ਖ਼ਬਰਾਂ |

ਤਾਜ਼ਾ |

ਭਾਰਤ-ਆਸਟ੍ਰੇਲੀਆ ਵਿਚਾਲੇ ਯੂਰੇਨੀਅਮ ਡੀਲ 'ਤੇ ਲੱਗੀ ਮੋਹਰ
Published : Jul 9, 2026, 12:37 pm IST
Updated : Jul 9, 2026, 12:37 pm IST
SHARE ARTICLE
Uranium deal between India and Australia sealed.
Uranium deal between India and Australia sealed.

PM ਨਰਿੰਦਰ ਮੋਦੀ ਅਤੇ PM ਐਂਥਨੀ ਅਲਬਾਨੀਜ਼ ਨੇ ਸਮਝੌਤਿਆਂ ਸਬੰਧੀ ਕੀਤਾ ਐਲਾਨ

ਮੈਲਬਰਨ : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਯੂਰੇਨੀਅਮ ਡੀਲ 'ਤੇ ਮੋਹਰ ਲੱਗ ਗਈ ਹੈ । ਮੈਲਬਰਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਮੀਟਿੰਗ ਤੋਂ ਬਾਅਦ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਰੱਖਿਆ, ਵਪਾਰ, ਊਰਜਾ, ਸਪੇਸ ਅਤੇ ਮਹੱਤਵਪੂਰਨ ਖਣਿਜਾਂ ਸਮੇਤ ਕਈ ਖੇਤਰਾਂ ਵਿੱਚ ਸਮਝੌਤਿਆਂ ਦਾ ਐਲਾਨ ਕੀਤਾ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਆਸਟ੍ਰੇਲੀਆ ਤੋਂ ਭਾਰਤ ਨੂੰ ਯੂਰੇਨੀਅਮ ਮਿਲਣ ਨਾਲ ਭਾਰਤ ਦੇ ਸਾਫ਼ ਊਰਜਾ ਮਿਸ਼ਨ ਨੂੰ ਮਜ਼ਬੂਤੀ ਮਿਲੇਗੀ । ਉਨ੍ਹਾਂ ਨੇ ਦੱਸਿਆ ਕਿ ਭਾਰਤ ਅਤੇ ਆਸਟ੍ਰੇਲੀਆ ਮਿਲ ਕੇ 'ਕ੍ਰਿਟੀਕਲ ਮਿਨਰਲਜ਼ ਕਾਰੀਡੋਰ' ਵੀ ਵਿਕਸਿਤ ਕਰਨਗੇ । ਕੋਕੋਸ (ਕੀਲਿੰਗ) ਟਾਪੂ 'ਤੇ ਸਪੇਸ ਟ੍ਰੈਕਿੰਗ ਟਰਮੀਨਲ ਬਣਾਇਆ ਜਾਵੇਗਾ, ਜਿਸ ਨਾਲ ਭਾਰਤ ਦੇ ਗਗਨਯਾਨ ਮਿਸ਼ਨ ਨੂੰ ਮਦਦ ਮਿਲੇਗੀ।

ਦੋਵਾਂ ਦੇਸ਼ਾਂ ਨੇ 'ਆਸਟ੍ਰੇਲੀਆ-ਭਾਰਤ ਸਾਈਬਰ, ਕ੍ਰਿਟੀਕਲ ਟੈਕਨਾਲੋਜੀ ਅਤੇ ਸਪਲਾਈ ਚੇਨ' ਪਾਰਟਨਰਸ਼ਿਪ ਸ਼ੁਰੂ ਕਰਨ 'ਤੇ ਸਹਿਮਤੀ ਜਤਾਈ ਹੈ । ਇਸ ਦੇ ਤਹਿਤ ਦੋਵੇਂ ਦੇਸ਼ ਆਰਟੀਫੀਸ਼ੀਅਲ ਇੰਟੈਲੀਜੈਂਸ, ਕੁਆਂਟਮ ਕੰਪਿਊਟਿੰਗ, ਸੈਮੀਕੰਡਕਟਰ, ਸਾਈਬਰ ਸਿਕਿਊਰਿਟੀ ਅਤੇ ਡਿਜੀਟਲ ਰੇਜ਼ੀਲੀਐਂਸ ਵਰਗੇ ਖੇਤਰਾਂ ਵਿੱਚ ਇੱਕਠੇ ਖੋਜ (ਰਿਸਰਚ) ਕਰਨਗੇ।

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੰਗਨਾ ਰਣੌਤ ਨੇ CJP ਪ੍ਰਦਰਸ਼ਨਕਾਰੀਆਂ 'ਤੇ ਕੀਤੀ ਵੱਡੀ ਟਿੱਪਣੀ

20 Jul 2026 3:07 PM

RSS ਇਕੱਠ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ!

20 Jul 2026 3:06 PM

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM
Advertisement