ਖ਼ਬਰਾਂ |

ਤਾਜ਼ਾ |

ਉੱਤਰਾਖੰਡ ਵਿੱਚ ਮੀਂਹ ਨੇ ਕੀਤਾ ਬੁਰਾ ਹਾਲ, ਖਿਸਕੀ ਜ਼ਮੀਨ, 23 ਘੰਟਿਆਂ ਤੋਂ 1000 ਲੋਕ ਫਸੇ

By : GAGANDEEP

Published : Jul 10, 2026, 12:02 pm IST
Updated : Jul 10, 2026, 12:02 pm IST
SHARE ARTICLE
Uttarakhand Weather Update News
Uttarakhand Weather Update News

ਤਿੰਨ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਲਈ 'ਰੈੱਡ ਅਲਰਟ'

 

ਉਤਰਾਖੰਡ ਦੇ ਸਾਰੇ ਜ਼ਿਲ੍ਹਿਆਂ ਵਿੱਚ ਅੱਜ ਸਵੇਰ ਤੋਂ ਹੀ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਜ਼ਮੀਨ ਖਿਸਕਣ ਕਾਰਨ ਕਈ ਥਾਵਾਂ 'ਤੇ ਸੜਕਾਂ ਬੰਦ ਹਨ। ਉੱਤਰਕਾਸ਼ੀ ਵਿਚ, ਜ਼ਮੀਨ ਖਿਸਕਣ ਕਾਰਨ ਸਯਾਨਾਚੱਟੀ ਦੇ ਨੇੜੇ ਯਮੁਨੋਤਰੀ ਰਾਸ਼ਟਰੀ ਰਾਜਮਾਰਗ ਬੰਦ ਹੋ ਗਿਆ ਹੈ। ਪਿਛਲੇ 23 ਘੰਟਿਆਂ ਤੋਂ ਲਗਭਗ 1,000 ਯਾਤਰੀ ਉੱਥੇ ਫਸੇ ਹੋਏ ਹਨ।

ਸਾਰੇ ਯਾਤਰੀ ਸੁਰੱਖਿਅਤ ਦੱਸੇ ਜਾ ਰਹੇ ਹਨ। ਪ੍ਰਸ਼ਾਸਨ ਅਤੇ ਸੜਕ ਨਿਰਮਾਣ ਏਜੰਸੀ ਦੀਆਂ ਟੀਮਾਂ ਮਲਬਾ ਹਟਾਉਣ ਅਤੇ ਹਾਈਵੇਅ ਨੂੰ ਮੁੜ ਖੋਲ੍ਹਣ ਲਈ ਕੰਮ ਕਰ ਰਹੀਆਂ ਹਨ। ਜ਼ਮੀਨ ਖਿਸਕਣ ਕਾਰਨ ਗੰਗੋਤਰੀ ਰਾਸ਼ਟਰੀ ਰਾਜਮਾਰਗ 'ਤੇ ਆਵਾਜਾਈ ਵਿਚ ਵੀ ਵਿਘਨ ਪਿਆ। ਰਿਸ਼ੀਕੇਸ਼ ਵਿੱਚ, ਬੀਨ ਨਦੀ ਵਿਚ ਵੀਰਵਾਰ ਨੂੰ ਪਾਣੀ ਦਾ ਪੱਧਰ ਵਧ ਗਿਆ; ਬੈਰਾਜ-ਚਿੱਲਾ ਰੂਟ 'ਤੇ ਨਦੀ ਪਾਰ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਇੱਕ ਸਕੂਟਰ ਸਵਾਰ ਤੇਜ਼ ਵਹਾਅ ਵਿਚ ਫਸ ਗਿਆ। 

ਪਿੰਡ ਵਾਸੀਆਂ ਨੇ ਨਦੀ ਵਿੱਚ ਉਤਰ ਕੇ ਵਿਅਕਤੀ ਨੂੰ ਸੁਰੱਖਿਅਤ ਬਾਹਰ ਕੱਢਿਆ। ਲੋਕਾਂ ਨੂੰ ਪਾਰ ਕਰਵਾਉਣ ਲਈ ਨਦੀ ਦੇ ਕੰਢੇ ਟਰੈਕਟਰ-ਟਰਾਲੀਆਂ ਲਗਾਈਆਂ ਗਈਆਂ ਹਨ। ਵੀਰਵਾਰ ਰਾਤ ਨੂੰ ਨੈਨੀਤਾਲ ਹਾਈਕੋਰਟ ਦੇ ਨੇੜੇ ਇੱਕ ਦਰੱਖਤ ਡਿੱਗਣ ਨਾਲ ਦੋ ਰਾਹਗੀਰ ਜ਼ਖ਼ਮੀ ਹੋ ਗਏ।

 ਮੌਸਮ ਵਿਭਾਗ ਨੇ ਊਧਮ ਸਿੰਘ ਨਗਰ, ਨੈਨੀਤਾਲ ਅਤੇ ਚੰਪਾਵਤ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਦੇਹਰਾਦੂਨ, ਹਰਿਦੁਆਰ, ਪੌੜੀ ਅਤੇ ਬਾਗੇਸ਼ਵਰ ਲਈ ਔਰੇਜ ਅਲਰਟ ਲਾਗੂ ਹੈ। ਚੇਤਾਵਨੀ ਦੇ ਕਾਰਨ, 10 ਜ਼ਿਲ੍ਹਿਆਂ ਵਿੱਚ 12 ਜੁਲਾਈ ਤੱਕ ਸਕੂਲ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।
 

 

 

Location: India, Uttarakhand

SHARE ARTICLE

ਏਜੰਸੀ

Advertisement

ਕੀ ਬੁਰੇ ਫਸੇ ਰਾਹੁਲ ਗਾਂਧੀ?, PM ਮੋਦੀ ਦੀ ਵਿਦੇਸ਼ ਨੀਤੀ 'ਤੇ ਚੁੱਕੇ ਸੀ ਸਵਾਲ!

14 Aug 2026 2:55 PM

ਮਹਾਨ ਰੇਡਰ ਕਬੱਡੀ ਖਿਡਾਰੀ ਗੁਰਜੀਤ ਤੂਤ ਦਾ ਦੇਹਾਂਤ

12 Aug 2026 2:53 PM

ਰਾਜਪਾਲ ਨੂੰ ਮਿਲੇ CM Bhagwant Mann, ਬਾਹਰ ਆ ਕੇ CM ਮਾਨ ਨੇ ਦੱਸੀ ਸਾਰੀ ਗੱਲ

12 Aug 2026 2:52 PM

ਪੰਜਾਬ ਦੀ ਸਿਆਸਤ 'ਚ ਡਰ ਨਹੀਂ, ਭਰੋਸਾ ਪੈਦਾ ਕਰੇ ਭਾਜਪਾ, ਕੈਪਟਨ ਅਮਰਿੰਦਰ ਦੀ ਪਾਰਟੀ ਨੂੰ ਨਸੀਹਤ

09 Aug 2026 2:20 PM

ਜਲੰਧਰ ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ

08 Aug 2026 3:06 PM
Advertisement