Advertisement

ਟੈਰਰ ਫੰਡਿੰਗ ਮਾਮਲੇ 'ਚ ਅਤਿਵਾਦੀ ਹਾਫ਼ਿਜ਼ ਸਈਦ ਦੋਸ਼ੀ ਕਰਾਰ

ਏਜੰਸੀ
Published Aug 7, 2019, 4:51 pm IST
Updated Aug 7, 2019, 4:51 pm IST
ਸਈਦ ਨੂੰ ਮਨੀ ਲਾਂਡਿਰੰਗ ਅਤੇ ਟੈਰਰ ਫੰਡਿੰਗ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ।
Pakistan court finds Hafiz Saeed guilty in terror financing case
 Pakistan court finds Hafiz Saeed guilty in terror financing case

ਇਸਲਾਮਾਬਾਦ : ਮੁੰਬਈ ਹਮਲੇ ਦੇ ਮੁੱਖ ਸਾਜ਼ਸ਼ਘਾੜੇ ਅਤੇ ਜ਼ਮਾਤ-ਉਦ-ਦਾਅਵਾ ਦੇ ਮੁਖੀ ਹਾਫ਼ਿਜ਼ ਸਈਦ ਨੂੰ ਪਾਕਿਸਤਾਨ ਦੀ ਇਕ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ। ਹਾਫ਼ਿਜ਼ ਸਈਦ ਨਾਲ ਸਬੰਧਤ ਮਾਮਲਾ ਹੁਣ ਲਾਹੌਰ ਦੀ ਅਦਾਲਤ ਤੋਂ ਪਾਕਿਸਤਾਨ ਦੇ ਗੁਜਰਾਤ 'ਚ ਸ਼ਿਫ਼ਟ ਕਰ ਦਿੱਤਾ ਗਿਆ ਹੈ। ਬੀਤੀ 17 ਜੁਲਾਈ ਨੂੰ ਗੁੱਜਰਾਂਵਾਲਾ ਤੋਂ ਹਾਫ਼ਿਜ਼ ਸਈਦ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸਈਦ ਨੂੰ ਮਨੀ ਲਾਂਡਿਰੰਗ ਅਤੇ ਟੈਰਰ ਫੰਡਿੰਗ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ।

Hafiz Saeed Hafiz Saeed

ਹਾਫ਼ਿਜ਼ ਦੀ ਗ੍ਰਿਫ਼ਤਾਰੀ ਅਤਿਵਾਦੀ ਗਤੀਵਿਧੀਆਂ ਨੂੰ ਆਰਥਕ ਮਦਦ ਦੇਣ ਦੇ ਦੋਸ਼ਾਂ ਦੇ ਚਲਦੇ ਪਾਕਿਸਤਾਨ ਦੇ ਕਾਉਂਟਰ ਟੈਰਰਿਜ਼ਮ ਡਿਪਾਰਟਮੈਂਟ ਨੇ ਕੀਤੀ ਸੀ। ਅਤਿਵਾਦੀ ਹਾਫ਼ਿਜ਼ ਸਈਦ ਪਹਿਲਾਂ ਵੀ ਕਈ ਵਾਰ ਗ੍ਰਿਫ਼ਤਾਰ ਹੋ ਚੁਕਿਆ ਹੈ ਅਤੇ ਬਾਅਦ 'ਚ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਵੀ ਅਮਰੀਕਾ ਦੌਰੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਾਹਮਣੇ ਇਸ ਗੱਲ ਨੂੰ ਸਵਿਕਾਰ ਕੀਤਾ ਸੀ ਕਿ ਪਾਕਿਸਤਾਨ 'ਚ ਅਜੇ ਵੀ 40 ਹਜ਼ਾਰ ਅਤਿਵਾਦੀ ਮੌਜੂਦ ਹਨ। ਇਸ ਨਾਲ ਇਹ ਗੱਲ ਸਾਬਤ ਹੋ ਜਾਂਦੀ ਹੈ ਕਿ ਪਾਕਿਸਤਾਨ 'ਚ ਇਸ ਵੇਲੇ ਵੀ ਅਤਿਵਾਦੀ ਸੰਗਠਨ ਸਰਗਰਮ ਹਨ।

Hafiz SaeedHafiz Saeed

ਮੁੰਬਈ 26/11 ਹਮਲੇ ਦੇ ਮਾਸਟਰਮਾਈਂਡ ਹਾਫ਼ਿਜ਼ ਸਈਦ ਨੇ ਕਈ ਵਾਰ ਭਾਰਤ 'ਚ ਅਤਿਵਾਦੀ ਹਮਲੇ ਕਰਵਾਏ ਹਨ। 2008 ਦੇ ਮੁੰਬਈ ਅਤਿਵਾਦੀ ਹਮਲਿਆਂ 'ਚ 166 ਲੋਕਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ 'ਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਸਨ। ਇਸ ਤੋਂ ਪਹਿਲਾਂ ਹਾਫ਼ਿਜ਼ ਸਈਦ ਦਸੰਬਰ 2001, ਮਈ 2002, ਅਕਤੂਬਰ 2002, ਅਗਸਤ 2006 'ਚ ਦੋ ਵਾਰ, ਦਸੰਬਰ 2008, ਸਤੰਬਰ 2009 ਤੇ ਜਨਵਰੀ 2017 'ਚ ਵੀ ਗ੍ਰਿਫ਼ਤਾਰ ਹੋ ਚੁੱਕਾ ਹੈ। ਪਾਕਿਸਤਾਨ ਦੇ ਕਾਊਂਟਰ ਟੈਰੋਰਿਜ਼ਮ ਡਿਪਾਰਟਮੈਂਟ ਨੇ ਹਾਫ਼ਿਜ਼ ਸਈਦ ਵਿਰੁੱਧ 23 ਤੋਂ ਵੱਧ ਮਾਮਲੇ ਦਰਜ ਕੀਤੇ ਸਨ।