਹਾ ਇੱਕ ਕੁਇੰਟਲ ਗਾਂਜਾ ਬਰਾਮਦ ਕਰਕੇ ਦੋ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਸੁਪਰਡੈਂਟ ਸਤਿਆਨਾਰਾਇਣ ਪ੍ਰਜਾਪਤ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਕੋਖਰਾਜ ਇਲਾਕੇ ਵਿੱਚ ਪੁਲਿਸ ਅਤੇ ANTF ਦੀ ਪ੍ਰਯਾਗਰਾਜ ਯੂਨਿਟ ਦੀ ਸਾਂਝੀ ਟੀਮ ਨੇ ਇੱਕ ਕਾਰ ਦੀ ਤਲਾਸ਼ੀ ਲਈ । ਉੜੀਸਾ ਤੋਂ ਗਾਂਜਾ ਲੈ ਕੇ ਜਾ ਰਹੇ ਦੋ ਤਸਕਰਾਂ ਰਾਹੁਲ ਕੁਮਾਰ ਅਤੇ ਅਯਾਨ ਨੂੰ ਫੜ ਕੇ ਕਾਰ ਦੇ ਅੰਦਰੋਂ 50 ਲੱਖ ਰੁਪਏ ਦੀ ਕੀਮਤ ਦਾ ਇੱਕ ਕੁਇੰਟਲ ਗਾਂਜਾ ਬਰਾਮਦ ਕੀਤਾ ਗਿਆ।
ਗ੍ਰਿਫ਼ਤਾਰ ਕੀਤੇ ਗਏ ਗਾਂਜਾ ਤਸਕਰਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਬਰਾਮਦ ਕੀਤਾ ਗਿਆ ਗਾਂਜਾ ਫਤਿਹਪੁਰ ਦੇ ਰਹਿਣ ਵਾਲੇ ਇੱਕ ਵਿਅਕਤੀ ਦੇ ਕਹਿਣ 'ਤੇ ਉੜੀਸਾ ਤੋਂ ਲਿਆ ਰਹੇ ਸਨ। ਪ੍ਰਜਾਪਤ ਨੇ ਦੱਸਿਆ ਕਿ ਇਸ ਸਬੰਧੀਮਾਮਲਾ ਦਰਜ ਕਰਕੇ ਲੋੜੀਂਦੀ ਕਾਰਵਾਈ ਕੀਤੀ।
