ਖ਼ਬਰਾਂ |

ਤਾਜ਼ਾ |

ਉੱਤਰਾਖੰਡ ਦੇ ਗੁਰਦੁਆਰਾ ਨਗਰਾਸੂ 'ਚ ਵਧਿਆ ਤਣਾਅ, ਪੰਜਾਬ ਦੀਆਂ ਨਿਹੰਗ ਸਿੰਘ ਜਥੇਬੰਦੀਆਂ ਪਹੁੰਚੀਆਂ

By : JAGDISH

Published : Jun 21, 2026, 11:35 am IST
Updated : Jun 21, 2026, 11:35 am IST
SHARE ARTICLE
Tension rises in Gurdwara Nagrasu in Uttarakhand, Nihang Singh organizations from Punjab arrive
Tension rises in Gurdwara Nagrasu in Uttarakhand, Nihang Singh organizations from Punjab arrive

ਰੁਦਰਪ੍ਰਯਾਗ ਵਿੱਚ ਇੰਟਰਨੈੱਟ ਸੇਵਾਵਾਂ ਬੰਦ, ਆਈ.ਟੀ.ਬੀ.ਪੀ ਤਾਇਨਾਤ

ਰੁਦਰਪ੍ਰਯਾਗ : ਉੱਤਰਾਖੰਡ ਦੇ ਚਮੋਲੀ ਸਥਿਤ ਕਰਨਪ੍ਰਯਾਗ ਵਿੱਚ 16 ਜੂਨ ਨੂੰ ਹੋਏ ਵਿਵਾਦ ਤੋਂ ਬਾਅਦ ਸ਼ਨੀਵਾਰ ਦੇਰ ਸ਼ਾਮ ਰੁਦਰਪ੍ਰਯਾਗ ਦੇ ਨਗਰਾਸੂ ਸਥਿਤ ਗੁਰਦੁਆਰੇ ਵਿੱਚ ਪੰਜਾਬ ਤੋਂ ਆਏ ਨਿਹੰਗਾਂ ਨੇ ਕਬਜ਼ਾ ਕਰ ਲਿਆ । ਉਹਨਾਂ ਨੇ ਦੋ ਲੋਕਾਂ ਨੂੰ ਬੰਧਕ ਵੀ ਬਣਾਇਆ। ਹਾਲਾਂਕਿ ਵਿਵਾਦ ਵਧਣ 'ਤੇ ਨਿਹੰਗਾਂ ਨੇ ਇੱਕ ਵਿਅਕਤੀ ਨੂੰ ਛੱਡ ਦਿੱਤਾ, ਜਦਕਿ ਇੱਕ ਸੇਵਾਦਾਰ ਨੂੰ ਬੰਧਕ ਬਣਾਈ ਰੱਖਿਆ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਨੂੰ ਸੰਭਾਲਣ ਵਿੱਚ ਜੁਟ ਗਏ । ਜਦਕਿ ਹਾਲਾਤ ਵਿਗੜਨ 'ਤੇ ਫ਼ੌਜ ਤੋਂ ਮਦਦ ਮੰਗੀ ਗਈ, ਜਿਸ ਤੋਂ ਬਾਅਦ ਫ਼ੌਜ ਵੱਲੋਂ ਆਈ.ਟੀ.ਬੀ.ਪੀ. ਨੂੰ ਮੌਕੇ 'ਤੇ ਭੇਜਿਆ ਗਿਆ । ਆਈ.ਟੀ.ਬੀ.ਪੀ. ਦੇ ਪਹੁੰਚਣ ਤੋਂ ਬਾਅਦ ਸਥਿਤੀ 'ਤੇ ਕਾਬੂ ਪਾਇਆ ਗਿਆ, ਪਰ ਇਲਾਕੇ ਵਿੱਚ ਅਜੇ ਵੀ ਤਣਾਅ ਬਣਿਆ ਹੋਇਆ ਹੈ।

ਮੌਕੇ 'ਤੇ ਪੁਲਿਸ, ਪੀ.ਏ.ਸੀ. ਅਤੇ ਆਈ.ਟੀ.ਬੀ.ਪੀ. ਦੀ ਭਾਰੀ ਤਾਇਨਾਤੀ ਕੀਤੀ ਗਈ ਹੈ। ਨਗਰਾਸੂ ਵਿੱਚ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ। ਅੱਜ ਸਵੇਰੇ ਰੁਦਰਪ੍ਰਯਾਗ ਦੇ ਡੀ.ਐਮ. ਵਿਸ਼ਾਲ ਮਿਸ਼ਰਾ ਨਿਹੰਗਾਂ ਨਾਲ ਗੱਲਬਾਤ ਕਰਨ ਪਹੁੰਚੇ, ਪਰ ਉਹਨਾਂ ਨੇ ਗੱਲ ਹੀ ਨਹੀਂ ਕੀਤੀ। ਨਿਹੰਗ ਅਜੇ ਵੀ ਗੁਰਦੁਆਰੇ ਵਿੱਚ ਡੇਰਾ ਲਾਏ ਹੋਏ ਹਨ। ਹਾਲਾਤ ਨੂੰ ਦੇਖਦੇ ਹੋਏ ਚਮੋਲੀ ਅਤੇ ਰੁਦਰਪ੍ਰਯਾਗ ਜ਼ਿਲ੍ਹਿਆਂ ਦੇ ਸੰਵੇਦਨਸ਼ੀਲ ਖੇਤਰਾਂ ਵਿੱਚ ਧਾਰਾ 163 ਲਾਗੂ ਕਰ ਦਿੱਤੀ ਗਈ ਹੈ, ਜੋ 27 ਜੂਨ ਤੱਕ ਪ੍ਰਭਾਵੀ ਰਹੇਗੀ।

ਜ਼ਿਕਰਯੋਗ ਹੈ ਕਿ 16 ਜੂਨ ਨੂੰ ਚਮੋਲੀ ਦੇ ਕਰਨਪ੍ਰਯਾਗ ਬਾਜ਼ਾਰ ਵਿੱਚ ਹੇਮਕੁੰਟ ਸਾਹਿਬ ਯਾਤਰਾ ਤੋਂ ਪਰਤ ਰਹੇ ਸਿੱਖ ਸ਼ਰਧਾਲੂਆਂ ਅਤੇ ਸਥਾਨਕ ਲੋਕਾਂ ਵਿਚਾਲੇ ਝੜਪ ਹੋ ਗਈ ਸੀ। 5-6 ਬਾਈਕ ਸਵਾਰਾਂ ਦੇ ਜੱਥੇ ਦੀ ਇੱਕ ਬਾਈਕ ਬਾਜ਼ਾਰ ਵਿੱਚ ਖੜ੍ਹੀ ਕਾਰ ਨਾਲ ਟਕਰਾ ਗਈ ਸੀ, ਜਿਸ ਤੋਂ ਬਾਅਦ ਸ਼ੁਰੂ ਹੋਈ ਬਹਿਸ ਦੇਖਦੇ ਹੀ ਦੇਖਦੇ ਕੁੱਟਮਾਰ ਵਿੱਚ ਬਦਲ ਗਈ।

ਸਥਾਨਕ ਵਪਾਰੀਆਂ ਅਤੇ ਨਿਹੰਗ ਯਾਤਰੀਆਂ ਵਿਚਾਲੇ ਹੋਏ ਵਿਵਾਦ ਦੌਰਾਨ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਇਹਨਾਂ ਵਿੱਚੋਂ 3 ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਨਿਆਂਇਕ ਹਿਰਾਸਤ ਵਿੱਚ ਜ਼ਿਲ੍ਹਾ ਜੇਲ੍ਹ ਪੁਰਸਾੜੀ ਭੇਜ ਦਿੱਤਾ ਗਿਆ ਹੈ, ਜਦਕਿ ਇੱਕ ਮੁਲਜ਼ਮ ਪੁਲਿਸ ਹਿਰਾਸਤ ਵਿੱਚ ਇਲਾਜ ਅਧੀਨ ਹੈ।

ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅਤੇ ਫਰੀਦਕੋਟ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਅਤੇ ਐਮ.ਪੀ. ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਜਥੇ ਦੇ ਨਾਲ ਉੱਤਰਾਖੰਡ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਵੱਲੋਂ ਉੱਤਰਾਖੰਡ ਸਰਕਾਰ ਨਾਲ ਗੱਲਬਾਤ ਕੀਤੀ ਜਾਵੇਗੀ। ਜਿਨ੍ਹਾਂ ਨਿਹੰਗਾਂ ਸਿੰਘ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਉਨ੍ਹਾਂ ਖ਼ਿਲਾਫ਼ ਦਰਜ ਕੀਤੇ ਪਰਚੇ ਨੂੰ ਰੱਦ ਕਰਵਾਉਣ ਲਈ ਸਥਾਨਕ ਪ੍ਰਸ਼ਾਸਨ ਨਾਲ ਗੱਲਬਾਤ ਵੀ ਕੀਤੀ ਜਾਵੇਗੀ।

Location: India, Uttarakhand

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ 'ਚ 5,700 FIRs ਦਰਜ ਕਰਵਾਉਣ ਦਾ ਦਾਅਵਾ! ਪਿੰਡਾਂ ਦੀਆਂ ਡਿਫੈਂਸ ਕਮੇਟੀਆਂ ਦੀ ਭੂਮਿਕਾ 'ਤੇ ਮੰਤਰੀ ਹਰਪਾਲ ਚੀਮਾ

16 Oct 2026 2:05 PM

CM ਮਾਨ ਦੇ ਫਰਾਂਸ ਦੌਰੇ 'ਤੇ ਹਾਈ ਕੋਰਟ ਸਖ਼ਤ! ਕੇਂਦਰ ਤੋਂ ਮੰਗਿਆ ਜਵਾਬ

15 Oct 2026 3:02 PM

Bride Arrested at Delhi Airport | 51 ਲੱਖ ਦੀ ਕਥਿਤ ਠੱਗੀ! 7 ਸਾਲ ਬਾਅਦ ਕੈਨੇਡਾ ਤੋਂ ਪਰਤੀ ਲਾੜੀ ਕੀਤੀ ਕਾਬੂ

11 Oct 2026 2:11 PM

ਰੋਟੀ ਖਾਣ ਘਰ ਜਾ ਰਿਹਾ ਨੌਜਵਾਨ ਰਸਤੇ 'ਚ ਡਿੱਗਿਆ ! ਸ਼ੱਕੀ ਹਾਲਾਤਾਂ 'ਚ ਮੌ*ਤ

09 Oct 2026 3:00 PM

ਮੈਡ ਸੰਧੂ ਕਤਲ ਮਾਮਲੇ 'ਚ ਵੱਡੀ ਕਾਰਵਾਈ! ਇਕ ਮੁਲਜ਼ਮ ਗ੍ਰਿਫ਼ਤਾਰ

08 Oct 2026 3:03 PM
Advertisement