ਖ਼ਬਰਾਂ |

ਤਾਜ਼ਾ |

ਅਮਰੀਕੀ ਹਮਲੇ 'ਚ ਲਾਪਤਾ 3 ਭਾਰਤੀ ਮਲਾਹਾਂ ਦੀ ਮੌਤ

By : GAGANDEEP

Published : Jun 12, 2026, 6:27 am IST
Updated : Jun 12, 2026, 8:41 am IST
SHARE ARTICLE
photo
photo

ਭਾਰਤ ਨੇ ਅਮਰੀਕਾ ਕੋਲ ਸਖ਼ਤ ਰੋਸ ਪ੍ਰਗਟਾਇਆ

ਨਵੀਂ ਦਿੱਲੀ : ਓਮਾਨ ਤੱਟ ’ਤੇ ਹੋਰਮੁਜ਼ ਜਲਡਮਰੂ ਵਿਚ ਇਕ ਵਪਾਰਕ ਜਹਾਜ਼ ’ਤੇ ਅਮਰੀਕੀ ਹਮਲੇ ਵਿਚ ਤਿੰਨ ਭਾਰਤੀ ਮਲਾਹ ਮਾਰੇ ਗਏ ਹਨ। ਭਾਰਤ ਨੇ ਵਪਾਰਕ ਜਹਾਜ਼ ’ਤੇ ਹਮਲੇ ਦੀ ਨਿੰਦਾ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਅਸੀਂ ਪਲਾਉ-ਝੰਡੇ ਵਾਲੇ ਐਮਟੀ ਸੇਟੇਬੇਲੋ ’ਤੇ ਹਮਲੇ ਦੇ ਸਬੰਧ ਵਿਚ ਅਮਰੀਕੀ ਪੱਖ ਨਾਲ ਸਖ਼ਤ ਵਿਰੋਧ ਦਰਜ ਕਰਵਾਇਆ ਹੈ।

ਅਸੀਂ ਅਮਰੀਕੀ ਸੀਡੀਏ ਨੂੰ ਤਲਬ ਕੀਤਾ ਅਤੇ ਹਮਲਿਆਂ ਦੀਆਂ ਚੱਲ ਰਹੀਆਂ ਘਟਨਾਵਾਂ ਬਾਰੇ ਅਪਣੀਆਂ ਡੂੰਘੀਆਂ ਚਿੰਤਾਵਾਂ ਪ੍ਰਗਟ ਕੀਤੀਆਂ ਅਤੇ ਸਖ਼ਤ ਵਿਰੋਧ ਦਰਜ ਕਰਵਾਇਆ। ਕੇਂਦਰੀ ਜਹਾਜ਼ਰਾਨੀ ਮੰਤਰੀ ਸਰਬਾਨੰਦ ਸੋਨੋਵਾਲ ਨੇ ਇਸ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਤਿੰਨ ਲਾਸ਼ਾਂ ਦੀ ਪਛਾਣ ਕਰ ਲਈ ਗਈ ਹੈ। ਇਸ ਤੋਂ ਪਹਿਲਾਂ, ਫਾਰਵਰਡ ਸੀਮਨ ਯੂਨੀਅਨ ਆਫ਼ ਇੰਡੀਆ ਨੇ ਕਿਹਾ ਸੀ ਕਿ ਅਮਰੀਕੀ ਹਮਲੇ ਵਿਚ ਦੋ ਮਲਾਹ ਮਾਰੇ ਗਏ ਸਨ, ਜਦੋਂ ਕਿ ਮੁੱਖ ਇੰਜੀਨੀਅਰ ਲਾਪਤਾ ਹੈ।

ਤਿੰਨ ਭਾਰਤੀ ਮਲਾਹਾਂ ਦੀਆਂ ਲਾਸ਼ਾਂ, ਜਿਨ੍ਹਾਂ ਨੂੰ ਸ਼ੁਰੂਆਤੀ ਰਿਪੋਰਟਾਂ ਵਿਚ ਲਾਪਤਾ ਦਸਿਆ ਜਾ ਰਿਹਾ ਸੀ, ਹੁਣ ਬਰਾਮਦ ਕਰ ਲਈਆਂ ਗਈਆਂ ਹਨ। ਇਹ ਸਾਡੇ ਸਮੁੰਦਰੀ ਭਾਈਚਾਰੇ ਲਈ ਨਾ ਪੂਰਾ ਹੋਣ ਵਾਲਾ ਨੁਕਸਾਨ ਹੈ। ਮੋਦੀ ਸਰਕਾਰ ਇਸ ਮੁਸ਼ਕਲ ਸਮੇਂ ਵਿਚ ਸੋਗ ਮਨਾਉਣ ਵਾਲੇ ਪਰਵਾਰਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ ਅਤੇ ਮ੍ਰਿਤਕਾਂ ਦੇ ਪਰਵਾਰਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਕੇਂਦਰੀ ਮੰਤਰੀ ਨੇ ਅੱਗੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਅਮਰੀਕੀ ਜਲ ਸੈਨਾ ਨੂੰ ਪਤਾ ਸੀ ਕਿ ਜਹਾਜ਼ ਵਿਚ ਭਾਰਤੀ ਨਾਗਰਿਕ ਸਨ। ਜੇਕਰ ਜਹਾਜ਼ ਉਨ੍ਹਾਂ ਦੇ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰ ਰਿਹਾ ਸੀ, ਤਾਂ ਉਨ੍ਹਾਂ ਕੋਲ ਭਾਰਤੀ ਨਾਗਰਿਕਾਂ ਨੂੰ ਹਿਰਾਸਤ ਵਿਚ ਲੈਣ ਦਾ ਵਿਕਲਪ ਸੀ। ਉਨ੍ਹਾਂ ਕਿਹਾ, ‘‘ਮੈਂ ਇਹ ਮੰਨਣ ਤੋਂ ਇਨਕਾਰ ਕਰਦਾ ਹਾਂ ਕਿ ਅਮਰੀਕਾ ਜਹਾਜ਼ ’ਤੇ ਭਾਰਤੀ ਨਾਗਰਿਕਾਂ ਦੀ ਮੌਜੂਦਗੀ ਤੋਂ ਅਣਜਾਣ ਸੀ।’’

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੰਗਨਾ ਰਣੌਤ ਨੇ CJP ਪ੍ਰਦਰਸ਼ਨਕਾਰੀਆਂ 'ਤੇ ਕੀਤੀ ਵੱਡੀ ਟਿੱਪਣੀ

20 Jul 2026 3:07 PM

RSS ਇਕੱਠ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ!

20 Jul 2026 3:06 PM

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM
Advertisement