ਖ਼ਬਰਾਂ |

ਤਾਜ਼ਾ |

ਦੁਬਈ ਵਿੱਚ ਭਿਆਨਕ ਸੜਕ ਹਾਦਸਾ

By : JAGDISH

Published : Jun 8, 2026, 9:52 pm IST
Updated : Jun 8, 2026, 9:52 pm IST
SHARE ARTICLE
Terrible road accident in Dubai
Terrible road accident in Dubai

6 ਭਾਰਤੀਆਂ ਸਮੇਤ 8 ਲੋਕਾਂ ਦੀ ਮੌਤ, 5 ਦੀ ਹਾਲਤ ਗੰਭੀਰ

ਦੁਬਈ : ਦੁਬਈ ਦੇ ਐਮੀਰੇਟਸ ਰੋਡ ’ਤੇ ਸੋਮਵਾਰ ਨੂੰ ਇੱਕ ਦਰਦਨਾਕ ਮਿੰਨੀ-ਬੱਸ ਹਾਦਸੇ ’ਚ 6 ਭਾਰਤੀ ਨਾਗਰਿਕਾਂ ਸਮੇਤ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਮਿਲੀ ਜਾਣਕਾਰੀ ਅਨੁਸਾਰ, ਮ੍ਰਿਤਕਾਂ ਵਿੱਚ 6 ਭਾਰਤੀ, ਇੱਕ ਨੇਪਾਲੀ ਅਤੇ ਇੱਕ ਸ਼੍ਰੀਲੰਕਾ ਦਾ ਨਾਗਰਿਕ ਸ਼ਾਮਲ ਹੈ। ਮ੍ਰਿਤਕ ਭਾਰਤੀਆਂ ਵਿੱਚੋਂ ਤਿੰਨ ਹੈਦਰਾਬਾਦ, ਦੋ ਉੱਤਰ ਪ੍ਰਦੇਸ਼ ਅਤੇ ਇਕ ਪੰਜਾਬ ਦਾ ਰਹਿਣ ਵਾਲਾ ਸੀ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਦੁਬਈ ਦੀ ‘ਮੋਟਿਵ ਟੈਕਨੀਕਲ ਸਰਵਿਸ ਕੰਪਨੀ’ ਦੇ ਕਰਮਚਾਰੀਆਂ ਨੂੰ ਲੈ ਕੇ ਜਾ ਰਹੀ ਇੱਕ ਮਿੰਨੀ-ਬੱਸ ਸੜਕ ਕਿਨਾਰੇ ਖੜ੍ਹੇ ਇੱਕ ਟਰੱਕ ਦੇ ਪਿਛਲੇ ਹਿੱਸੇ ਨਾਲ ਜਾ ਟਕਰਾਈ। ਦੱਸਿਆ ਜਾ ਰਿਹਾ ਹੈ ਕਿ ਟਰੱਕ ਪਹਿਲਾਂ ਹੀ ਬੇਕਾਬੂ ਹੋ ਕੇ ਸੜਕ ਤੋਂ ਲਹਿ ਚੁੱਕਾ ਸੀ।

ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦੇ ਪਰਖੱਚੇ ਉੱਡ ਗਏ। ਦੁਬਈ ਪੁਲਿਸ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਅੱਠ ਹੋਰ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਨੇੜਲੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ। ਜ਼ਖਮੀਆਂ ਵਿੱਚ ਦੋ ਭਾਰਤੀ ਨਾਗਰਿਕ ਵੀ ਸ਼ਾਮਲ ਹਨ। ਜ਼ਖਮੀਆਂ ਵਿੱਚੋਂ ਪੰਜ ਲੋਕਾਂ ਦੀ ਹਾਲਤ ਬੇਹੱਦ ਨਾਜ਼ੁਕ ਹੈ। ਪੁਲਿਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

? LIVE | ਅੱਜ ਦੀਆਂ ਵੱਡੀਆਂ ਖ਼ਬਰਾਂ |

14 Sep 2026 2:57 PM

? LIVE | ਅੱਜ ਦੀਆਂ ਵੱਡੀਆਂ ਖ਼ਬਰਾਂ

12 Sep 2026 3:17 PM

SIT ਦੇ ਹੱਥ ਲੱਗੇ ਬਹਿਬਲ ਕਲਾਂ ਘਟਨਾ ਵਾਲੇ ਦਿਨ ਦੇ ਸਬੂਤ

11 Sep 2026 2:56 PM

Amritsar 'ਚ ਜ਼ਬਰਦਸਤ Protest | Baba Sahib ਦੇ ਬੁੱਤ ਦੇ ਨਿਰਾਦਰ 'ਤੇ Chakka Jam | Bhandari Bridge

11 Sep 2026 2:55 PM

ਅੱਜ ਦੀਆਂ ਵੱਡੀਆਂ ਖ਼ਬਰਾਂ

10 Sep 2026 2:56 PM
Advertisement