ਖ਼ਬਰਾਂ |

ਤਾਜ਼ਾ |

ਚੱਲੀ ਇਰਾਨ-ਅਮਰੀਕਾ ਗੱਲਬਾਤ ਰਹੀ ਬੇਸਿੱਟਾ, ਅਮਰੀਕੀ ਉਪ ਰਾਸ਼ਟਰਪਤੀ ਬਿਨਾਂ ਸਮਝੌਤੇ ਦੇ ਪਾਕਿਸਤਾਨ ਤੋਂ ਪਰਤੇ ਵਾਪਸ

By : GAGANDEEP

Published : Apr 12, 2026, 7:52 am IST
Updated : Apr 12, 2026, 7:55 am IST
SHARE ARTICLE
Iran-US talks remain inconclusive
Iran-US talks remain inconclusive

ਸਮਝੌਤਾ ਨਾ ਹੋਣਾ ਇਰਾਨ ਲਈ ਬੁਰੀ ਖਬਰ-ਅਮਰੀਕਾ

ਪਾਕਿਸਤਾਨ ਵਿਚ ਇਰਾਨ ਅਤੇ ਅਮਰੀਕਾ ਵਿਚਕਾਰ ਸ਼ਾਂਤੀ ਵਾਰਤਾ ਪਹਿਲੇ ਦਿਨ ਦੋ ਦੌਰਾਂ ਵਿੱਚ 21 ਘੰਟਿਆਂ ਤੋਂ ਵੱਧ ਚੱਲੀ, ਪਰ ਉਹ ਬੇਸਿੱਟਾ ਰਹੀ। ਵੈਂਸ ਆਪਣੀ ਟੀਮ ਨਾਲ ਅਮਰੀਕਾ ਲਈ ਰਵਾਨਾ ਹੋ ਗਏ ਹਨ। ਵੈਂਸ ਨੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਕਿ ਸਮਝੌਤਾ ਨਾ ਹੋਣਾ ਇਰਾਨ ਲਈ ਅਮਰੀਕਾ ਨਾਲੋਂ ਵੀ ਬੁਰੀ ਖਬਰ ਹੈ। ਉਸ ਨੇ ਸਪੱਸ਼ਟ ਕੀਤਾ ਕਿ ਅਮਰੀਕਾ ਬਿਨਾਂ ਸਮਝੌਤੇ ਦੇ ਜਾ ਰਿਹਾ ਹੈ।

ਵੈਂਸ ਨੇ ਕਿਹਾ ਕਿ ਅਮਰੀਕਾ ਦੀਆਂ ਸ਼ਰਤਾਂ ਸਪੱਸ਼ਟ ਸਨ, ਪਰ ਇਰਾਨ ਨੇ ਉਨ੍ਹਾਂ ਨੂੰ ਸਵੀਕਾਰ ਨਹੀਂ ਕੀਤਾ। ਕਿਸੇ ਵੀ ਸਮਝੌਤੇ ਲਈ ਜ਼ਰੂਰੀ ਹੈ ਕਿ ਇਰਾਨ ਪ੍ਰਮਾਣੂ ਹਥਿਆਰ ਨਾ ਰੱਖਣ ਦਾ ਵਾਅਦਾ ਕਰੇ।  ਇਸਲਾਮਾਬਾਦ ਵਿੱਚ ਇਰਾਨ ਨਾਲ ਅਮਰੀਕੀ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਦੀ ਗੱਲਬਾਤ ਦਾ ਕੋਈ ਨਤੀਜਾ ਨਹੀਂ ਨਿਕਲਿਆ। ਵੈਂਸ ਨੇ ਕਿਹਾ, "ਸਾਨੂੰ ਪੂਰਾ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਇਰਾਨ ਨਾ ਤਾਂ ਪ੍ਰਮਾਣੂ ਹਥਿਆਰ ਵਿਕਸਤ ਕਰੇਗਾ ਅਤੇ ਨਾ ਹੀ ਅਜਿਹੀਆਂ ਤਿਆਰੀਆਂ ਕਰੇਗਾ ਜੋ ਇਸ ਨੂੰ ਜਲਦੀ ਹੀ ਅਜਿਹਾ ਕਰਨ ਦੇ ਯੋਗ ਬਣਾ ਸਕਣ।"

ਅਮਰੀਕੀ ਫੌਜ ਦੇ ਸੈਂਟਕਾਮ ਨੇ ਕਿਹਾ ਹੈ ਕਿ ਅਮਰੀਕੀ ਜੰਗੀ ਜਹਾਜ਼ ਸਮੁੰਦਰੀ ਰਸਤੇ ਨੂੰ ਸੁਰੱਖਿਅਤ ਕਰਨ ਦੀ ਤਿਆਰੀ ਕਰ ਰਹੇ ਹਨ, ਜਿਸ ਬਾਰੇ ਇਰਾਨ ਨੇ ਦੋਸ਼ ਲਗਾਇਆ ਹੈ ਕਿ ਇਸ ਮਹੱਤਵਪੂਰਨ ਸਮੁੰਦਰੀ ਰਸਤੇ ਵਿੱਚ ਬਾਰੂਦੀ ਸੁਰੰਗਾਂ ਵਿਛਾਈਆਂ ਗਈਆਂ ਹਨ।

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਇਰਾਨ ਵਿਰੁੱਧ ਫੌਜੀ ਕਾਰਵਾਈ ਅਜੇ ਖ਼ਤਮ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਹਮਲੇ ਇਸ ਲਈ ਕੀਤੇ ਗਏ ਕਿਉਂਕਿ ਇਰਾਨ ਪ੍ਰਮਾਣੂ ਹਥਿਆਰ ਵਿਕਸਤ ਕਰਨ ਦੇ ਨੇੜੇ ਸੀ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਹਮਲਿਆਂ ਨੇ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਿੰਗ ਅਨੁਪਾਤ 'ਚ ਪੰਜਾਬ ਮੁੜ ਪਛੜਿਆ, ਮਾਮੂਲੀ ਸੁਧਾਰ ਦੇ ਬਾਵਜੂਦ 14 ਜ਼ਿਲ੍ਹਿਆਂ 'ਚ ਗਿਰਾਵਟ

17 May 2026 2:49 PM

ਪੰਜਾਬੀ, ਹਿੰਦੀ,ਰਾਜਸਥਾਨੀ ਚਾਹੇ ਮਰਾਠੀ,ਹਰ ਭਾਸ਼ਾ ਦੀ ਮਾਹਿਰ ਇਹ ਗਾਇਕ ! ਹਰੇਕ ਭਾਸ਼ਾ ਚ ਦਿੱਤੇ ਇੱਕ ਤੋ ਇੱਕ ਹਿੱਟ ਗੀਤ

16 May 2026 3:28 PM

ਹਾਲੇ ਹੋਰ ਵੀ ਵੱਧ ਸਕਦੀਆਂ ਤੇਲ ਦੀਆ ਕੀਮਤਾ 3 ਰੁਪਏ ਮੁੱਲ ਵਧਣ ਨਾਲ ਘਰਾ ਦਾ ਹਿੱਲਿਆ ਬਜਟ| Petrol Diesel Price Hike

15 May 2026 3:09 PM

Chandigarh Police ਨੇ ਕਿਸਾਨਾਂ 'ਤੇ ਚਲਾਈਆਂ ਪਾਣੀ ਦੀਆਂ ਬੁਛਾੜਾਂ, ਲੱਥ ਗਈਆਂ ਦਸਤਾਰਾਂ, ਮਾਹੌਲ ਤਣਾਅਪੂਰਨ | Clash

15 May 2026 3:08 PM

Canada 'ਚ ਗੋਲੀਬਾਰੀ ਤੇ ਜਬਰੀ ਵਸੂਲੀ ਦੇ ਦੋਸ਼ਾਂ 'ਚ ਦੋ ਪੰਜਾਬੀ ਗ੍ਰਿਫ਼ਤਾਰ, ਪਿਛਲੇ ਹਫ਼ਤੇ 7 ਪੰਜਾਬੀਆਂ ਨੂੰ ਕੀਤਾ...

14 May 2026 2:52 PM
Advertisement