ਖ਼ਬਰਾਂ |

ਤਾਜ਼ਾ |

2026 ਦਾ ਕੈਮਿਸਟਰੀ ਨੋਬਲ ਪੁਰਸਕਾਰ ਫਰਾਂਸ ਤੇ ਜਾਪਾਨ ਦੇ ਵਿਗਿਆਨੀਆਂ ਨੂੰ ਮਿਲਿਆ
Published : Oct 7, 2026, 5:01 pm IST
Updated : Oct 7, 2026, 5:01 pm IST
SHARE ARTICLE
The 2026 Nobel Prize in Chemistry was awarded to scientists from France and Japan
The 2026 Nobel Prize in Chemistry was awarded to scientists from France and Japan

ਫਰਾਂਸੀਸੀ ਵਿਗਿਆਨੀ ਹੈਨਰੀ ਬੀ. ਕਾਗਨ ਅਤੇ ਜਾਪਾਨ ਦੇ ਕੇਂਸੋ ਸੋਆਈ ਨੂੰ ਦਿੱਤਾ ਗਿਆ ਨੋਬਲ ਪੁਰਸਕਾਰ

ਸਟਾਕਹੋਮ: 2026 ਦਾ ਕੈਮਿਸਟਰੀ ਨੋਬਲ ਪੁਰਸਕਾਰ ਫਰਾਂਸ ਦੇ ਵਿਗਿਆਨੀ ਹੈਨਰੀ ਬੀ. ਕਾਗਨ ਅਤੇ ਜਾਪਾਨ ਦੇ ਕੇਂਸੋ ਸੋਈ ਨੂੰ ਦਿੱਤਾ ਗਿਆ ਹੈ। ਦੋਵਾਂ ਵਿਗਿਆਨੀਆਂ ਨੇ ਰਸਾਇਣ ਵਿਗਿਆਨ ਦੀ ਲਗਭਗ 100 ਸਾਲ ਪੁਰਾਣੀ ਗੁੱਥੀ ਸੁਲਝਾਈ ਹੈ। ਹੈਨਰੀ ਬੀ. ਕਾਗਨ ਅਤੇ ਕੇਂਸੋ ਸੋਈ ਨੇ ਇਹ ਸਮਝਾਉਣ ਵਿੱਚ ਵੱਡੀ ਮਦਦ ਕੀਤੀ ਕਿ ਮਿਰਰ ਇਮੇਜ ਵਾਂਗ ਦਿਸਣ ਵਾਲੇ ਦੋ ਅਣੂਆਂ ਵਿੱਚੋਂ ਸਿਰਫ਼ ਇੱਕ ਨੂੰ ਕਿਵੇਂ ਬਣਾਇਆ ਜਾ ਸਕਦਾ ਹੈ। ਇਹ ਖੋਜ ਖਾਸ ਤੌਰ 'ਤੇ ਦਵਾਈਆਂ ਬਣਾਉਣ ਵਿੱਚ ਕੰਮ ਆ ਰਹੀ ਹੈ।

ਨੋਬਲ ਪੁਰਸਕਾਰ ਦੇ ਜੇਤੂਆਂ ਨੂੰ ਦਸੰਬਰ ਵਿੱਚ ਸਵੀਡਨ ਦੀ ਰਾਜਧਾਨੀ ਸਟਾਕਹੋਮ ਵਿੱਚ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਨੂੰ ਮੈਡਲ, ਡਿਪਲੋਮਾ ਅਤੇ ਇਨਾਮੀ ਰਾਸ਼ੀ ਦਿੱਤੀ ਜਾਵੇਗੀ। 2026 ਵਿੱਚ ਨੋਬਲ ਪੁਰਸਕਾਰ ਦੀ ਰਾਸ਼ੀ ਲਗਭਗ 11.5 ਕਰੋੜ ਰੁਪਏ ਹੈ।

ਕਾਗਨ ਨੇ ਦੱਸਿਆ, ਮਿਰਰ ਅਣੂਆਂ ਵਿੱਚੋਂ ਲੋੜੀਂਦੇ ਅਣੂ ਨੂੰ ਕਿਵੇਂ ਬਣਾਇਆ ਜਾਵੇ

ਸਾਡੇ ਸਰੀਰ ਵਿੱਚ ਅਮੀਨੋ ਐਸਿਡ ਤੋਂ ਪ੍ਰੋਟੀਨ ਬਣਦਾ ਹੈ। ਅਮੀਨੋ ਐਸਿਡ ਦੇ ਦੋ ਰੂਪ ਹੋ ਸਕਦੇ ਹਨ, ਜੋ ਇੱਕ-ਦੂਜੇ ਦੀ ਮਿਰਰ ਇਮੇਜ ਹੁੰਦੇ ਹਨ। ਪਰ ਸਰੀਰ ਪ੍ਰੋਟੀਨ ਬਣਾਉਣ ਲਈ ਇਨ੍ਹਾਂ ਵਿੱਚੋਂ ਸਿਰਫ਼ ਇੱਕ ਰੂਪ ਦੀ ਵਰਤੋਂ ਕਰਦਾ ਹੈ। ਵਿਗਿਆਨੀਆਂ ਦਾ ਸਵਾਲ ਸੀ ਕਿ ਜਦੋਂ ਦੋਵੇਂ ਰੂਪ ਬਣ ਸਕਦੇ ਹਨ, ਤਾਂ ਸਰੀਰ ਸਿਰਫ਼ ਇੱਕ ਨੂੰ ਹੀ ਕਿਉਂ ਚੁਣਦਾ ਹੈ। 1986 ਵਿੱਚ ਹੈਨਰੀ ਬੀ. ਕਾਗਨ ਨੇ ਇਸ ਦਾ ਇੱਕ ਅਹਿਮ ਰਸਤਾ ਦੱਸਿਆ।

ਉਨ੍ਹਾਂ ਨੇ ਅਜਿਹਾ ਤਰੀਕਾ ਲੱਭਿਆ, ਜਿਸ ਨਾਲ ਰਸਾਇਣਕ ਪ੍ਰਤੀਕਿਰਿਆ ਵਿੱਚ ਦੋਵੇਂ ਰੂਪ ਬਰਾਬਰ ਨਹੀਂ ਬਣਦੇ ਸਨ। ਇੱਕ ਰੂਪ ਦੂਜੇ ਨਾਲੋਂ ਕਾਫ਼ੀ ਜ਼ਿਆਦਾ ਬਣਨ ਲੱਗਦਾ ਸੀ। ਯਾਨੀ ਵਿਗਿਆਨੀ ਅਜਿਹੀ ਰਸਾਇਣਕ ਪ੍ਰਕਿਰਿਆ ਤਿਆਰ ਕਰ ਸਕਦੇ ਹਨ, ਜਿਸ ਵਿੱਚ ਜਿਸ ਅਣੂ ਦੀ ਲੋੜ ਹੈ, ਉਹੀ ਜ਼ਿਆਦਾ ਬਣੇ ਅਤੇ ਦੂਜਾ ਘੱਟ।

ਸੋਈ ਨੇ ਅਜਿਹਾ ਅਣੂ ਬਣਾਇਆ, ਜੋ ਆਪਣੇ ਵਰਗੇ ਅਣੂ ਬਣਾਉਂਦਾ ਸੀ

ਇਸ ਤੋਂ ਬਾਅਦ ਕੇਂਸੋ ਸੋਈ ਨੇ ਕਾਗਨ ਦੇ ਕੰਮ ਨੂੰ ਅੱਗੇ ਵਧਾਇਆ। ਉਨ੍ਹਾਂ ਨੇ 5-ਪਾਇਰੀਮੀਡਿਲ ਅਲਕੇਨੋਲ ਨਾਮ ਦੇ ਇੱਕ ਰਸਾਇਣਕ ਪਦਾਰਥ 'ਤੇ ਪ੍ਰਯੋਗ ਕੀਤਾ। ਉਨ੍ਹਾਂ ਨੇ ਅਜਿਹੀ ਪ੍ਰਕਿਰਿਆ ਬਣਾਈ, ਜਿਸ ਵਿੱਚ ਇੱਕ ਤਰ੍ਹਾਂ ਦਾ ਅਣੂ ਬਣਨ ਤੋਂ ਬਾਅਦ ਉਹ ਆਪਣੇ ਵਰਗੇ ਦੂਜੇ ਅਣੂ ਬਣਨ ਵਿੱਚ ਮਦਦ ਕਰਦਾ ਸੀ।

ਸ਼ੁਰੂਆਤ ਵਿੱਚ ਜੇਕਰ ਕਿਸੇ ਇੱਕ ਤਰ੍ਹਾਂ ਦੇ ਅਣੂ ਥੋੜ੍ਹੇ ਜ਼ਿਆਦਾ ਬਣ ਗਏ, ਤਾਂ ਉਹੀ ਅਣੂ ਅੱਗੇ ਹੋਰ ਆਪਣੇ ਵਰਗੇ ਅਣੂ ਬਣਾਉਣ ਵਿੱਚ ਮਦਦ ਕਰਨ ਲੱਗੇ। ਫਿਰ ਨਵੇਂ ਬਣੇ ਅਣੂ ਵੀ ਇਹੀ ਕੰਮ ਕਰਨ ਲੱਗੇ। ਇਸ ਤਰ੍ਹਾਂ ਇੱਕ ਤਰ੍ਹਾਂ ਦੇ ਅਣੂਆਂ ਦੀ ਸੰਖਿਆ ਲਗਾਤਾਰ ਵਧਦੀ ਗਈ। 1995 ਦੇ ਪ੍ਰਯੋਗ ਵਿੱਚ ਸ਼ੁਰੂਆਤ ਵਿੱਚ ਇੱਕ ਤਰ੍ਹਾਂ ਦੇ ਅਣੂ ਦੀ ਮਾਤਰਾ ਸਿਰਫ਼ 2% ਜ਼ਿਆਦਾ ਸੀ। ਪਰ ਪ੍ਰਕਿਰਿਆ ਚੱਲਣ ਤੋਂ ਬਾਅਦ ਇਹ ਵਾਧਾ 87% ਤੱਕ ਪਹੁੰਚ ਗਿਆ। ਯਾਨੀ ਸ਼ੁਰੂਆਤ ਦਾ ਛੋਟਾ ਜਿਹਾ ਫਰਕ ਬਹੁਤ ਵੱਡਾ ਹੋ ਗਿਆ।

ਇਸ ਤੋਂ ਬਾਅਦ 2003 ਵਿੱਚ ਸੋਈ ਨੇ ਇਸੇ ਵਿਚਾਰ ਨੂੰ ਹੋਰ ਅੱਗੇ ਵਧਾਇਆ। ਉਨ੍ਹਾਂ ਨੇ ਅਜਿਹੀ ਪ੍ਰਕਿਰਿਆ ਦਿਖਾਈ, ਜਿਸ ਵਿੱਚ ਇੱਕ ਤਰ੍ਹਾਂ ਦੇ ਅਣੂ ਦੀ ਮਾਤਰਾ ਵਧਦੇ-ਵਧਦੇ 99.99% ਤੱਕ ਪਹੁੰਚ ਸਕਦੀ ਸੀ। ਯਾਨੀ ਅੰਤ ਵਿੱਚ ਲਗਭਗ ਸਾਰੇ ਅਣੂ ਇੱਕ ਹੀ ਤਰ੍ਹਾਂ ਦੇ ਬਣ ਸਕਦੇ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rajasthan Railway Track Blast Case 'ਚ ਵੱਡੀ ਗ੍ਰਿਫ਼ਤਾਰੀ! Gurdaspur ਤੋਂ 2 ਮੁੱਖ ਮੁਲਜ਼ਮ Arrest | Punjab |

15 Nov 2026 1:39 PM

? LIVE | 14 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ | Punjab News | India News | | Rozana Spokesman TV

14 Nov 2026 2:04 PM

? LIVE | 13 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ

13 Nov 2026 2:47 PM

ਆਮ ਆਦਮੀ ਪਾਰਟੀ ਦੀ ਦੂਜੀ ਲਿਸਟ ਜਲਦ! ਕਿਸ ਵਿਧਾਇਕ ਦੀ ਕੱਟੇਗੀ ਟਿਕਟ?

12 Nov 2026 1:37 PM

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡਾ ਉਛਾਲ, ਜਾਣੋ ਅੱਜ ਦੇ ਨਵੇਂ ਰੇਟ

06 Nov 2026 2:11 PM
Advertisement