ਖ਼ਬਰਾਂ |

ਤਾਜ਼ਾ |

ਯੋਗੀ ਆਦਿੱਤਿਆਨਾਥ ਨੇ ਪ੍ਰਯਾਗਰਾਜ ਵਿੱਚ ਪ੍ਰੇਰਣਾ ਪਾਰਕ ਦਾ ਉਦਘਾਟਨ ਕੀਤਾ
Published : Jul 6, 2026, 7:33 pm IST
Updated : Jul 6, 2026, 7:33 pm IST
SHARE ARTICLE
Yogi Adityanath inaugurates Prerna Park in Prayagraj
Yogi Adityanath inaugurates Prerna Park in Prayagraj

ਸ਼ਿਆਮਾ ਪ੍ਰਸਾਦ ਮੁਖਰਜੀ, ਅਟਲ ਬਿਹਾਰੀ ਵਾਜਪਾਈ ਅਤੇ ਅਸ਼ੋਕ ਸਿੰਘਲ ਦੀਆਂ ਮੂਰਤੀਆਂ ਦੀ ਘੁੰਢਚੁਕਾਈ ਕੀਤੀ

ਪ੍ਰਯਾਗਰਾਜ (ਉੱਤਰ ਪ੍ਰਦੇਸ਼): ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸੋਮਵਾਰ ਨੂੰ ਇੱਥੇ 'ਪ੍ਰੇਰਣਾ ਪਾਰਕ' ਦਾ ਉਦਘਾਟਨ ਕੀਤਾ ਅਤੇ ਸ਼ਿਆਮਾ ਪ੍ਰਸਾਦ ਮੁਖਰਜੀ, ਅਟਲ ਬਿਹਾਰੀ ਵਾਜਪਾਈ ਅਤੇ ਅਸ਼ੋਕ ਸਿੰਘਲ ਦੀਆਂ ਮੂਰਤੀਆਂ ਦੀ ਘੁੰਢਚੁਕਾਈ ਕੀਤੀ।

ਮੁੱਖ ਮੰਤਰੀ ਨੇ ਇਨ੍ਹਾਂ ਤਿੰਨਾਂ ਨੂੰ ਮਹਾਨ ਸ਼ਖਸੀਅਤਾਂ ਦੱਸਦਿਆਂ ਕਿਹਾ ਕਿ ਇਨ੍ਹਾਂ ਮਹਾਨ ਆਗੂਆਂ ਦਾ ਜੀਵਨ ਰਾਸ਼ਟਰਵਾਦ, ਸੁਸ਼ਾਸਨ ਅਤੇ ਸਨਾਤਨ ਕਦਰਾਂ-ਕੀਮਤਾਂ ਲਈ ਸਮਰਪਿਤ ਸੀ।

ਆਦਿੱਤਿਆਨਾਥ ਨੇ ਤਿੰਨਾਂ ਸ਼ਖਸੀਅਤਾਂ ਦੀਆਂ ਮੂਰਤੀਆਂ ਦੀ ਘੁੰਢਚੁਕਾਈ ਕਰਨ ਤੋਂ ਬਾਅਦ ਜਨਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੀ ਆਤਮਾ ਸਨਾਤਨ ਧਰਮ ਵਿੱਚ ਵੱਸਦੀ ਹੈ ਅਤੇ ਭਗਵਾਨ ਰਾਮ ਭਾਰਤ ਦੀ ਆਤਮਾ ਦਾ ਮੁੱਖ ਸਰੋਤ ਹਨ।

ਉਨ੍ਹਾਂ ਨੇ ਰਾਮ ਮੰਦਰ ਅੰਦੋਲਨ ਦੇ ਪ੍ਰਮੁੱਖ ਚਿਹਰਿਆਂ ਵਿੱਚ ਸ਼ਾਮਲ ਰਹੇ ਅਸ਼ੋਕ ਸਿੰਘਲ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸਵਰਗੀ ਨੇਤਾ ਨੇ ਆਪਣਾ ਪੂਰਾ ਜੀਵਨ ਸਨਾਤਨ ਕਦਰਾਂ-ਕੀਮਤਾਂ ਅਤੇ ਰਾਸ਼ਟਰ ਦੇ ਲੇਖੇ ਲਾ ਦਿੱਤਾ ਸੀ।

ਮੁੱਖ ਮੰਤਰੀ ਨੇ ਕਿਹਾ, ‘‘ਅੱਜ ਅਯੁੱਧਿਆ ਵਿੱਚ ਜੋ ਸ਼ਾਨਦਾਰ ਰਾਮ ਮੰਦਰ ਅਸੀਂ ਦੇਖਦੇ ਹਾਂ, ਉਸ ਬਦਲੀ ਹੋਈ ਅਯੁੱਧਿਆ ਨਗਰੀ ਅਤੇ ਉਸ ਦੀ ਨੀਂਹ ਅਸ਼ੋਕ ਸਿੰਘਲ ਦੀ ਸੋਚ 'ਤੇ ਅਧਾਰਿਤ ਹੈ। ਰਾਮ ਜਨਮ ਭੂਮੀ ਅੰਦੋਲਨ ਆਜ਼ਾਦੀ ਤੋਂ ਬਾਅਦ ਦਾ ਸਭ ਤੋਂ ਵੱਡਾ ਸੱਭਿਆਚਾਰਕ ਅੰਦੋਲਨ ਸੀ, ਜਿਸ ਨੇ ਦੇਸ਼ ਭਰ ਦੇ ਸੰਤਾਂ ਨੂੰ ਇੱਕ ਮੰਚ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ ਸੀ।’’

ਉਨ੍ਹਾਂ ਕਿਹਾ ਕਿ ਸਿੰਘਲ ਨੇ ਨਾ ਸਿਰਫ਼ ਆਪਣਾ ਜੀਵਨ ਰਾਸ਼ਟਰ ਨੂੰ ਸਮਰਪਿਤ ਕੀਤਾ, ਸਗੋਂ ਗਰੀਬਾਂ, ਵਣਵਾਸੀਆਂ (ਕਬੀਲਿਆਂ) ਅਤੇ ਵਾਂਝੇ ਲੋਕਾਂ ਦੀ ਭਲਾਈ ਲਈ ਆਪਣੀ ਜੱਦੀ ਜਾਇਦਾਦ ਵੀ ਦਾਨ ਕਰ ਦਿੱਤੀ, ਜਿਸ ਨੇ ਸਮਾਜ ਦੇ ਸਾਹਮਣੇ ਇੱਕ ਮਿਸਾਲ ਕਾਇਮ ਕੀਤੀ।

ਆਦਿੱਤਿਆਨਾਥ ਨੇ ਕਿਹਾ ਕਿ ਇਹ ਮੌਕਾ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਹ ਸ਼ਿਆਮਾ ਪ੍ਰਸਾਦ ਮੁਖਰਜੀ ਦੇ 125ਵੇਂ ਜਨਮ ਵਰ੍ਹੇ ਦੇ ਸਮਾਗਮਾਂ ਦੇ ਨਾਲ ਮਨਾਇਆ ਜਾ ਰਿਹਾ ਹੈ।

ਮੁੱਖ ਮੰਤਰੀ ਨੇ ਮੁਖਰਜੀ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਅਗਵਾਈ ਵਾਲੀ ਸਰਕਾਰ ਤੋਂ ਅਸਤੀਫਾ ਦੇ ਦਿੱਤਾ ਸੀ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਸਰਕਾਰ ਦੀਆਂ ਨੀਤੀਆਂ ਰਾਸ਼ਟਰੀ ਹਿੱਤਾਂ ਦੇ ਵਿਰੁੱਧ ਸਨ।

ਮੁੱਖ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਵਾਜਪਾਈ ਦੀ ਵੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਸਿਆਸੀ ਇਮਾਨਦਾਰੀ ਅਤੇ ਸੁਸ਼ਾਸਨ ਦਾ ਪ੍ਰਤੀਕ ਦੱਸਿਆ।

ਉਨ੍ਹਾਂ ਕਿਹਾ, ‘‘ਅਟਲ ਬਿਹਾਰੀ ਵਾਜਪਾਈ ਨੇ ਦਿਖਾਇਆ ਕਿ ਜਨਤਕ ਜੀਵਨ ਵਿੱਚ ਸਿਆਸੀ ਸਥਿਰਤਾ ਅਤੇ ਇਮਾਨਦਾਰੀ ਕਿਹੋ ਜਿਹੀ ਹੋਣੀ ਚਾਹੀਦੀ ਹੈ। ਸੰਸਦ ਮੈਂਬਰ, ਮੰਤਰੀ ਅਤੇ ਪ੍ਰਧਾਨ ਮੰਤਰੀ ਵਜੋਂ ਛੇ ਦਹਾਕਿਆਂ ਤੋਂ ਵੱਧ ਦੇ ਜਨਤਕ ਜੀਵਨ ਵਿੱਚ ਉਨ੍ਹਾਂ 'ਤੇ ਕੋਈ ਦਾਗ ਨਹੀਂ ਲਗਾ ਸਕਿਆ। ਪਿੰਡਾਂ, ਗਰੀਬਾਂ, ਕਿਸਾਨਾਂ ਅਤੇ ਨੌਜਵਾਨਾਂ ਲਈ ਉਨ੍ਹਾਂ ਦਾ ਸ਼ਾਸਨ ਮਾਡਲ ਇੱਕ ਮਿਸਾਲ ਸੀ।’’

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੰਗਨਾ ਰਣੌਤ ਨੇ CJP ਪ੍ਰਦਰਸ਼ਨਕਾਰੀਆਂ 'ਤੇ ਕੀਤੀ ਵੱਡੀ ਟਿੱਪਣੀ

20 Jul 2026 3:07 PM

RSS ਇਕੱਠ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ!

20 Jul 2026 3:06 PM

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM
Advertisement