Advertisement

ਅਮਰੀਕਾ ਅਤੇ ਬ੍ਰਿਟੇਨ ਦੇ ਇਨ੍ਹਾਂ ਤਿੰਨ ਵਿਗਿਆਨੀਆਂ ਨੂੰ ਮਿਲਿਆ ਮੈਡੀਸਿਨ ਦਾ ਨੋਬਲ ਐਵਾਰਡ

ਏਜੰਸੀ
Published Oct 7, 2019, 4:41 pm IST
Updated Oct 7, 2019, 4:41 pm IST
ਇਨ੍ਹਾਂ ਵਿਗਿਆਨੀਆਂ ਦੀ ਖੋਜ ਨੇ ਅਨੀਮਿਆ, ਕੈਂਸਰ ਅਤੇ ਹੋਰ ਬੀਮਾਰੀਆਂ ਵਿਰੁਧ ਲੜਾਈ 'ਚ ਨਵੀਂ ਰਣਨੀਤੀ ਬਣਾਉਣ ਦਾ ਰਸਤਾ ਸਾਫ਼ ਕੀਤਾ।
3 scientists split Nobel Medicine prize
 3 scientists split Nobel Medicine prize

ਸਟਾਕਹੋਮ : ਸਵੀਡਨ ਦੀ ਰਾਜਧਾਨੀ ਸਟਾਕਹੋਮ 'ਚ ਸਾਲ 2019 ਲਈ ਨੋਬਲ ਐਵਾਰਡਾਂ ਦਾ ਐਲਾਨ ਸ਼ੁਰੂ ਹੋ ਗਿਆ ਹੈ। ਇਸ ਵਾਰ ਮੈਡੀਸਿਨ ਦਾ ਨੋਬਲ ਐਵਾਰਡ ਅਮਰੀਕਾ ਦੇ ਵਿਲੀਅਮ ਜੀ. ਕੇਲਿਨ ਜੂਨੀਅਰ ਅਤੇ ਗ੍ਰੇਗ ਐਲ. ਸੇਮੇਂਜਾ, ਬ੍ਰਿਟੇਨ ਦੇ ਸਰ ਪੀਟਰ ਜੇ. ਰੈਟਕਲਿਫ਼ ਨੂੰ ਦਿੱਤਾ ਜਾਵੇਗਾ। 8 ਅਕਤੂਬਰ ਨੂੰ ਫ਼ਿਜੀਕਸ ਅਤੇ ਉਸ ਤੋਂ ਬਾਅਦ 14 ਅਕਤੂਬਰ ਨੂੰ ਕੁਲ 6 ਖੇਤਰਾਂ ਲਈ ਨੋਬਲ ਐਵਾਰਡਾਂ ਦਾ ਐਲਾਨ ਹੋਵੇਗਾ।

William G. Kaelin, Jr., Peter J. Ratcliffe, y Gregg L. Semenza.William G. Kaelin, Jr., Peter J. Ratcliffe, y Gregg L. Semenza.

Advertisement

ਐਵਾਰਡਾਂ ਦਾ ਐਲਾਨ ਕਰਦਿਆਂ ਚੋਣਕਾਰਾਂ ਨੇ ਦੱਸਿਆ ਕਿ ਇਨ੍ਹਾਂ ਵਿਗਿਆਨੀਆਂ ਨੇ ਇਹ ਸਥਾਪਤ ਕੀਤਾ ਕਿ ਆਕਸੀਜਨ ਦਾ ਪੱਧਰ ਕਿਸ ਤਰ੍ਹਾਂ ਸਾਡੇ ਸੈਲੁਲਰ ਮੈਟਾਬੋਲਿਜ਼ਮ ਅਤੇ ਸਰੀਰਕ ਗਤੀਵਿਧੀਆਂ ਨੂੰ ਪ੍ਰਭਾਵਤ ਕਰਦਾ ਹੈ। ਚੋਣਕਾਰਾਂ ਨੇ ਕਿਹਾ ਕਿ ਇਨ੍ਹਾਂ ਵਿਗਿਆਨੀਆਂ ਦੀ ਖੋਜ ਨੇ ਅਨੀਮਿਆ, ਕੈਂਸਰ ਅਤੇ ਹੋਰ ਬੀਮਾਰੀਆਂ ਵਿਰੁਧ ਲੜਾਈ 'ਚ ਨਵੀਂ ਰਣਨੀਤੀ ਬਣਾਉਣ ਦਾ ਰਸਤਾ ਸਾਫ਼ ਕੀਤਾ ਹੈ। ਸਵੀਡਿਸ਼ ਅਕਾਦਮੀ ਸਾਲ 2018 ਅਤੇ 2019 ਦੋਹਾਂ ਸਾਲਾਂ ਲਈ ਸਾਹਿਤ ਨੋਬਲ ਐਵਾਰਡਾਂ ਦਾ ਐਲਾਨ ਕਰੇਗੀ। ਪਿਛਲੇ ਸਾਲ ਉਭਰੇ ਜਿਨਸੀ ਸ਼ੋਸ਼ਣ ਦੇ ਮਾਮਲੇ ਕਾਰਨ 2018 ਦੇ ਸਾਹਿਤ ਨੋਬਲ ਐਵਾਰਡ ਸਮਾਗਮ ਨੂੰ ਅਕਾਦਮੀ ਨੇ ਮੁਲਤਵੀ ਕਰ ਦਿੱਤਾ ਸੀ।

3 scientists split Nobel Medicine prize3 scientists split Nobel Medicine prize

ਜ਼ਿਕਰਯੋਗ ਹੈ ਕਿ ਸਾਲ 1901 ਤੋਂ 2018 ਵਿਚਕਾਰ ਮੈਡੀਕਲ ਦੇ ਖੇਤਰ 'ਚ 109 ਨੋਬਲ ਐਵਾਰਡ ਦਾ ਐਲਾਨ ਕੀਤਾ ਗਿਆ ਅਤੇ 216 ਲੋਕਾਂ ਨੂੰ ਇਹ ਦਿੱਤੇ ਗਏ। ਮੈਡੀਸਿਨ ਦੇ ਖੇਤਰ 'ਚ 12 ਔਰਤਾਂ ਨੂੰ ਨੋਬਲ ਦਿੱਤਾ ਗਿਆ ਹੈ। ਸਾਲ 2009 'ਚ ਦੋ ਔਰਤਾਂ ਨੂੰ ਇਕੱਠੇ ਨੋਬਲ ਮਿਲਿਆ ਸੀ। ਨੋਬਲ ਐਵਾਰਡ ਦੇ ਹਰੇਕ ਜੇਤੂ ਨੂੰ ਲਗਭਗ 4.5 ਕਰੋੜ ਰੁਪਏ ਦਿੱਤੇ ਜਾਂਦੇ ਹਨ। ਇਸ ਦੇ ਨਾਲ ਹੀ 23 ਕੈਰਟ ਸੋਨੇ ਤੋਂ ਬਣਿਆ 200 ਗ੍ਰਾਮ ਦਾ ਤਮਗ਼ਾ ਅਤੇ ਸ਼ਲਾਘਾ ਪੱਤਰ ਵੀ ਦਿੱਤਾ ਜਾਂਦਾ ਹੈ।

Location: Sweden, Lisboa, Stockholm
Advertisement

 

Advertisement
Advertisement