ਸਕਾਰਪਿਓ ਨੇ ਐਕਟਿਵਾ ਨੂੰ ਮਾਰੀ ਟੱਕਰ
ਉੱਤਰਾਖੰਡ ਦੇ ਹਲਦਵਾਨੀ ਵਿੱਚ, ਇੱਕ ਸਕਾਰਪੀਓ ਗੱਡੀ ਨੇ ਐਕਟਿਵਾ ਸਵਾਰ ਚਾਰ ਦੋਸਤਾਂ ਨੂੰ ਕੁਚਲ ਦਿੱਤਾ, ਜਿਸ ਕਾਰਨ ਚਾਰੇ ਨੌਜਵਾਨਾਂ ਦੀ ਮੌਤ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਉਨ੍ਹਾਂ ਵਿੱਚੋਂ ਦੋ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਬਾਕੀ ਦੋ ਗੰਭੀਰ ਜ਼ਖ਼ਮੀਆਂ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ।
ਇਸ ਤਰ੍ਹਾਂ ਹਾਦਸੇ ਵਿੱਚ ਚਾਰੇ ਦੋਸਤਾਂ ਦੀ ਜਾਨ ਚਲੀ ਗਈ। ਘਟਨਾ ਦੀ ਖ਼ਬਰ ਮਿਲਦੇ ਹੀ ਹਲਦਵਾਨੀ ਸਰਕਲ ਅਫਸਰ (ਸੀਓ) ਅਮਿਤ ਸੈਣੀ ਅਤੇ ਸਟੇਸ਼ਨ ਹਾਊਸ ਅਫਸਰ (ਐਸਐਚਓ) ਵਿਜੇ ਮਹਿਤਾ ਪੁਲਿਸ ਟੀਮ ਨਾਲ ਮੌਕੇ 'ਤੇ ਪਹੁੰਚੇ।
ਜਿਸ ਗੱਡੀ ਨਾਲ ਇਹ ਹਾਦਸਾ ਹੋਇਆ ਉਸ ਦੀ ਪਿਛਲੀ ਸੀਟ 'ਤੇ ਨੈਨੀਤਾਲ ਵਿੱਚ ਜੀਓਲੀਕੋਟ ਸਥਿਤ ਨੈਨਸੀ ਕਾਨਵੈਂਟ ਦੇ ਡਾਇਰੈਕਟਰ ਡਾ. ਸੰਜੇ ਸਿੰਘ ਬੈਠੇ ਸਨ ਤੇ ਗੱਡੀ ਉਨ੍ਹਾਂ ਦਾ ਡਰਾਈਵਰ ਪਹਿਦਾਨ ਖਾਨ ਚਲਾ ਰਿਹਾ ਸੀ। ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
