ਖ਼ਬਰਾਂ |

ਤਾਜ਼ਾ |

ਸਰੀ ਗੋਲੀਬਾਰੀ ਮਾਮਲੇ 'ਚ ਪੰਜਾਬੀ ਮੂਲ ਦੇ 3 ਨੌਜਵਾਨਾਂ ਨੂੰ ਸਜ਼ਾ

By : JAGDISH

Published : Jun 11, 2026, 1:10 pm IST
Updated : Jun 11, 2026, 1:10 pm IST
SHARE ARTICLE
3 Punjabi youths sentenced in Surrey shooting case
3 Punjabi youths sentenced in Surrey shooting case

ਤਨਵੀਰ ਸਿੰਘ, ਦਇਆਜੀਤ ਸਿੰਘ ਤੇ ਹਰਜੋਤ ਸਿੰਘ ਨੂੰ ਸੁਣਾਈ ਗਈ ਸਜ਼ਾ

ਸਰੀ : ਚਾਰ ਮਹੀਨੇ ਪਹਿਲਾਂ ਸਰੀ ਦੇ ਕਰੈਸੈਂਟ ਬੀਚ ਖੇਤਰ ਵਿਚ ਇਕ ਘਰ ’ਤੇ ਗੋਲੀਬਾਰੀ ਕਰਨ ਅਤੇ ਅੱਗ ਲਾਉਣ ਦੇ ਦੋਸ਼ਾਂ ਵਿਚ ਗ੍ਰਿਫ਼ਤਾਰ ਕੀਤੇ ਗਏ ਭਾਰਤੀ ਮੂਲ ਦੇ ਤਿੰਨ ਨੌਜਵਾਨਾਂ ਨੇ ਜੱਜ ਅੱਗੇ ਆਪਣੇ ਗੁਨਾਹ ਕਬੂਲ ਕਰ ਲਏ ਹਨ, ਜਿਸ ਕਾਰਨ ਉਨ੍ਹਾਂ ਨੂੰ ਆਮ ਨਾਲੋਂ ਘੱਟ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਵਲੋਂ ਤਨਵੀਰ ਸਿੰਘ (19) ਨੂੰ ਪੰਜ ਸਾਲ ਕੈਦ, ਦਇਆਜੀਤ ਸਿੰਘ ਬਿਲਿੰਗ (21) ਨੂੰ 27 ਮਹੀਨੇ ਅਤੇ ਹਰਜੋਤ ਸਿੰਘ (21) ਨੂੰ 25 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ। ਘਟਨਾ ਫ਼ਵਰੀ ਮਹੀਨੇ ਵਾਪਰੀ ਸੀ। ਘਟਨਾ ਤੋਂ ਤੁਰੰਤ ਬਾਅਦ ਮੌਕੇ ’ਤੇ ਪਹੁੰਚੀ ਪੁਲੀਸ ਨੇ ਤਿੰਨਾਂ ਨੂੰ ਘਟਨਾ ਸਥਾਨ ਦੇ ਨੇੜਿਓਂ ਗ੍ਰਿਫ਼ਤਾਰ ਕਰ ਲਿਆ ਸੀ। ਤਿੰਨਾਂ ਨੇ ਆਪਣਾ ਗੁਨਾਹ ਮੰਨਦੇ ਹੋਏ ਅਤੇ ਅੱਗੇ ਤੋਂ ਕਿਸੇ ਵੀ ਤਰ੍ਹਾਂ ਦੇ ਅਪਰਾਧ ਤੋਂ ਤੋਬਾ ਕਰਦਿਆਂ ਜੱਜ ਅੱਗੇ ਆਪਣੇ ਕੀਤੇ ਉੱਤੇ ਅਫ਼ਸੋਸ ਪ੍ਰਗਟ ਕੀਤਾ, ਜਿਸ ਕਾਰਨ ਉਨ੍ਹਾਂ ਨੂੰ ਕੀਤੇ ਗੁਨਾਹਾਂ ਦੀ ਬਣਦੀ ਵੱਧ ਤੋਂ ਵੱਧ ਸਜ਼ਾ ਦੀ ਥਾਂ ਲਿਹਾਜ਼ ਕਰਦਿਆਂ ਅੱਧੀ ਤੋਂ ਵੀ ਘੱਟ ਸਜ਼ਾ ਸੁਣਾਈ ਗਈ।  

ਕੈਨੇਡਾ ਵਿਚ ਪੰਜਾਬੀ ਮੂਲ ਦੇ ਨੌਜਵਾਨਾਂ ਦਾ ਨਾਂ ਲਗਾਤਾਰ ਰੰਗਦਾਰੀ, ਗੈਂਗਵਾਰ ਤੇ ਫਾਇਰਿੰਗ ਦੀਆਂ ਘਟਨਾਵਾਂ ਵਿਚ ਆਉਣ ਮਗਰੋਂ ਉੱਥੋਂ ਦੀਆਂ ਸੁਰੱਖਿਆ ਏਜੰਸੀਆਂ ਨੇ ਸਖ਼ਤੀ ਵਧਾ ਦਿੱਤੀ ਹੈ। ਹਾਲ ਹੀ ਵਿਚ ਸਰੀ ਪੁਲਿਸ ਸਰਵਿਸ (ਐੱਸਪੀਐੱਸ) ਵਲੋਂ ਭਾਰਤੀ ਮੂਲ ਦੇ ਸੱਤ ਨੌਜਵਾਨਾਂ ਦੀਆਂ ਤਸਵੀਰਾਂ ਜਨਤਕ ਕੀਤੀਆਂ ਗਈਆਂ ਸਨ। ਉਨ੍ਹਾਂ ਵਿਚ ਇਨ੍ਹਾਂ ਤਿੰਨਾਂ ਦੀਆਂ ਤਸਵੀਰਾਂ ਵੀ ਸਨ।ਇਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬ ਨਾਲ ਸਬੰਧਤ ਸਨ।

ਪੁਲਿਸ ਦਾ ਕਹਿਣਾ ਹੈ ਕਿ ਇਹ ਮੁਲਜ਼ਮ ਰੰਗਦਾਰੀ, ਹਥਿਆਰਾਂ ਦੀ ਵਰਤੋਂ ਅਤੇ ਸੰਗਠਤ ਅਪਰਾਧ ਨਾਲ ਜੁੜੇ ਮਾਮਲਿਆਂ ਵਿਚ ਜਾਂਚ ਦੇ ਘੇਰੇ ਵਿਚ ਹਨ। ਸੂਚੀ ਵਿਚ ਹੰਸਪ੍ਰੀਤ ਸਿੰਘ, ਹਰਸ਼ਦੀਪ ਸਿੰਘ, ਹਰਜੋਤ ਸਿੰਘ, ਤਨਵੀਰ ਸਿੰਘ, ਲਵਬੀਰ ਸਿੰਘ, ਦਇਆਜੀਤ ਬਿਲਿੰਗ ਅਤੇ ਪ੍ਰਭਜੋਤ ਸਿੰਘ ਦੇ ਨਾਂ ਸ਼ਾਮਲ ਸਨ। ਪੁਲਿਸ ਮੁਤਚਾਬਕ ਇਨ੍ਹਾਂ ਦੀਆਂ ਗਤੀਵਿਧੀਆਂ ਨੂੰ ਲੈ ਕੇ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ। ਇਸੇ ਕਾਰਨ ਕੈਨੇਡੀਅਨ ਜਨਤਾ ਤੋਂ ਜਾਣਕਾਰੀ ਇਕੱਠੀ ਕਰਨ ਲਈ ਤਸਵੀਰਾਂ ਜਨਤਕ ਕੀਤੀਆਂ ਗਈਆਂ ਸਨ। ਮਾਮਲੇ ਵਿਚ ਕੈਨੇਡਾ ਬਾਰਡਰ ਸਰਵਿਸ ਏਜੰਸੀ (ਸੀਬੀਐੱਸਏ) ਨੇ ਵੀ ਕਾਰਵਾਈ ਕਰਦਿਆਂ ਕੁਝ ਨੌਜਵਾਨਾਂ ਨੂੰ ਡਿਪੋਰਟ ਕੀਤਾ ਹੈ। ਲਵਬੀਰ ਤੇ ਪ੍ਰਭਜੋਤ ਨੂੰ ਕੈਨੇਡਾ ਤੋਂ ਬਾਹਰ ਭੇਜਿਆ ਜਾ ਚੁੱਕਾ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੰਗਨਾ ਰਣੌਤ ਨੇ CJP ਪ੍ਰਦਰਸ਼ਨਕਾਰੀਆਂ 'ਤੇ ਕੀਤੀ ਵੱਡੀ ਟਿੱਪਣੀ

20 Jul 2026 3:07 PM

RSS ਇਕੱਠ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ!

20 Jul 2026 3:06 PM

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM
Advertisement