4 ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਕਰਵਾਇਆ ਗਿਆ ਭਰਤੀ
ਰੁਦਰਪੁਰ : ਉਤਰਾਖੰਡ ਦੇ ਰੁਦਰਪੁਰ ’ਚ ਸਿਲੰਡਰ ਫਟਣ ਕਾਰਨ 5 ਵਿਅਕਤੀ ਝੁਲਸੇ ਗਏ। ਪੁਲਿਸ ਨੇ ਜ਼ਖਮੀਆਂ ਵਿੱਚੋਂ ਚਾਰ ਨੂੰ ਜ਼ਿਲ੍ਹਾ ਸਪਤਾਲ ਵਿੱਚ ਦਾਖਲ ਕਰਵਾਇਆ ਹੈ । ਮੌਕੇ ’ਤੇ ਪਹੁੰਚੀ ਅੱਗ ਬੁਝਾਊ ਵਿਭਾਗ ਨੇ ਅੱਗ 'ਤੇ ਕਾਬੂ ਪਾਇਆ। ਇਹ ਘਟਨਾ ਰੁਦਰਪੁਰ ਦੇ ਟਰਾਂਜ਼ਿਟ ਕੈਂਪ ਪੁਲਿਸ ਸਟੇਸ਼ਨ ਦੀ ਹੱਦ ਅੰਦਰ ਵਾਰਡ ਨੰਬਰ 9 ਵਿਚ ਵਾਪਰੀ। ਸੂਚਨਾ ਮਿਲਣ 'ਤੇ ਟਰਾਂਜ਼ਿਟ ਕੈਂਪ ਕੋਤਵਾਲੀ ਦੇ ਇੰਚਾਰਜ ਇੰਸਪੈਕਟਰ ਮੋਹਨ ਚੰਦਰ ਪਾਂਡੇ, ਐਡੀਸ਼ਨਲ ਸਬ-ਇੰਸਪੈਕਟਰ ਹ੍ਰਿਦੇਸ਼ ਪਰਿਹਾਰ, ਡਾਇਲ 112 ਕਰਮਚਾਰੀਆਂ ਅਤੇ ਫਾਇਰ ਵਿਭਾਗ ਦੀ ਇੱਕ ਟੀਮ ਦੇ ਨਾਲ ਮੌਕੇ 'ਤੇ ਪਹੁੰਚੀ।
ਕਿਰਾਏਦਾਰ ਰਾਮ ਆਸਰਾ ਨੇ ਦੱਸਿਆ ਕਿ ਗੈਸ ਲੀਕ ਹੋਣ ਕਾਰਨ ਸਿਲੰਡਰ ਨੂੰ ਅੱਗ ਲੱਗ ਗਈ । ਜਿਸ ਦੇ ਚਲਦਿਆਂ ਕਿਰਾਏਦਾਰ ਜੋ ਘਰ ਦੇ ਵਰਾਂਡੇ ਵਿੱਚ ਖੜ੍ਹੇ ਸਨ ਉਹ ਲਪੇਟ ਵਿਚ ਆ ਗਏ। ਝੁਲਸ ਜਾਣ ਵਾਲਿਆਂ ਵਿਚ ਦੇਵਕੀ, ਅਨੀਤਾ, ਸੰਗੀਤਾ ਦੇਵੀ, ਅਤੇ ਪਾਰੁਲ ਦਾ ਨਾਂ ਸ਼ਾਮਲ ਹੈ।
