Advertisement

ਅਮਰੀਕਾ ਨੇ ISIS ਦੇ ਟਿਕਾਣਿਆਂ 'ਤੇ ਸੁੱਟੇ 36000 ਕਿੱਲੋ ਬੰਬ

ਏਜੰਸੀ
Published Sep 11, 2019, 8:18 pm IST
Updated Sep 11, 2019, 8:18 pm IST
ਐਫ 35 ਅਤੇ ਐਫ 15 ਲੜਾਕੂ ਜਹਾਜ਼ਾਂ ਨਾਲ ਕੀਤੀ ਕਾਰਵਾਈ
America attack on ISIS island in Iraq with the help of 36000 kg bomb
 America attack on ISIS island in Iraq with the help of 36000 kg bomb

ਵਾਸ਼ਿੰਗਟਨ : ਅਮਰੀਕਾ ਦੀ ਅਗਵਾਈ ਵਾਲੇ ਗਠਜੋੜ ਵੱਲੋਂ ਪ੍ਰਾਪਤ ਜਾਣਕਾਰੀ ਮੁਤਾਬਕ ਅਮਰੀਕਾ ਦੇ ਲੜਾਕੂ ਜਹਾਜ਼ਾਂ ਨੇ ਅਤਿਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਟਿਕਾਣਿਆਂ 'ਤੇ ਭਾਰੀ ਬੰਬਾਰੀ ਕੀਤੀ ਹੈ। ਇਸ ਦੌਰਾਨ ਅਮਰੀਕਾ ਵੱਲੋਂ ਆਧੁਨਿਕ ਐਫ 35 ਅਤੇ ਐਫ 15 ਲੜਾਕੂ ਜਹਾਜ਼ਾਂ ਦੀ ਵਰਤੋਂ ਕੀਤੀ ਗਈ ਅਤੇ ਇਨ੍ਹਾਂ ਦੀ ਮਦਦ ਨਾਲ ਲਗਭਗ 36 ਹਜ਼ਾਰ ਕਿਲੋ (40 ਟਨ) ਬੰਬ ਸੁੱਟੇ ਗਏ। ਇਹ ਬੰਬ ਤਿਗੜੀ ਨਦੀ 'ਚ ਮੌਜੂਦ ਇਕ ਟਾਪੂ (ਆਈਲੈਂਡ) 'ਤੇ ਸੁੱਟੇ ਗਏ ਹਨ।


ਗਠਜੋੜ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਐਫ15 ਅਤੇ ਐਫ35 ਲੜਾਕੂ ਜਹਾਜ਼ਾਂ ਨੇ ਰਾਜਧਾਨੀ ਬਗਦਾਦ ਦੇ ਉੱਤਰ 'ਚ ਸਥਿਤ ਸਲਾਹੇਦੀਨ ਦੇ ਮੱਧ ਸੂਬੇ 'ਚ ਕਿਨੂਸ ਟਾਪੂ 'ਤੇ ਬੰਬਾਰੀ ਕੀਤੀ। ਮੰਗਲਵਾਰ ਨੂੰ ਹੋਇਆ ਇਹ ਹਮਲਾ ਇਰਾਕੀ ਸੁਰੱਖਿਆ ਬਲਾਂ ਅਤੇ ਆਈਐਸ ਵਿਰੁਧ ਅਮਰੀਕੀ ਅਗਵਾਈ ਵਾਲੇ ਗਠਜੋੜ ਵੱਲੋਂ ਚਲਾਏ ਜਾ ਰਹੇ ਫ਼ੌਜੀ ਆਪ੍ਰੇਸ਼ਨ ਤਹਿਤ ਕੀਤਾ ਗਿਆ ਹੈ। ਸਾਲ 2017 'ਚ ਆਈਐਸਆਈਐਸ ਨੂੰ ਇਰਾਕ 'ਚ ਬੁਰੀ ਤਰ੍ਹਾਂ ਹਰਾਇਆ ਸੀ ਅਤੇ ਉਸ ਨੂੰ ਭਾਰੀ ਨੁਕਸਾਨ ਸਹਿਣਾ ਪਿਆ ਸੀ।

ਹਾਲ ਹੀ 'ਚ ਆਈਐਸ ਦੇ ਸਲੀਪਰ ਸੈਲ ਨੇ ਇਰਾਕ 'ਚ ਬੰਬ ਧਮਾਕਿਆਂ ਨੂੰ ਅੰਜਾਮ ਦਿੱਤਾ ਸੀ। ਆਈਐਸ ਨੇ ਸੀਰੀਆ ਅਤੇ ਇਰਾਕ ਦੇ ਵੱਡੇ ਖੇਤਰਾਂ 'ਤੇ ਕਬਜ਼ਾ ਕਰ ਲਿਆ ਸੀ ਅਤੇ ਇਥੇ ਉਨ੍ਹਾਂ ਨੇ ਸਾਲ 2014 'ਚ ਖ਼ਲੀਫ਼ਾ ਸ਼ਾਸਨ ਘੋਸ਼ਿਤ ਕਰ ਦਿੱਤਾ ਸੀ। ਫ਼ੌਜ ਵੱਲੋਂ ਜਾਰੀ ਕੀਤੀ ਗਈ ਇਕ ਵੀਡੀਓ 'ਚ ਵੱਡੇ ਪੱਧਰ 'ਤੇ ਧਮਾਕੇ ਹੁੰਦੇ ਨਜ਼ਰ ਆ ਰਹੇ ਹਨ ਅਤੇ ਟਾਪੂ 'ਤੇ ਹਰ ਪਾਸੇ ਧੂੰਆਂ ਹੀ ਧੂੰਆਂ ਨਜ਼ਰ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਬੀਤੇ ਕਾਫ਼ੀ ਸਮੇਂ ਤੋਂ ਅਮਰੀਕਾ ਇਰਾਕ 'ਚ ਆਈਐਸਆਈਐਸ ਵਿਰੁਧ ਲੜਾਈ ਲੜ ਰਿਹਾ ਹੈ ਅਤੇ ਅਤਿਵਾਦੀ ਅੱਡਿਆਂ 'ਤੇ ਹਵਾਈ ਹਮਲੇ ਕਰ ਰਿਹਾ ਹੈ, ਜਿਸ ਕਾਰਨ ਆਈਐਸਆਈਐਸ ਨੂੰ ਵੱਡਾ ਨੁਕਸਾਨ ਹੋਇਆ ਹੈ।