Advertisement

ਬੱਚਿਆਂ ਨਾਲ ਸਰੀਰਕ ਸੋਸ਼ਣ ਕਰਨ ਵਾਲਿਆਂ ਨੂੰ ਅਮਰੀਕਾ ਬਣਾਏਗਾ ਨਪੁੰਸਕ

ਏਜੰਸੀ | Edited by : ਗੁਰਬਿੰਦਰ ਸਿੰਘ
Published Jun 12, 2019, 6:39 pm IST
Updated Jun 12, 2019, 6:39 pm IST
ਅਮਰੀਕਾ ਦੇ ਅਲਬਾਮਾ ਸੂਬੇ ਵਿਚ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ  ਵਿਅਕਤੀ ਨੂੰ ਨਪੁੰਸਕ...
physically abusive
 physically abusive

ਅਲਬਾਮਾ: ਅਮਰੀਕਾ ਦੇ ਅਲਬਾਮਾ ਸੂਬੇ ਵਿਚ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ  ਵਿਅਕਤੀ ਨੂੰ ਨਪੁੰਸਕ ਬਣਾਇਆ ਜਾਵੇਗਾ। ਸੋਮਵਾਰ ਨੂੰ ਅਲਬਾਮਾ ਦੀ ਗਵਰਨਰ ਨੇ ਕੈਮੀਕਲ ਕੈਸਟ੍ਰੇਸ਼ਨ ਬਿਲ 'ਤੇ ਦਸਤਖਤ ਕਰ ਦਿੱਤੇ। ਬਿਲ ਵਿਚ ਅਲਬਾਮਾ ਵਿਚ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਖ਼ਿਲਾਫ਼ ਜਿਨਸੀ ਸ਼ੋਸ਼ਣ ਅਪਰਾਧ ਦੇ ਦੋਸ਼ੀਆਂ ਨੂੰ ਨਪਸੁੰਕ ਬਣਾਉਣ ਦੀ ਸਜ਼ਾ ਦੇਣ ਦੀ ਤਜਵੀਜ਼ ਕੀਤੀ ਗਈ ਹੈ। ਅਲਬਾਮਾ ਇਸ ਤਰ੍ਹਾਂ ਦਾ ਕਾਨੂੰਨ ਲਾਗੂ ਕਰਨ ਵਾਲਾ ਅਮਰੀਕਾ ਦਾ ਪਹਿਲਾ ਸੂਬਾ ਬਣ ਗਿਆ ਹੈ।

USAUSA

 ਗਵਰਨਰ ਕਾਏ ਇਵੇ ਦਾ ਕਹਿਣਾ ਹੈ ਕਿ ਸੰਗੀਨ ਅਪਰਾਧਾਂ ਦੇ ਲਈ ਸਖ਼ਤ ਸਜ਼ਾ ਹੀ ਹੋਣੀ ਚਾਹੀਦੀ ਤਾਂ ਹੀ ਅਪਰਾਧੀਆਂ ਦੇ ਮਨ ਵਿਚ ਡਰ ਪੈਦਾ ਹੋਵੇਗਾ। ਅਜੇ ਅਪਰਾਧੀਆਂ ਦੇ ਮਨ ਵਿਚ ਕੋਈ ਡਰ ਨਹੀਂ ਹੈ, ਇਸ ਲਈ ਇਸ ਤਰ੍ਹਾਂ ਦੇ ਅਪਰਾਧ ਲਗਾਤਾਰ ਵਧ ਰਹੇ ਹਨ। ਹੁਣ ਨਵੇਂ ਕਾਨੂੰਨ ਵਿਚ ਦੋਸ਼ੀ ਨੂੰ ਹਿਰਾਸਤ ਵਿਚੋਂ ਰਿਹਾਅ ਕਰਨ ਤੋਂ ਪਹਿਲਾਂ  ਜਾਂ ਫੇਰ ਪੈਰੋਲ ਦੇਣ ਤੋਂ ਇੱਕ ਮਹੀਨੇ ਪਹਿਲਾਂ ਇੱਕ ਰਸਾਇਣਕ ਦਵਾਈ ਦਾ ਇੰਜੈਕਸ਼ਨ ਲਗਾ ਦਿੱਤਾ ਜਾਵੇਗਾ। ਇਸ ਦਵਾਈ ਨਾਲ ਦੋਸ਼ੀ ਪੂਰੀ ਤਰ੍ਹਾ ਨਪੁੰਸਕ ਹੋ ਜਾਵੇਗਾ।

Rape Case in JalandharRape Case 

ਕੋਰਟ ਦੇ ਜੱਜ ਤੈਅ ਕਰਨਗੇ ਕਿ ਦੋਸ਼ੀ ਨੂੰ ਕਦੋਂ ਤੱਕ ਹੋਰ ਕਿੰਨੀ ਮਾਤਰਾ ਵਿਚ ਦਵਾਈ ਦਿੱਤੀ ਜਾਵੇਗੀ। ਇਸ ਦੇ ਖ਼ਰਚ ਵੀ ਦੋਸ਼ੀ ਨੂੰ ਹੀ ਕਰਨਾ ਪਵੇਗਾ। ਇਸ ਪ੍ਰਕਿਰਿਆ ਵਿਚ ਦੋਸ਼ੀ ਦੇ ਸਰੀਰ ਵਿਚ ਕੁਝ ਅਜਿਹੇ ਹਾਰਮੋਨ ਪਾਏ ਜਾਣਗੇ ਜਿਸ ਨਾਲ ਉਸ ਦੀ ਯੌਨ ਸਮਰਥਾ ਖਤਮ ਹੋ ਜਾਵੇਗੀ। ਗਵਰਨਰ ਨੇ ਕਿਹਾ ਕਿ ਇਹ ਬਿਲ ਅਲਬਾਮਾ ਵਿਚ ਬੱਚਿਆਂ ਦੀ ਸੁਰੱਖਿਆ ਦੀ ਦਿਸ਼ਾ ਵਿਚ ਇੱਕ ਕਦਮ ਹੈ।

Rape Case Rape Case

 ਇਹ ਬਿਲ ਰਿਪਬਲਿਕਨ ਸਟੀਵ ਹਰਸਟ ਵਲੋਂ ਪੇਸ਼ ਕੀਤਾ ਗਿਆ।  ਇਸ ਨੂੰ ਅਲਬਾਮਾ ਦੇ ਦੋਵੇਂ ਸਦਨਾਂ ਵਿਚ ਪਾਸ ਕੀਤਾ ਗਿਆ। ਉਧਰ ਕਈ ਰਾਜਾਂ ਨੇ ਦਸ਼ੀਆਂ ਨੂੰ ਨਪੁੰਸਕ ਬਣਾਏ ਜਾਣ ਦੇ ਲਈ ਰਸਾਇਣਕ ਤੌਰ ਤਰੀਕੇ ਇਸਤੇਮਾਲ ਕਰਨ 'ਤੇ ਚਿੰਤਾ ਜਤਾਈ ਹੈ।