ਖ਼ਬਰਾਂ |

ਤਾਜ਼ਾ |

ਪਾਕਿਸਤਾਨ ’ਚ ਮਾਲਵਾਹਕ ਜਹਾਜ਼ ਰਡਾਰ ਤੋਂ ਹੋਇਆ ਗਾਇਬ, ਕਰਾਚੀ ਨੇੜੇ ਸਮੁੰਦਰ ’ਚ ਜਹਾਜ਼ ਦੀ ਭਾਲ ਜਾਰੀ
Published : Jul 8, 2026, 3:04 pm IST
Updated : Jul 8, 2026, 3:04 pm IST
SHARE ARTICLE
Cargo ship disappears from radar in Pakistan, search for ship continues in sea near Karachi
Cargo ship disappears from radar in Pakistan, search for ship continues in sea near Karachi

ਸੰਯੁਕਤ ਅਰਬ ਅਮੀਰਾਤ ਦੇ ਸ਼ਾਰਜਾਹ ਤੋਂ ਆ ਰਿਹਾ ਸੀ ਕੇ2 ਏਅਰਵੇਜ਼ ਦਾ ਜਹਾਜ਼

ਇਸਲਾਮਾਬਾਦ: ਪਾਕਿਸਤਾਨ ਨੇ ਕਰਾਚੀ ਤੋਂ ਲਗਭਗ 300 ਕਿਲੋਮੀਟਰ ਪੱਛਮ ਵਿੱਚ ਅਰਬ ਸਾਗਰ ਦੇ ਉੱਪਰ ਰਡਾਰ ਦੀ ਪਹੁੰਚ ਤੋਂ ਗਾਇਬ ਹੋਏ ਇੱਕ ਬੋਇੰਗ ਮਾਲਵਾਹਕ ਜਹਾਜ਼ (ਕਾਰਗੋ ਪਲੇਨ) ਦੀ ਭਾਲ ਲਈ ਜਲ ਸੈਨਾ ਅਤੇ ਹਵਾਈ ਸੈਨਾ ਨੂੰ ਤਾਇਨਾਤ ਕੀਤਾ ਹੈ।

ਸੰਯੁਕਤ ਅਰਬ ਅਮੀਰਾਤ ਦੇ ਸ਼ਾਰਜਾਹ ਤੋਂ ਕਰਾਚੀ ਜਾ ਰਹੇ ਕੇ2 ਏਅਰਵੇਜ਼ ਦੇ ਜਹਾਜ਼ ਨੇ ਨੇਵੀਗੇਸ਼ਨ ਪ੍ਰਣਾਲੀ ਵਿੱਚ ਖਰਾਬੀ ਦੀ ਸੂਚਨਾ ਦਿੱਤੀ ਸੀ ਅਤੇ ਇਸ ਤੋਂ ਬਾਅਦ ਮੰਗਲਵਾਰ ਦੇਰ ਸ਼ਾਮ ਇਹ ਰਡਾਰ ਤੋਂ ਗਾਇਬ ਹੋ ਗਿਆ ਸੀ। ਜਹਾਜ਼ ਵਿੱਚ ਚਾਲਕ ਦਲ (ਕਰੂ) ਦੇ ਪੰਜ ਮੈਂਬਰ ਸਵਾਰ ਸਨ।

ਪਾਕਿਸਤਾਨ ਹਵਾਈ ਅੱਡਾ ਅਥਾਰਟੀ (PAA) ਦੇ ਇੱਕ ਬਿਆਨ ਅਨੁਸਾਰ, ਬਚਾਅ ਤਾਲਮੇਲ ਕੇਂਦਰ ਨੂੰ ਸਰਗਰਮ ਕੀਤਾ ਗਿਆ ਅਤੇ ਲਾਪਤਾ ਜਹਾਜ਼ ਦਾ ਪਤਾ ਲਗਾਉਣ ਲਈ ਵੱਖ-ਵੱਖ ਏਜੰਸੀਆਂ ਦੇ ਮਾਧਿਅਮ ਰਾਹੀਂ ਸਮੁੰਦਰ ਵਿੱਚ ਇੱਕ ਤਾਲਮੇਲ ਵਾਲਾ ਖੋਜ ਅਤੇ ਬਚਾਅ ਅਭਿਆਨ ਸ਼ੁਰੂ ਕੀਤਾ ਗਿਆ।

ਜੀਓ ਨਿਊਜ਼ ਨੇ ਦੱਸਿਆ ਕਿ ਮਾਲਵਾਹਕ ਜਹਾਜ਼ ਦੀ ਭਾਲ ਦਾ ਦਾਇਰਾ ਕਾਫੀ ਵਧਾ ਦਿੱਤਾ ਗਿਆ ਹੈ, ਅਤੇ ਪਾਕਿਸਤਾਨੀ ਨੌਸੈਨਾ ਅਤੇ ਵਾਯੂ ਸੈਨਾ ਹੁਣ ਖੋਜ ਖੇਤਰ ਵਿੱਚ ਵਾਧੂ ਜਹਾਜ਼ ਅਤੇ ਸਮੁੰਦਰੀ ਬੇੜੇ ਤਾਇਨਾਤ ਕਰ ਰਹੀਆਂ ਹਨ।

ਸੂਤਰਾਂ ਨੇ ਜੀਓ ਨਿਊਜ਼ ਨੂੰ ਦੱਸਿਆ ਕਿ ਪਾਕਿਸਤਾਨ ਦੀ ਨੌਸੈਨਾ ਨੇ ਖੋਜ ਅਤੇ ਬਚਾਅ ਕਾਰਜ ਵਿੱਚ ਸ਼ਾਮਲ ਹੋਣ ਲਈ ਜੰਗੀ ਬੇੜਾ ਪੀਐਨਐਸ ਜ਼ੁਲਫ਼ਿਕਾਰ ਭੇਜਿਆ ਹੈ, ਜਦੋਂ ਕਿ ਪਾਕਿਸਤਾਨ ਵਾਯੂ ਸੈਨਾ ਦਾ ਸਾਅਬ (Saab) ਨਿਗਰਾਨੀ ਜਹਾਜ਼ ਵੀ ਇਸ ਅਭਿਆਨ ਵਿੱਚ ਹਿੱਸਾ ਲੈ ਰਿਹਾ ਹੈ।

ਸੂਤਰਾਂ ਨੇ ਕਿਹਾ ਕਿ ਮਦਦ ਲਈ ਤੁਰਬਤ ਸ਼ਹਿਰ ਤੋਂ ਨੌਸੈਨਾ ਦਾ ਏਟੀਆਰ (ATR) ਜਹਾਜ਼ ਉਡਾਣ ਭਰ ਚੁੱਕਾ ਹੈ ਅਤੇ ਵਿਆਪਕ ਖੋਜ ਅਭਿਆਨ ਵਿੱਚ ਸ਼ਾਮਲ ਹੋ ਗਿਆ ਹੈ, ਜਦੋਂ ਕਿ ਪੀਐਨਐਸ ਹੁਨੈਨ ਨੂੰ ਵੀ ਖੋਜ ਅਤੇ ਬਚਾਅ ਅਭਿਆਨ ਵਿੱਚ ਹਿੱਸਾ ਲੈਣ ਲਈ ਪ੍ਰਭਾਵਿਤ ਖੇਤਰ ਵਿੱਚ ਭੇਜਿਆ ਗਿਆ ਹੈ।

ਸੂਤਰਾਂ ਨੇ ਦੱਸਿਆ ਕਿ ਨੈਸ਼ਨਲ ਸ਼ਿਪਿੰਗ ਕਾਰਪੋਰੇਸ਼ਨ ਦੁਆਰਾ ਸੰਚਾਲਿਤ ਵਪਾਰਕ ਜਹਾਜ਼ਾਂ ਨੂੰ ਵੀ ਪਾਣੀ ਵਿੱਚ ਖੋਜਬੀਨ ਵਿੱਚ ਮਦਦ ਲਈ ਤਾਇਨਾਤ ਕੀਤਾ ਗਿਆ ਹੈ ਅਤੇ ਇਸ ਤਰ੍ਹਾਂ ਲਾਪਤਾ ਜਹਾਜ਼ ਦੀ ਭਾਲ ਵਿੱਚ ਫੌਜੀ ਅਤੇ ਗੈਰ-ਫੌਜੀ (ਸਿਵਲ) ਸਾਧਨਾਂ ਨੂੰ ਇਕੱਠਿਆਂ ਲਗਾਇਆ ਜਾ ਰਿਹਾ ਹੈ।

ਪੀਏਏ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਤੋਂ ਪਹਿਲਾਂ ਮੰਗਲਵਾਰ ਰਾਤ, ਜਦੋਂ ਕੇ2 ਏਅਰਵੇਜ਼ ਦੀ ਉਡਾਣ ਸੰਖਿਆ ਬੀ737 ਨੇ ਮੰਗਲਵਾਰ ਨੂੰ ਪਾਕਿਸਤਾਨ ਦੇ ਸਮੇਂ ਅਨੁਸਾਰ ਰਾਤ 9:18 ਵਜੇ ਨੇਵੀਗੇਸ਼ਨ ਪ੍ਰਣਾਲੀ ਵਿੱਚ ਖਰਾਬੀ ਦੀ ਸੂਚਨਾ ਦਿੱਤੀ, ਤਾਂ ਕਰਾਚੀ ਏਰੀਆ ਕੰਟਰੋਲ ਸੈਂਟਰ (ACC) ਨੇ ਤੁਰੰਤ ਉਸ ਨੂੰ ਨਿਰਦੇਸ਼ਿਤ ਕੀਤਾ।

ਬਿਆਨ ਵਿੱਚ ਕਿਹਾ ਗਿਆ, "ਹਾਲਾਂਕਿ, ਰਾਤ 9:21 ਵਜੇ ਜਹਾਜ਼ ਨੂੰ ਰਡਾਰ 'ਤੇ ਤੇਜ਼ੀ ਨਾਲ ਹੇਠਾਂ ਆਉਂਦੇ ਅਤੇ ਤੇਜ਼ੀ ਨਾਲ ਦਿਸ਼ਾ ਬਦਲਦੇ ਹੋਏ ਦੇਖਿਆ ਗਿਆ। ਇਸ ਤੋਂ ਬਾਅਦ, ਕਰਾਚੀ ਤੋਂ ਲਗਭਗ 155 ਨੌਟੀਕਲ ਮੀਲ ਪੱਛਮ ਵਿੱਚ ਰਡਾਰ ਤੋਂ ਸੰਪਰਕ ਅਤੇ ਸੰਚਾਰ ਟੁੱਟ ਗਿਆ।" ਕੇ2 ਏਅਰਵੇਜ਼ ਕਰਾਚੀ ਤੋਂ ਸੰਚਾਲਿਤ ਇੱਕ ਨਿੱਜੀ ਹਵਾਨਬਾਜ਼ੀ ਕੰਪਨੀ ਹੈ ਅਤੇ ਇਸ ਦੀ ਸਥਾਪਨਾ ਮਈ 2018 ਵਿੱਚ ਕੀਤੀ ਗਈ ਸੀ।

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੇਅੰਤ ਸਿੰਘ ਦੇ ਕਤਲ ਮਾਮਲੇ 'ਚ MHA ਦੇ Ex. ਅਧਿਕਾਰੀ ਦਾ ਵੱਡਾ ਖੁਲਾਸਾ

15 Jul 2026 2:55 PM

'ਸਤਲੁਜ' ਫਿਲਮ 'ਤੇ Ravneet Bittu LIVE | "ਖਾਲੜਾ ਸਾਬ੍ਹ ਨਾਲ ਕੋਈ ਦਿੱਕਤ ਨਹੀਂ, ਪਰ..." | Press Conference

13 Jul 2026 2:55 PM

ਕੈਬ ਐਸੋਸੀਏਸ਼ਨ ਵਾਲਿਆਂ ਦਾ ਗੁੱਸਾ ਸੱਤਵੇਂ ਅਸਮਾਨ 'ਤੇ, ਭਾਰੀ ਪੁਲਿਸ ਫੋਰਸ ਤਾਇਨਾਤ

13 Jul 2026 2:56 PM

ਫਿਲਮ 'ਸਤਲੁਜ' ਵਿਵਾਦ ਮਾਮਲੇ 'ਤੇ ਰਵਨੀਤ ਬਿੱਟੂ ਦਾ ਵੱਡਾ ਬਿਆਨ

12 Jul 2026 2:49 PM

PM Modi ਦਾ New Zealand ਚ ਸਿੱਖ ਵਿਰੋਧੀ ਤੱਤਾ ਨੂੰ ਕਰਾਰਾ ਜਵਾਬ,ਸਿੱਖਾਂ ਦੀ ਸੇਵਾ ਅਤੇ ਸਾਹਸ ਪੂਰੀ ਦੁਨੀਆ ਲਈ ਮਿਸਾਲ

12 Jul 2026 2:48 PM
Advertisement