ਖ਼ਬਰਾਂ |

ਤਾਜ਼ਾ |

ਡੋਨਾਲਡ ਟਰੰਪ ਨੇ ਇਰਾਨ 'ਤੇ ਵੱਡਾ ਹਮਲਾ ਕਰਨ ਦੀ ਦਿੱਤੀ ਧਮਕੀ 

By : JAGDISH

Published : Jun 11, 2026, 8:34 pm IST
Updated : Jun 11, 2026, 8:34 pm IST
SHARE ARTICLE
Donald Trump threatens major attack on Iran
Donald Trump threatens major attack on Iran

ਕਿਹਾ : ਇਰਾਨ ਦੇ ਸਭ ਤੋਂ ਵੱਡੇ ਤੇਲ ਨਿਰਯਾਤ ਕੇਂਦਰ  'ਖਾਰਗ ਆਈਲੈਂਡ' 'ਤੇ ਸਾਡਾ ਹੋਵੇਗਾ ਕਬਜ਼ਾ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ 'ਤੇ ਹਮਲੇ ਦੀ ਨਵੀਂ ਧਮਕੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਅਮਰੀਕਾ ਵੀਰਵਾਰ ਰਾਤ ਨੂੰ ਇਰਾਨ 'ਤੇ ਵੱਡਾ ਹਮਲਾ ਕਰੇਗਾ। ਉਨ੍ਹਾਂ ਦਾ ਦਾਅਵਾ ਹੈ ਕਿ ਇਰਾਨ ਦੀ ਜ਼ਿਆਦਾਤਰ ਫੌਜੀ ਤਾਕਤ ਪਹਿਲਾਂ ਹੀ ਕਮਜ਼ੋਰ ਹੋ ਚੁੱਕੀ ਹੈ। ਟਰੰਪ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਅਮਰੀਕਾ ਇਰਾਨ ਦੇ ਸਭ ਤੋਂ ਵੱਡੇ ਤੇਲ ਨਿਰਯਾਤ ਕੇਂਦਰ  'ਖਾਰਗ ਆਈਲੈਂਡ' ਅਤੇ ਹੋਰ ਅਹਿਮ ਤੇਲ-ਗੈਸ ਟਿਕਾਣਿਆਂ 'ਤੇ ਵੈਨੇਜ਼ੁਏਲਾ ਵਾਂਗ ਕਬਜ਼ਾ ਕਰੇਗਾ। ਖਾਰਗ ਆਈਲੈਂਡ ਨੂੰ ਇਰਾਨ ਦੇ ਤੇਲ ਨਿਰਯਾਤ ਦਾ ਸਭ ਤੋਂ ਵੱਡਾ ਕੇਂਦਰ ਮੰਨਿਆ ਜਾਂਦਾ ਹੈ।

ਦੂਜੇ ਪਾਸੇ ਓਮਾਨ ਦੇ ਨੇੜੇ ਭਾਰਤੀ ਮਲਾਹਾਂ  ਵਾਲੇ ਜਹਾਜ਼ਾਂ 'ਤੇ ਅਮਰੀਕੀ ਹਮਲਿਆਂ ਨੂੰ ਲੈ ਕੇ ਭਾਰਤ ਨੇ ਸਖ਼ਤ ਵਿਰੋਧ ਦਰਜ ਕਰਵਾਇਆ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਮਰੀਕੀ ਫੌਜ ਨੇ ਭਾਰਤੀ ਕਰੂ ਵਾਲੇ ਤੀਜੇ ਜਹਾਜ਼ 'MT ਜਲਵੀਰ' 'ਤੇ ਵੀ ਹਮਲਾ ਕੀਤਾ ਹੈ। ਇਸ 'ਤੇ ਸਵਾਰ ਸਾਰੇ 20 ਭਾਰਤੀ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਉੱਥੋਂ ਕੱਢਣ ਦਾ ਕੰਮ ਜਾਰੀ ਹੈ। ਭਾਰਤ ਨੇ ਇਸ ਮਾਮਲੇ 'ਤੇ ਅਮਰੀਕੀ ਰਾਜਦੂਤ ਨੂੰ ਤਲਬ ਕਰਕੇ ਸਖ਼ਤ ਇਤਰਾਜ਼ ਜਤਾਇਆ ਹੈ ਅਤੇ ਕਿਹਾ ਹੈ ਕਿ ਜਹਾਜ਼ਾਂ 'ਤੇ ਹੋ ਰਹੇ ਹਮਲੇ ਤੁਰੰਤ ਬੰਦ ਹੋਣੇ ਚਾਹੀਦੇ ਹਨ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੰਗਨਾ ਰਣੌਤ ਨੇ CJP ਪ੍ਰਦਰਸ਼ਨਕਾਰੀਆਂ 'ਤੇ ਕੀਤੀ ਵੱਡੀ ਟਿੱਪਣੀ

20 Jul 2026 3:07 PM

RSS ਇਕੱਠ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ!

20 Jul 2026 3:06 PM

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM
Advertisement