ਕਿਹਾ, ਵਧਦੇ ਖ਼ਤਰੇ ਦੌਰਾਨ ਸਰਕਾਰ ਸੈਨਾ 'ਤੇ ਯੋਗ ਖ਼ਰਚ ਕਰਨ ਲਈ ਨਹੀਂ ਤਿਆਰ
ਲੰਡਨ: ਬ੍ਰਿਟੇਨ ਦੇ ਰੱਖਿਆ ਮੰਤਰੀ ਜੌਨ ਹੀਲੀ ਨੇ ਡਿਫੈਂਸ ਬਜਟ ਨੂੰ ਲੈ ਕੇ ਸਰਕਾਰ ਨਾਲ ਚੱਲ ਰਹੇ ਮਤਭੇਦਾਂ ਦੇ ਵਿਚਕਾਰ ਵੀਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਕੀਰ ਸਟਾਰਮਰ ਸਰਕਾਰ ਨੂੰ ਲੈ ਕੇ ਤਿੱਖੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰ ਦੀ ਖਰਚਾ ਯੋਜਨਾ ਇਸ ਸਮੇਂ ਦੀ ਲੋੜ ਦੇ ਮੁਕਾਬਲੇ ਘੱਟ ਹੈ।
ਜੌਨ ਹੀਲੀ ਨੇ ਅਸਤੀਫੇ ਦੇ ਨਾਲ ਜਾਰੀ ਇੱਕ ਪੱਤਰ ਵਿੱਚ ਪ੍ਰਧਾਨ ਮੰਤਰੀ ਸਟਾਰਮਰ 'ਤੇ ਦੋਸ਼ ਲਗਾਇਆ ਕਿ ਸਰਕਾਰ ਦੇਸ਼ ਦੀ ਸੁਰੱਖਿਆ ਲਈ ਲੋੜੀਂਦੇ ਸਾਧਨ ਮੁਹੱਈਆ ਕਰਵਾਉਣ ਵਿੱਚ ਅਸਫਲ ਰਹੀ ਹੈ, ਜਦੋਂ ਕਿ ਮੌਜੂਦਾ ਸਮੇਂ ਵਿੱਚ ਸੁਰੱਖਿਆ ਚੁਣੌਤੀਆਂ ਲਗਾਤਾਰ ਵੱਧ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਬ੍ਰਿਟੇਨ ਦੇ ਰੱਖਿਆ ਮੰਤਰਾਲੇ ਅਤੇ ਵਿੱਤ ਮੰਤਰਾਲੇ ਵਿਚਕਾਰ ਪਿਛਲੇ ਕਈ ਮਹੀਨਿਆਂ ਤੋਂ ਡਿਫੈਂਸ ਬਜਟ ਨੂੰ ਵਧਾਉਣ ਨੂੰ ਲੈ ਕੇ ਗੱਲਬਾਤ ਚੱਲ ਰਹੀ ਸੀ।
