Advertisement

ਅਮਰੀਕਾ ਨੇ ਤਹਿਰੀਕ-ਏ-ਤਾਲੀਬਾਨ ਦੇ ਮੁਖੀ ਨੂਰ ਵਲੀ ਨੂੰ ਅਤਿਵਾਦੀ ਐਲਾਨਿਆ

ਸਪੋਕਸਮੈਨ ਸਮਾਚਾਰ ਸੇਵਾ
Published Sep 11, 2019, 7:25 pm IST
Updated Sep 11, 2019, 7:25 pm IST
ਟਰੰਪ ਨੇ ਅਤਿਵਾਦ ਨਾਲ ਨਜਿੱਠਣ ਲਈ ਨਵਾਂ ਸਰਕਾਰੀ ਆਦੇਸ਼ ਜਾਰੀ ਕੀਤਾ
US designates Tehrik-e Taliban Pakistan chief Noor Wali as global terrorist
 US designates Tehrik-e Taliban Pakistan chief Noor Wali as global terrorist

ਵਾਸ਼ਿੰਗਟਨ : ਅਮਰੀਕਾ ਨੇ ਅਤਿਵਾਦ ਦਾ ਮੁਕਾਬਲਾ ਕਰਨ ਅਤੇ ਦੁਨੀਆ ਭਰ ਦੇ ਸ਼ੱਕੀ ਅਤਿਵਾਦੀਆਂ, ਸ਼ਾਹੂਕਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ  ਫੜਨ ਲਈ ਟਰੰਪ ਪ੍ਰਸ਼ਾਸਨ ਦੀਆਂ ਯੋਗਤਾਵਾਂ ਨੂੰ ਵਧਾਉਣ ਲਈ ਨਵਾਂ ਸਰਕਾਰੀ ਆਦੇਸ਼ ਜਾਰੀ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 9/11 (ਅਮਰੀਕਾ ਵਿੱਚ 11 ਸਤੰਬਰ 2001 ਨੂੰ ਹੋਏ ਅਤਿਵਾਦੀ ਹਮਲੇ) ਦੀ ਸ਼ਾਮ ਨੂ ੰਮੰਗਲਵਾਰ ਨੂੰ ਇਹ ਨਵਾਂ ਸਰਕਾਰੀ ਆਦੇਸ਼ ਜਾਰੀ ਕੀਤਾ।

Tehrik-e Taliban Pakistan chief Noor WaliTehrik-e Taliban Pakistan chief Noor Wali

Advertisement

ਵਿਦੇਸ਼ ਮੰਤਰੀ ਮਾਈਕ ਪੋਂਪਿਉ ਨੇ ਰਾਸ਼ਟਰਪਤੀ ਟਰੰਪ ਦੇ ਕਾਰਜਕਾਰੀ ਹੁਕਮ ਦੇ ਬਾਰੇ ਵਿਚ ਕਿਹਾ, 'ਇਹ ਹੁਕਮ ਸਾਨੂੰ ਇਹ ਯਕੀਨੀ ਬਣਾਉਣ ਵਿਚ ਮਦਦ ਕਰੇਗਾ ਕਿ 18 ਸਾਲ ਪਹਿਲਾਂ 11 ਸਤੰਬਰ ਨੂੰ ਅਮਰੀਕਾ ਵਿਚ ਹੋਇਆ ਘਾਤਕ ਹਮਲਾ ਸਾਡੀ ਸਰਜ਼ਮੀਨ 'ਤੇ ਦੁਹਰਾਇਆ ਨਾ ਸਕੇ। ਟਰੰਪ ਪ੍ਰਸ਼ਾਸਨ ਇਸ ਨਵੇਂ ਆਦੇਸ਼ ਦੀ ਵਰਤੋਂ ਕਰਦਿਆਂ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਸਮੇਤ 11 ਅਤਿਵਾਦੀ ਸੰਗਠਨਾਂ ਦੇ 20 ਤੋਂ ਵੱਧ ਮੈਂਬਰਾਂ ਅਤੇ ਸੰਗਠਨਾਂ 'ਤੇ ਪਾਬੰਦੀ ਲਗਾ ਦਿਤੀ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਟੀਟੀਪੀ ਦੇ ਪਾਬੰਦੀਸ਼ੁਦਾ ਮੈਂਬਰ ਨੂਰ ਵਾਲੀ ਉਰਫ ਮੁਫ਼ਤੀ ਨੂਰ ਵਲੀ ਮਸੂਦ ਨੂੰ ਗਲੋਬਲ ਅਤਿਵਾਦੀ ਘੋਸ਼ਿਤ ਕੀਤਾ ਗਿਆ ਹੈ।

Tehrik-e Taliban Pakistan chief Noor WaliTehrik-e Taliban Pakistan chief Noor Wali

ਸਾਬਕਾ ਟੀਟੀਪੀ ਨੇਤਾ ਮੁੱਲਾ ਫਜ਼ੂਲਾ ਦੀ ਮੌਤ ਤੋਂ ਬਾਅਦ ਨੂਰ ਨੂੰ ਸੰਗਠਨ ਦਾ ਆਗੂ ਬਣਾਇਆ ਗਿਆ ਸੀ। ਵਿਦੇਸ਼ ਮੰਤਰਾਲੇ ਨੇ ਇਕ ਪ੍ਰੈਸ ਬਿਆਨ ਵਿਚ ਕਿਹਾ ਕਿ ਨੂਰ ਵਾਲੀ ਦੀ ਅਗਵਾਈ ਹੇਠ ਟੀਟੀਪੀ ਨੇ ਪਾਕਿਸਤਾਨ ਵਿਚ ਹੋਏ ਕਈ ਅਤਿਵਾਦੀ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਪੋਂਪਿਉ ਨਾਲ ਸਾਂਝੀ ਪ੍ਰੈਸ ਕਾਨਫਰੰਸ ਵਿਚ ਅਮਰੀਕੀ ਵਿੱਤ ਮੰਤਰੀ ਮਨੂਚਿਨ ਨੇ ਕਿਹਾ, “ਖਾਸ ਤੌਰ 'ਤੇ ਸਾਡੇ ਕੋਲ 11 ਤੋਂ ਵੱਧ ਅਤਿਵਾਦੀ ਸੰਗਠਨਾਂ ਦੇ ਮੈਂਬਰਾਂ ਅਤੇ ਉਨ੍ਹਾਂ ਨੂੰ ਫੰਡ ਦੇਣ ਵਾਲੇ ਲੋਕਾਂ ਦੇ ਨਾਮ ਹਨ। ਇਹ ਸੰਗਠਨ ਈਰਾਨ ਕੁਰਦੀ ਬਲ, ਹਮਾਸ, ਆਈ.ਐਸ.ਆਈ.ਐਸ., ਅਲ-ਕਾਇਦਾ ਅਤੇ ਸਬੰਧਤ ਗਰੁੱਪ ਨੂੰ ਸ਼ਾਮਲ ਹਨ।'' ਉਸ ਨੇ ਕਿਹਾ, '' ਵਿੱਤੀ ਸਿਸਟਮ ਤਕ ਅਤਿਵਾਦ ਦੀ ਘੁਸਪੈਠ ਨੂੰ ਰੋਕਣ ਲਈ ਵਿਭਾਗ ਅਪਣੇ ਯਤਨ ਵਧਾ ਰਿਹਾ ਹੈ।''

mike pompeoMike Pompeo

ਪੋਂਪਿਉ ਨੇ ਸਰਕਾਰ ਦੇ ਆਦੇਸ਼ ਨੂੰ ਸਤੰਬਰ 2001 ਤੋਂ ਬਾਅਦ ਅਤਿਵਾਦ ਦਾ ਮੁਕਾਬਲਾ ਕਰਨ ਲਈ ਚੁੱਕੇ ਗਏ ਕਦਮ ਨੂੰ ਸਭ ਤੋਂ ਮਹੱਤਵਪੂਰਨ ਕਦਮ” ਦੱਸਦਿਆਂ। ਪੌਂਪੀਉ ਨੇ ਕਿਹਾ ਕਿ ਨਵਾਂ ਹੁਕਮ ਪਿਛਲੇ ਹੁਕਮਾਂ ਵਿਚ ਸੋਧ ਕਰਦਾ ਹੈ ਅਤੇ ਵਿਦੇਸ਼ ਅਤੇ ਵਿੱਤ ਮੰਤਰਾਲੇ ਨੂੰ ਅਤਿਵਾਦੀ ਸੰਗਠਨਾਂ ਦੇ ਮੈਂਬਰਾਂ ਅਤੇ ਉਨ੍ਹਾਂ ਨਾਲ ਜੁੜੇ ਸੰਗਠਨਾਂ ਨੂੰ ਸਿੱਧਾ ਨਿਸ਼ਾਨਾ ਬਣਾਉਣ ਦਾ ਅਧਿਕਾਰ ਦਿੰਦਾ ਹੈ।

Advertisement

 

Advertisement
Advertisement