ਖ਼ਬਰਾਂ |

ਤਾਜ਼ਾ |

ਡੋਨਾਲਡ ਟਰੰਪ ਨੇ ਜੰਗ ਰੋਕਣ ਲਈ ਇਰਾਨ ਦਾ ਪ੍ਰਸਤਾਵ ਠੁਕਰਾਇਆ
Published : May 11, 2026, 12:03 pm IST
Updated : May 11, 2026, 12:03 pm IST
SHARE ARTICLE
ਡੋਨਾਲਡ ਟਰੰਪ ਨੇ ਜੰਗ ਰੋਕਣ ਲਈ ਇਰਾਨ ਦਾ ਪ੍ਰਸਤਾਵ ਠੁਕਰਾਇਆ
ਡੋਨਾਲਡ ਟਰੰਪ ਨੇ ਜੰਗ ਰੋਕਣ ਲਈ ਇਰਾਨ ਦਾ ਪ੍ਰਸਤਾਵ ਠੁਕਰਾਇਆ

ਕਿਹਾ : ਮੈਨੂੰ ਇਰਾਨੀ ਪ੍ਰਤੀਨਿਧੀਆਂ ਦਾ ਜਵਾਬ ਬਿਲਕੁਲ ਵੀ ਪਸੰਦ ਨਹੀਂ ਆਇਆ

ਤੇਲਅਵੀਵ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਦੇ ਨਵੇਂ ਸ਼ਾਂਤੀ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ। ਟਰੰਪ ਨੇ ਟਰੂਥਸੋਸ਼ਲ 'ਤੇ ਲਿਖਿਆ ਕਿ ਮੈਂ ਇਰਾਨੀ ਪ੍ਰਤੀਨਿਧੀਆਂ ਦਾ ਜਵਾਬ ਪੜ੍ਹਿਆ, ਜੋ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਆਇਆ। ਮੈਂ ਇਸ ਨੂੰ ਸਵੀਕਾਰ ਨਹੀਂ ਕਰ ਸਕਦਾ।" ਪਹਿਲਾਂ ਟਰੰਪ ਨੇ ਇਰਾਨ 'ਤੇ ਖੇਡ ਖੇਡਣ ਦਾ ਦੋਸ਼ ਲਗਾਇਆ ਸੀ।

ਇਰਾਨੀ ਮੀਡੀਆ ਅਨੁਸਾਰ ਤਹਿਰਾਨ ਨੇ ਐਤਵਾਰ ਨੂੰ ਪਾਕਿਸਤਾਨ ਰਾਹੀਂ ਅਮਰੀਕਾ ਨੂੰ ਆਪਣਾ ਨਵਾਂ ਪ੍ਰਸਤਾਵ ਭੇਜਿਆ। ਰਿਪੋਰਟ ਦੇ ਅਨੁਸਾਰ ਪ੍ਰਸਤਾਵ ਵਿੱਚ ਯੁੱਧ ਖਤਮ ਕਰਨ, ਫਾਰਸ ਦੀ ਖਾੜੀ ਅਤੇ ਹੋਰਮੁਜ਼ ਜਲਡਮਰੂ ਵਿੱਚ ਸਮੁੰਦਰੀ ਸੁਰੱਖਿਆ ਨੂੰ ਯਕੀਨੀ ਬਣਾਉਣ, ਪਾਬੰਦੀਆਂ ਹਟਾਉਣ ਅਤੇ ਆਪਣੇ ਪ੍ਰਮਾਣੂ ਪ੍ਰੋਗਰਾਮ 'ਤੇ ਗੱਲਬਾਤ ਕਰਨ ਦੀ ਮੰਗ ਕੀਤੀ ਗਈ ਸੀ।

ਇਸ ਹਫ਼ਤੇ ਅਮਰੀਕਾ ਨੇ ਇਰਾਨ ਨੂੰ 14-ਨੁਕਾਤੀ ਪ੍ਰਸਤਾਵ ਭੇਜਿਆ । ਇਸ ਪ੍ਰਸਤਾਵ ਦੇ ਤਹਿਤ ਇਰਾਨ ਨੂੰ ਘੱਟੋ-ਘੱਟ 12 ਸਾਲਾਂ ਲਈ ਯੂਰੇਨੀਅਮ ਸੰਸ਼ੋਧਨ ਨੂੰ ਰੋਕਣਾ ਪਵੇਗਾ ਅਤੇ ਲਗਭਗ 440 ਕਿਲੋਗ੍ਰਾਮ 60% ਸੰਸ਼ੋਧਿਤ ਯੂਰੇਨੀਅਮ ਅਮਰੀਕਾ ਨੂੰ ਸੌਂਪਣਾ ਪਵੇਗਾ। ਬਦਲੇ ਵਿੱਚ ਅਮਰੀਕਾ ਪਾਬੰਦੀਆਂ ਨੂੰ ਘੱਟ ਕਰੇਗਾ, ਅਰਬਾਂ ਡਾਲਰ ਦੀ ਇਰਾਨੀ ਜਾਇਦਾਦ ਨੂੰ ਜਾਰੀ ਕਰੇਗਾ, ਅਤੇ ਇਰਾਨੀ ਬੰਦਰਗਾਹਾਂ 'ਤੇ ਜਲ ਸੈਨਾ ਦੀ ਨਾਕਾਬੰਦੀ ਹਟਾਏਗਾ।

ਜਾਣਕਾਰੀ ਅਨੁਸਾਰ ਇਰਾਨ ਆਪਣੇ ਪ੍ਰਮਾਣੂ ਪ੍ਰੋਗਰਾਮ ਅਤੇ ਬਹੁਤ ਜ਼ਿਆਦਾ ਸੰਸ਼ੋਧਿਤ ਯੂਰੇਨੀਅਮ 'ਤੇ ਪੂਰੀ ਤਰ੍ਹਾਂ ਸਮਝੌਤਾ ਕਰਨ ਲਈ ਤਿਆਰ ਨਹੀਂ ਹੈ । ਇਰਾਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਜਵਾਬ ਸਕਾਰਾਤਮਕ ਅਤੇ ਵਿਹਾਰਕ ਰਿਹਾ ਹੈ, ਅਤੇ ਇਹ ਫੈਸਲਾ ਹੁਣ ਅਮਰੀਕਾ 'ਤੇ ਨਿਰਭਰ ਕਰਦਾ ਹੈ। ਕਿਸੇ ਵੀ ਦੇਸ਼ ਨੇ 8 ਅਪ੍ਰੈਲ ਨੂੰ ਸ਼ੁਰੂ ਹੋਈ ਜੰਗਬੰਦੀ ਦੇ ਅੰਤ ਦਾ ਐਲਾਨ ਨਹੀਂ ਕੀਤਾ ਹੈ।
 

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Big Breaking : ਬਹਿਬਲ ਕਲਾਂ ਗੋਲੀ ਕਾਂਡ 'ਚ ਸੁਖਬੀਰ ਬਾਦਲ ਦੀਆਂ ਵੱਧ ਸਕਦੀਆਂ ਮੁਸ਼ਕਲਾਂ

11 Jun 2026 3:03 PM

ਜਿਮ ਦੇ ਬਾਹਰ ਗੋ.ਲੀ.ਬਾ.ਰੀ ਦਾ ਵੀਡੀਓ ਆ ਗਿਆ ਸਾਹਮਣੇ, ਸੀਸੀਟੀਵੀ ਕੈਮਰੇ 'ਚ ਕੈਦ ਹੋਈ ਪੂਰੀ ਵਾਰਦਾਤ

11 Jun 2026 3:01 PM

ਕਾਗਜ਼ ਚੈੱਕ ਕਰਨ ਲਈ ਰੋਕੇ ਨੌਜਵਾਨਾਂ ਨੇ ਟ੍ਰੈਫਿਕ ਪੁਲਿਸ ਮੁਲਾਜ਼ਮ 'ਤੇ ਕੀਤਾ ਹਮਲਾ

09 Jun 2026 2:53 PM

ਕਿਸਾਨਾਂ ਦੀਆਂ ਇਹ ਮੌ/ਤਾਂ ਪੈਣਗੀਆਂ ਕਿਹੜੇ ਖਾਤੇ? ਹਰ ਸਾਲ 6000 ਤੋਂ ਵੱਧ ਹੁੰਦੀਆਂ ਮੌ/ਤਾਂ ਦਾ ਜ਼ਿੰਮੇਵਾਰ ਕੌਣ ?

08 Jun 2026 3:02 PM

'ਮੈਨੂੰ ਬਿੱਟੂ ਸਾਬ੍ਹ ਨਾਲ਼ ਹਮਦਰਦੀ ਹੈ, ਭਾਜਪਾ ਨੇ ਉਨ੍ਹਾਂ ਨੂੰ ਵਰਤ ਕੇ ਬਾਹਰ ਦਾ ਰਸਤਾ ਦਿਖਾਇਆ' : Malwinder Kang

07 Jun 2026 1:05 PM
Advertisement