ਖ਼ਬਰਾਂ |

ਤਾਜ਼ਾ |

ਬ੍ਰਿਟੇਨ ’ਚ ‘ਗਰੂਮਿੰਗ ਗੈਂਗ’ ਨੂੰ ਲੈ ਕੇ ਫਿਰ ਛਿੜੀ ਵੱਡੀ ਬਹਿਸ
Published : Jun 3, 2026, 5:02 pm IST
Updated : Jun 3, 2026, 5:02 pm IST
SHARE ARTICLE
A major debate has erupted again in Britain over the 'grooming gang'
A major debate has erupted again in Britain over the 'grooming gang'

ਸੰਸਦ ’ਚ ਗੂੰਜਿਆ ਗੈਂਗ ਤੋਂ ਪੀੜਤ ਔਰਤਾਂ ਦਾ ਮੁੱਦਾ, ਸਾਂਸਦ ਰੂਪ੍ਰਟ ਲੋਵ ਨੇ ਸੁਣਾਈ ਪੀੜਤਾਂ ਦੀ ਆਪਬੀਤੀ

ਬ੍ਰਿਟੇਨ/ਸ਼ਾਹ  : ਬ੍ਰਿਟੇਨ ਵਿਚ ਕਥਿਤ ‘ਗਰੂਮਿੰਗ ਗੈਂਗ’ ਅਤੇ ਸੰਗਠਿਤ ਬਾਲ ਯੌਨ ਸ਼ੋਸਣ ਦੇ ਮਾਮਲਿਆਂ ਨੂੰ ਲੈ ਕੇ ਇਕ ਵਾਰ ਫਿਰ ਤੋਂ ਬਹਿਸ ਤੇਜ਼ ਹੋ ਗਈ ਐ। ਦਰਅਸਲ ਬ੍ਰਿਟਿਸ਼ ਸਾਂਸਦ ਰੂਪ੍ਰਟ ਲੋਵ ਨੇ ਸੰਸਦ ਵਿਚ ਕਈ ਪੀੜਤ ਔਰਤਾਂ ਦੀ ਗਵਾਹੀ ਪੜ੍ਹਦਿਆਂ ਦਾਅਵਾ ਕੀਤਾ ਕਿ ਸਾਲਾਂ ਤੱਕ ਨਾਬਾਲਿਗ ਕੁੜੀਆਂ ਦਾ ਸਮੂਹਿਕ ਤੌਰ ’ਤੇ ਸ਼ੋਸਣ ਕੀਤਾ ਗਿਆ ਪਰ ਪ੍ਰਸ਼ਾਸਨ ਵੱਲੋਂ ਲੰਬੇ ਸਮੇਂ ਤੱਕ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ। ਲੋਵ ਨੇ ਸੰਸਦ ਵਿਚ ਆਖਿਆ ਕਿ ਇਹ ਗਵਾਹੀਆਂ ਉਨ੍ਹਾਂ ਦੀ ਆਜ਼ਾਦ ਜਾਂਚ ਮੁਹਿੰਮ ਦੌਰਾਨ ਸਾਹਮਣੇ ਆਈਆਂ। ਉਨ੍ਹਾਂ ਸਾਂਸਦਾਂ ਨੂੰ ਅਪੀਲ ਕੀਤੀ ਕਿ ਪੀੜਤਾਂ ਦੀ ਆਵਾਜ਼ ਸੁਣੀ ਜਾਵੇ ਅਤੇ ਦੋਸ਼ੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇ। ਸਾਂਸਦ ਰੂਪ੍ਰਟ ਲੋਵ ਵੱਲੋਂ ਪੜ੍ਹੀਆਂ ਗਈਆਂ ਗਵਾਹੀਆਂ ਵਿਚ ਕਈ ਔਰਤਾਂ ਨੇ ਦਾਅਵਾ ਕੀਤਾ ਕਿ ਘੱਟ ਉਮਰ ਵਿਚ ਉਨ੍ਹਾਂ ਦੇ ਨਾਲ ਸਮੂਹਿਕ ਜ਼ਬਰ ਜਨਾਹ ਕੀਤਾ ਗਿਆ, ਉਨ੍ਹਾਂ ਦੇ ਨਾਲ ਹਿੰਸਾ ਹੋਈ ਅਤੇ ਧਮਕੀਆਂ ਦਿੱਤੀਆਂ ਗਈਆਂ। ਇਕ ਮਹਿਲਾ ਨੇ ਅਪਣੇ ਗਵਾਹੀ ਦਸਤਾਵੇਜ਼ਾਂ ’ਚ ਇਲਜ਼ਾਮ ਲਗਾਇਆ : 

ਇਕ ਮਹਿਲਾ ਨੇ ਗਵਾਹੀ ’ਚ ਕੀ ਦੱਸਿਆ?
‘‘13 ਸਾਲ ਦੀ ਉਮਰ ਤੋਂ ਮੇਰਾ ਸ਼ੋਸਣ ਸ਼ੁਰੂ ਹੋਇਆ ਅਤੇ ਤਿੰਨ ਸਾਲਾਂ ਵਿਚ 600 ਤੋਂ 700 ਪੁਰਸ਼ਾਂ ਨੇ ਮੇਰੇ ਨਾਲ ਜ਼ਬਰ ਜਨਾਹ ਕੀਤਾ। ਮੇਰੀ ਕਿਸੇ ਪਾਸੇ ਕੋਈ ਸੁਣਵਾਈ ਨਹੀਂ ਹੋਈ।’’
ਇਕ ਹੋਰ ਔਰਤ ਨੇ ਅਪਣੇ ਗਵਾਹੀ ਦਸਤਾਵੇਜ਼ ਵਿਚ ਦੱਸਿਆ : 
ਦੂਜੀ ਮਹਿਲਾ ਨੇ ਗਵਾਹੀ ’ਚ ਕੀ ਦੱਸਿਆ?
‘‘ਨਸ਼ੀਲਾ ਪਦਾਰਥ ਖੁਆਉਣ ਤੋਂ ਬਾਅਦ ਮੇਰੇ ਨਾਲ ਜ਼ਬਰ ਜਨਾਹ ਕੀਤਾ ਗਿਆ ਪਰ ਹਸਪਤਾਲ ਵਿਚ ਮੇਰੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਹੋਰ ਤਾਂ ਹੋਰ ਸ਼ਿਕਾਇਤ ਕਰਨ ’ਤੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਤੱਕ ਦੀਆਂ ਧਮਕੀਆ ਦਿੱਤੀਆਂ।’’
ਗਵਾਹੀ ਦੇ ਇਨ੍ਹਾਂ ਦਸਤਾਵੇਜ਼ਾਂ ਵਿਚ ਕੁੱਝ ਇਹ ਵੀ ਕਿਹਾ ਗਿਆ ਕਿ ਕਈ ਮਾਮਲਿਆਂ ਵਿਚ ਜ਼ਿਆਦਾਤਰ ਪੀੜਤ ਲੜਕੀਆਂ ਕਾਲੀਆਂ ਅਤੇ ਗ਼ੈਰ ਮੁਸਲਿਮ ਸਮਾਜ ਤੋਂ ਸਨ। ਕੁੱਝ ਪੀੜਤਾਂ ਨੇ ਇਹ ਵੀ ਦਾਅਵਾ ਕੀਤਾ ਕਿ ਮੁਲਜ਼ਮਾਂ ਵੱਲੋਂ ਇਸ ਦੌਰਾਨ ਉਨ੍ਹਾਂ ’ਤੇ ਨਸਲੀ ਅਤੇ ਧਾਰਮਿਕ ਟਿੱਪਣੀਆਂ ਵੀ ਕੀਤੀਆਂ ਜਾਂਦੀਆਂ ਸੀ। ਸਾਂਸਦ ਰੂਪ੍ਰਟ ਲੋਵ ਦੇ ਮੁਤਾਬਕ : 

ਜਾਂਚ ’ਚ ਕੀ ਕੁੱਝ ਸਾਹਮਣੇ ਆਇਆ?
‘‘ਮੇਰੀ ਨਿੱਜੀ ਜਾਂਚ ਵਿਚ ਬ੍ਰਿਟੇਨ ਦੇ ਘੱਟ ਤੋਂ ਘੱਟ 85 ਇਲਾਕਿਆਂ ਵਿਚ ਗੈਂਗ ਅਧਾਰਿਤ ਬਾਲ ਯੌਨ ਸ਼ੋਸਣ ਦੇ ਸੰਕੇਤ ਮਿਲੇ। ਕਈ ਮਾਮਲਿਆਂ ਵਿਚ ਮੁਲਜ਼ਮ ਪਾਕਿਸਤਾਨੀ ਮੂਲ ਦੇ ਪੁਰਸ਼ ਸਨ ਅਤੇ ਸਰਕਾਰੀ ਏਜੰਸੀਆਂ ਨੇ ਸਮਾਂ ਰਹਿੰਦੇ ਕੋਈ ਕਾਰਵਾਈ ਨਹੀਂ ਕੀਤੀ। ਹਾਲਾਂਕਿ ਬ੍ਰਿਟਿਸ਼ ਪ੍ਰਸ਼ਾਸਨ ਅਤੇ ਕਈ ਮਾਹਿਰ ਲਗਾਤਾਰ ਇਹ ਕਹਿੰਦੇ ਰਹੇ ਹਨ ਕਿ ਬਾਲ ਯੌਨ ਸ਼ੋਸਣ ਕਿਸੇ ਇਕ ਸਮਾਜ ਜਾਂ ਧਰਮ ਤੱਕ ਸੀਮਤ ਨਹੀਂ ਹੈ ਅਤੇ ਅਪਰਾਧੀਆਂ ਦੀ ਪਛਾਣ ਵਿਅਕਤੀਗਤ ਅਪਰਾਧ ਦੇ ਆਧਾਰ ’ਤੇ ਕੀਤੀ ਜਾਣੀ ਚਾਹੀਦੀ ਐ।’’

ਬ੍ਰਿਟੇਨ ਵਿਚ ਇਹ ਮੁੱਦਾ ਸਭ ਤੋਂ ਪਹਿਲਾਂ ਰੋਦਰਹੈਮ ਸ਼ਹਿਰ ਵਿਚ ਵੱਡੇ ਪੱਧਰ ’ਤੇ ਸਾਹਮਣੇ ਆਇਆ ਸੀ। ਸਾਲ 2014 ਦੀ ਅਲੈਕਸਿਸ ਜੇ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਕਿ 1997 ਤੋਂ 2013 ਦੇ ਵਿਚਕਾਰ ਉਥੇ 1400 ਤੋਂ ਜ਼ਿਆਦਾ ਬੱਚਿਆਂ ਦਾ ਯੌਨ ਸ਼ੋਸਣ ਹੋਇਆ। ਇਸ ਤੋਂ ਬਾਅਦ ਰੋਚਡੇਲ, ਆਕਸਫੋਰਡ, ਟੈਲਫੋਰਡ ਅਤੇ ਬ੍ਰਿਸਟਲ ਸਮੇਤ ਕਈ ਸ਼ਹਿਰਾਂ ਵਿਚ ਵੀ ਅਜਿਹੇ ਮਾਮਲੇ ਸਾਹਮਣੇ ਆਏ। ਕਈ ਮੁਲਜ਼ਮਾਂ ਨੂੰ ਸਜ਼ਾ ਵੀ ਸੁਣਾਈ ਗਈ। ਬ੍ਰਿਟੇਨ ਦੀ ‘ਚਾਈਲਡ ਸੈਕਸੁਅਲ ਐਕਸਪਲੋਟੇਸ਼ਨ ਟਾਸਕਫੋਰਸ’ ਦੀ ਰਿਪੋਰਟ ਮੁਤਾਬਕ : 

ਕੀ ਕਹਿੰਦੀ ਹੈ ਰਿਪੋਰਟ?
‘‘2023 ਵਿਚ ਬੱਚਿਆਂ ਦੇ ਖ਼ਿਲਾਫ ਯੌਨ ਅਪਰਧਾਂ ਦੇ 1.15 ਲੱਖ ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ। ਇਨ੍ਹਾਂ ਵਿਚ ਕਰੀਬ 3.7 ਫ਼ੀਸਦ ਮਾਮਲੇ ਗੈਂਗ ਅਧਾਰਿਤ ਅਪਰਾਧਾਂ ਨਾਲ  ਜੁੜੇ ਹੋਏ ਸੀ। ਟਾਸਕਫੋਰਸ ਨੇ ਅਪਣੇ ਪਹਿਲੇ ਸਾਲ ਵਿਚ 550 ਤੋਂ ਜ਼ਿਆਦਾ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। 
ਦੱਸ ਦਈਏ ਕਿ ਭਾਵੇਂ ਕਿ ਬੱਚਿਆਂ ਦੀ ਸੁਰੱਖਿਆ ਅਤੇ ਗੈਂਗ ਅਧਾਰਿਤ ਅਪਰਾਧਾਂ ’ਤੇ ਰੋਕ ਲਗਾਉਣ ਲਈ ਜਾਂਚ ਅਤੇ ਕਾਰਵਾਈ ਜਾਰੀ ਐ,, ਪਰ ਇਸ ਦੇ ਬਾਵਜੂਦ ਅਜਿਹੇ ਅਪਰਾਧਿਕ ਮਾਮਲਿਆਂ ਦਾ ਸਾਹਮਣੇ ਆਉਣਾ ਇਕ ਵੱਡੀ ਚਿੰਤਾ ਦਾ ਵਿਸ਼ਾ ਏ। ਇਸ ਲਈ ਅਜਿਹੇ ਅਪਰਾਧਾਂ ਨੂੰ ਰੋਕਣ ਲਈ ਪੁਲਿਸ ਅਤੇ ਹੋਰ ਏਜੰਸੀਆਂ ਨੂੰ ਹੋਰ ਸਖ਼ਤੀ ਨਾਲ ਕੰਮ ਕਰਨ ਦੀ ਲੋੜ ਐ ਤਾਂ ਜੋ ਬੱਚਿਆਂ ਅਤੇ ਕੁੜੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
 

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਇਹ ਸਾਜ਼ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ' ਬਾਕੀ ਸਾਜ਼ਾਂ ਨਾਲੋਂ ਕਿਉਂ ਵਿਲੱਖਣ ਹੈ ਇਹ ਸਾਜ਼ ?

06 Jun 2026 3:07 PM

Swaran Singh Bhangu Funeral: ਪਤੀ ਸਵਰਨ ਸਿੰਘ ਭੰਗੂ ਦੀਆਂ ਅੰਤਿਮ ਰਸਮਾਂ ਚ ਭੁੱਬਾਂ ਮਾਰ ਮਾਰ ਰੋਈ ਗੁਰਪ੍ਰੀਤ ਕੌਰ ਭੰਗੂ

06 Jun 2026 3:06 PM

ਹਿਮਾਚਲ 'ਚ ਹੋਈਆਂ ਹਿੰਸਕ ਘਟਨਾਵਾਂ ਦਾ ਗਰਮਾਇਆ ਮਾਮਲਾ, ਐਂਟਰੀ ਟੈਕਸ ਦੇ ਵਿਵਾਦ ਤੋਂ ਬਾਅਦ ਵਧਿਆ ਰੋਸ

06 Jun 2026 3:04 PM

ਔਰਤਾਂ 'ਤੇ ਅੱਤਿਆਚਾਰ ਕਦੋਂ ਰੁਕਣਗੇ? ਕੀ ਅੱਜ ਵੀ ਔਰਤਾ ਗੁਲਾਮੀ ਝੱਲ ਰਹੀਆਂ ਹਨ? ਘਰੇਲੂ ਹਿੰਸਾ ਤੇ ਮਹਿਲਾ ਕਮਿਸ਼ਨ ਸਖ਼ਤ

05 Jun 2026 3:04 PM

ਵੱਡੀ ਖ਼ਬਰ- BJP Ravneet Bittu ਦੇ ਚਿਹਰੇ ਉੱਤੇ ਖੇਡੇਗੀ ਦਾਅ, ਜਾਣੋ ਕੀ ਮਿਲ ਸਕਦੀ ਵੱਡੀ ਜ਼ਿੰਮੇਵਾਰੀ

05 Jun 2026 3:03 PM
Advertisement