ਖ਼ਬਰਾਂ |

ਤਾਜ਼ਾ |

ਉਤਰਾਖੰਡ ਵਿੱਚ ਖੱਡ ਵਿੱਚ ਡਿੱਗਿਆ ਡੰਪਰ, ਦੋ ਦੀ ਮੌਤ
Published : Jul 17, 2026, 1:52 pm IST
Updated : Jul 17, 2026, 1:52 pm IST
SHARE ARTICLE
Uttarakhand Accident news
Uttarakhand Accident news

100 ਮੀਟਰ ਹੇਠਾਂ ਤੋਂ ਬਰਾਮਦ ਹੋਈਆਂ ਲਾਸ਼ਾਂ

Uttarakhand Accident news: ਉਤਰਾਖੰਡ ਵਿਚ ਇਕ ਡੰਪਰ ਡੂੰਘੀ ਖੱਡ ਵਿਚ ਡਿੱਗ ਗਿਆ। ਜਿਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਹ ਹਾਦਸਾ ਦੇਰ ਰਾਤ ਰੁਦਰਪ੍ਰਯਾਗ-ਕੇਦਾਰਨਾਥ ਹਾਈਵੇਅ 'ਤੇ ਵਾਪਰਿਆ। ਘਟਨਾ ਤੋਂ ਬਾਅਦ ਮੌਕੇ 'ਤੇ ਹਫੜਾ-ਦਫੜੀ ਮੱਚ ਗਈ। ਸਥਾਨਕ ਲੋਕ ਅਤੇ ਰਾਹਗੀਰ ਤੁਰੰਤ ਮਦਦ ਲਈ ਪਹੁੰਚੇ ਅਤੇ ਉਨ੍ਹਾਂ ਨੇ ਪੀੜਤਾਂ ਨੂੰ 100 ਮੀਟਰ ਡੂੰਘੀ ਖੱਡ ਵਿਚ ਫਸੇ ਹੋਏ ਪਾਇਆ।

ਇਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਣ 'ਤੇ SDRF, NDRF, ਪੁਲਿਸ, ਫਾਇਰ ਸਰਵਿਸ ਅਤੇ 108 ਐਂਬੂਲੈਂਸ ਸੇਵਾ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ। ਇੱਕ ਸਾਂਝਾ ਬਚਾਅ ਕਾਰਜ ਚਲਾਉਂਦੇ ਹੋਏ, ਕਰਮਚਾਰੀ ਰੱਸੀ ਰਾਹੀਂ ਬਚਾਅ ਕਰਨ ਵਾਲੀਆਂ ਤਕਨੀਕਾਂ ਦੀ ਵਰਤੋਂ ਕਰਕੇ ਡੂੰਘੀ ਖੱਡ ਵਿੱਚ ਉਤਰੇ ਅਤੇ ਹਾਦਸਾਗ੍ਰਸਤ ਡੰਪਰ ਤੱਕ ਪਹੁੰਚੇ। ਇਸ ਦੁਖਦਾਈ ਹਾਦਸੇ ਵਿਚ ਡੰਪਰ ਸਵਾਰ ਦੋਵਾਂ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸੰਜੇ ਰਾਣਾ (45) ਅਤੇ ਮੋਹਨ ਵਜੋਂ ਕੀਤੀ ਗਈ ਹੈ।

ਜ਼ਿਲ੍ਹਾ ਐਮਰਜੈਂਸੀ ਆਪਰੇਸ਼ਨ ਸੈਂਟਰ, ਰੁਦਰਪ੍ਰਯਾਗ ਨੂੰ ਵੀਰਵਾਰ ਰਾਤ 8:43 ਵਜੇ ਫੋਨ ਰਾਹੀਂ ਇਸ ਹਾਦਸੇ ਬਾਰੇ ਸੂਚਨਾ ਮਿਲੀ। ਦੱਸਿਆ ਗਿਆ ਕਿ ਇੱਕ ਵਾਹਨ (ਡੰਪਰ ਟਰੱਕ, ਰਜਿਸਟ੍ਰੇਸ਼ਨ ਨੰਬਰ UK13CA0826) ਬੇਕਾਬੂ ਹੋ ਕੇ ਫਾਟਾ ਅਤੇ ਬਦਾਸੂ ਦੇ ਵਿਚਕਾਰ ਤਾਰਸਾਲੀ ਨੇੜੇ ਇੱਕ ਡੂੰਘੀ ਖੱਡ ਵਿੱਚ ਡਿੱਗ ਪਿਆ ਸੀ।

ਦੇਰ ਰਾਤ ਵਾਪਰੇ ਇਸ ਹਾਦਸੇ ਤੋਂ ਬਾਅਦ ਮੌਕੇ 'ਤੇ ਮਦਦ ਲਈ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ। ਰੌਲਾ-ਰੱਪਾ ਸੁਣ ਕੇ ਸਥਾਨਕ ਪਿੰਡ ਵਾਸੀ ਅਤੇ ਰਾਹਗੀਰ ਤੁਰੰਤ ਹਾਦਸੇ ਵਾਲੀ ਥਾਂ 'ਤੇ ਪਹੁੰਚੇ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਵਾਹਨ 100 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਿਆ ਹੈ, ਤਾਂ ਉਨ੍ਹਾਂ ਨੇ ਪੁਲਿਸ ਅਤੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ।

ਸੂਚਨਾ ਮਿਲਣ 'ਤੇ ਅਤੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਨੰਦਨ ਸਿੰਘ ਰਾਜਵਾਰ ਦੇ ਨਿਰਦੇਸ਼ਾਂ 'ਤੇ ਅਮਲ ਕਰਦਿਆਂ, SDRF, NDRF, ਸਥਾਨਕ ਪੁਲਿਸ, ਫਾਇਰ ਸਰਵਿਸ ਅਤੇ 108 ਐਂਬੂਲੈਂਸ ਸੇਵਾਵਾਂ ਦੀਆਂ ਟੀਮਾਂ ਤੁਰੰਤ ਘਟਨਾ ਵਾਲੀ ਥਾਂ 'ਤੇ ਪਹੁੰਚੀਆਂ।

Location: India, Uttarakhand

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਬੁਰੇ ਫਸੇ ਰਾਹੁਲ ਗਾਂਧੀ?, PM ਮੋਦੀ ਦੀ ਵਿਦੇਸ਼ ਨੀਤੀ 'ਤੇ ਚੁੱਕੇ ਸੀ ਸਵਾਲ!

14 Aug 2026 2:55 PM

ਮਹਾਨ ਰੇਡਰ ਕਬੱਡੀ ਖਿਡਾਰੀ ਗੁਰਜੀਤ ਤੂਤ ਦਾ ਦੇਹਾਂਤ

12 Aug 2026 2:53 PM

ਰਾਜਪਾਲ ਨੂੰ ਮਿਲੇ CM Bhagwant Mann, ਬਾਹਰ ਆ ਕੇ CM ਮਾਨ ਨੇ ਦੱਸੀ ਸਾਰੀ ਗੱਲ

12 Aug 2026 2:52 PM

ਪੰਜਾਬ ਦੀ ਸਿਆਸਤ 'ਚ ਡਰ ਨਹੀਂ, ਭਰੋਸਾ ਪੈਦਾ ਕਰੇ ਭਾਜਪਾ, ਕੈਪਟਨ ਅਮਰਿੰਦਰ ਦੀ ਪਾਰਟੀ ਨੂੰ ਨਸੀਹਤ

09 Aug 2026 2:20 PM

ਜਲੰਧਰ ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ

08 Aug 2026 3:06 PM
Advertisement