Advertisement

ਸਰਹੱਦ 'ਤੇ ਪ੍ਰਵਾਸੀ ਬੱਚਿਆਂ ਦੇ ਸ਼ੋਸ਼ਣ ਦੀ ਜਾਂਚ ਕਰੇਗਾ ਅਮਰੀਕਾ

ਏਜੰਸੀ
Published Jul 11, 2019, 8:29 pm IST
Updated Jul 11, 2019, 8:29 pm IST
15 ਸਾਲਾ ਲੜਕੀ ਨੇ ਦੋਸ਼ ਲਗਾਇਆ ਸੀ ਕਿ ਸਰਹੱਦ ਏਜੰਟ ਨੇ ਉਸ ਨੂੰ ਗਲਤ ਤਰੀਕੇ ਨਾਲ ਛੂਹਿਆ ਤੇ ਸ਼ੋਸ਼ਣ ਕੀਤਾ
Treatment of Migrant Children at Border Is 'Child Abuse'
 Treatment of Migrant Children at Border Is 'Child Abuse'

ਵਾਸ਼ਿੰਗਟਨ : ਅਮਰੀਕੀ ਅਧਿਕਾਰੀਆਂ ਨੇ ਬੁਧਵਾਰ ਨੂੰ ਇਕ ਬਿਆਨ ਜਾਰੀ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਉਹ ਮੈਕਸੀਕੋ ਨਾਲ ਲੱਗਦੇ ਦਖਣੀ ਸਰਹੱਦ ਨੇੜੇ ਸਥਿਤ ਆਸਰਾ ਘਰ ਵਿਚ ਰਹਿ ਰਹੀ ਹੋਂਡੁਰਾਸ ਦੀ ਇਕ ਨੌਜਵਾਨ ਕੁੜੀ ਨੂੰ ਅਸ਼ਲੀਲ ਤਰੀਕੇ ਨਾਲ ਛੂਹਣ ਦੇ ਮਾਮਲੇ ਦੇ ਇਲਾਵਾ ਸਰਹੱਦ ਏਜੰਟਾਂ ਵਲੋਂ ਪ੍ਰਵਾਸੀ ਬੱਚਿਆਂ ਦਾ ਸ਼ੋਸ਼ਣ ਕੀਤੇ ਜਾਣ ਦੇ ਦੋਸ਼ਾਂ ਦੀ ਜਾਂਚ ਕਰ ਰਹੇ ਹਨ। ਇਕ ਸਮਾਚਾਰ ਏਜੰਸੀ ਨੇ ਅਰੀਜ਼ੋਨਾ ਦੇ ਯੁਮਾ ਵਿਚ ਸਥਿਤ ਕਸਟਮ ਅਤੇ ਸੀਮਾ ਸੁਰੱਖਿਆ ਕੇਂਦਰ ਵਿਚ ਹੋਈਆਂ ਇਨ੍ਹਾਂ ਘਟਨਾਵਾਂ ਦੇ ਬਾਰੇ ਵਿਚ ਬੱਚਿਆਂ ਦੇ ਬਿਆਨ ਸਮੇਤ ਇਸ ਦੀ ਅਧਿਕਾਰਕ ਰੀਪੋਰਟ ਦਾ ਹਵਾਲਾ ਦਿੰਦੇ ਹੋਏ ਇਸ ਸਬੰਧ ਵਿਚ ਖਬਰ ਕੀਤੀ ਸੀ। 

Treatment of Migrant Children at Border Is 'Child Abuse' Treatment of Migrant Children at Border Is 'Child Abuse'

ਇਸੇ ਕੇਂਦਰ ਵਿਚ ਪ੍ਰਵਾਸੀ ਬੱਚੇ ਰਹਿੰਦੇ ਹਨ। ਇਕ ਘਟਨਾ 15 ਸਾਲ ਦੀ ਹੋਂਡੁਰਾਸ ਦੀ ਕੁੜੀ ਨਾਲ ਜੁੜੀ ਹੈ। ਕੁੜੀ ਦਾ ਦੋਸ਼ ਹੈ ਕਿ ਇਕ ਸੀਮਾ ਏਜੰਟ ਨੇ ਹੋਰ ਪ੍ਰਵਾਸੀਆਂ ਦੇ ਸਾਹਮਣੇ ਹੀ ਉਸ ਨੂੰ ਗਲਤ ਤਰੀਕੇ ਨਾਲ ਛੂਹਿਆ ਅਤੇ ਉਸ ਦਾ ਸ਼ੋਸ਼ਣ ਕੀਤਾ। ਏਜੰਸੀ ਮੁਤਾਬਕ ਅਜਿਹੀਆਂ ਘਟਨਾਵਾਂ ਨਿਯਮਿਤ ਤੌਰ 'ਤੇ ਹੁੰਦੀਆਂ ਹਨ। ਪੀੜਤਾ ਨੇ ਕਿਹਾ, ''ਉਹ ਬਹੁਤ ਸ਼ਰਮਿੰਦਗੀ ਮਹਿਸੂਸ ਕਰ ਰਹੀ ਸੀ ਕਿਉਂਕਿ ਉਸ ਦਾ ਸ਼ੋਸ਼ਣ ਕਰਨ ਵਾਲਾ ਅਧਿਕਾਰੀ ਕਿਸੇ ਹੋਰ ਅਧਿਕਾਰੀ ਨਾਲ ਅੰਗਰੇਜ਼ੀ ਵਿਚ ਗੱਲ ਕਰ ਰਿਹਾ ਸੀ ਅਤੇ ਹੱਸ ਰਿਹਾ ਸੀ।'' 

Treatment of Migrant Children at Border Is 'Child Abuse' Treatment of Migrant Children at Border Is 'Child Abuse'

ਹਿਰਾਸਤ ਵਿਚ ਰੱਖੇ ਗਏ ਪ੍ਰਵਾਸੀਆਂ ਦੇ ਨਾਲ ਅਪਣੇ ਵਿਵਹਾਰ ਨੂੰ ਲੈ ਕੇ ਅਮਰੀਕੀ ਕਸਟਮ ਅਤੇ ਸੀਮਾ ਸੁਰੱਖਿਆ ਏਜੰਸੀ (ਸੀ.ਬੀ.ਪੀ.) ਦੀ ਗੰਭੀਰ ਆਲੋਚਨਾ ਹੋਈ ਹੈ। ਏਜੰਸੀ ਦੇ ਬੁਲਾਰੇ ਨੇ ਇਕ ਬਿਆਨ ਵਿਚ ਕਿਹਾ,''ਉਸ ਨੇ ਅਜਿਹੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਸਾਰੀਆਂ ਰਸਮੀ ਸ਼ਿਕਾਇਤਾਂ ਦੀ ਜਾਂਚ ਕੀਤੀ ਜਾ ਰਹੀ ਹੈ।''

Advertisement