ਜੇਹਾਦੀ ਬਾਗ਼ੀਆਂ ਨੂੰ ਨਿਸ਼ਾਨਾ ਬਣਾਉਣ ਲਈ ਕੀਤਾ ਸੀ ਹਮਲਾ
ਅਬੁਜਾ: ਅਫ਼ਰੀਕੀ ਦੇਸ਼ ਨਾਈਜੀਰੀਆ ’ਚ ਜੇਹਾਦੀ ਬਾਗ਼ੀਆਂ ਨੂੰ ਨਿਸ਼ਾਨਾ ਬਣਾਉਣ ਲਈ ਕੀਤੇ ਹਵਾਈ ਫ਼ੌਜ ਦੇ ਇਕ ਹਮਲੇ ਦੇ ਗ਼ਲਤ ਥਾਂ ਹੋਣ ਕਾਰਨ 100 ਤੋਂ ਵੱਧ ਆਮ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ।
ਅਧਿਕਾਰੀਆਂ ਨੇ ਹਮਲਾ ਗ਼ਲਤ ਥਾਂ ’ਤੇ ਹੋਣ ਦੀ ਪੁਸ਼ਟੀ ਕੀਤੀ ਪਰ ਹੋਰ ਵੇਰਵੇ ਨਹੀਂ ਦਿਤੇ। ਅਮਨੈਸਿਟੀ ਇੰਟਰਨੈਸ਼ਨਲ ਨੇ ਕਿਹਾ ਕਿ ਉਸ ਨੇ ਚਸ਼ਮਦੀਦਾਂ ਤੋਂ ਪੁਸ਼ਟੀ ਕੀਤੀ ਹੈ ਕਿ ਯੋਬ ਸੂਬੇ ਦੇ ਪਿੰਡ ’ਚ ਹੋਏ ਹਮਲੇ ’ਚ ਘੱਟ ਤੋਂ ਘੱਟ 100 ਲੋਕ ਮਾਰੇ ਗਏ ਹਨ।
