ਖ਼ਬਰਾਂ |

ਤਾਜ਼ਾ |

ਆਸਟ੍ਰੇਲੀਆ 'ਚ ਪਹਿਲੀ ਵਾਰ ਔਰਤ ਬਣੀ ਫੌਜ ਮੁਖੀ, ਸੁਜ਼ੈਨ ਕਾਇਲ ਲੈਫਟੀਨੈਂਟ ਜਨਰਲ ਸਾਈਮਨ ਸਟੂਅਰਟ ਦੀ ਲੈਣਗੇ ਥਾਂ
Published : Apr 13, 2026, 6:05 pm IST
Updated : Apr 13, 2026, 6:05 pm IST
SHARE ARTICLE
Australia's first female army chief, Susan Kyle will replace Lieutenant General Simon Stuart
Australia's first female army chief, Susan Kyle will replace Lieutenant General Simon Stuart

55 ਸਾਲ ਦੀ ਕਾਇਲ 1987 ਵਿੱਚ ਫੌਜ ਵਿੱਚ ਸ਼ਾਮਲ ਹੋਈ ਸੀ ਅਤੇ ਕਈ ਵੱਡੇ ਅਹੁਦਿਆਂ 'ਤੇ ਰਹਿ ਚੁੱਕੀ ਹੈ

ਸਿਡਨੀ: ਆਸਟ੍ਰੇਲੀਆ ਨੇ ਆਪਣੀ ਫੌਜੀ ਲੀਡਰਸ਼ਿਪ ਵਿੱਚ ਇੱਕ ਵੱਡਾ ਅਤੇ ਇਤਿਹਾਸਕ ਬਦਲਾਅ ਕੀਤਾ ਹੈ, ਜਿਸ ਵਿੱਚ ਪਹਿਲੀ ਵਾਰ ਇੱਕ ਔਰਤ ਨੂੰ ਫੌਜ ਮੁਖੀ ਨਿਯੁਕਤ ਕੀਤਾ ਗਿਆ ਹੈ। ਲੈਫਟੀਨੈਂਟ ਜਨਰਲ ਸੁਜ਼ੈਨ ਕੋਇਲ ਜੁਲਾਈ ਤੋਂ ਆਸਟ੍ਰੇਲੀਆਈ ਫੌਜ ਦੀ ਕਮਾਨ ਸੰਭਾਲਣਗੇ। ਉਹ ਦੇਸ਼ ਦੇ 125 ਸਾਲਾਂ ਦੇ ਫੌਜੀ ਇਤਿਹਾਸ ਵਿੱਚ ਇਸ ਅਹੁਦੇ 'ਤੇ ਕਾਬਜ਼ ਹੋਣ ਵਾਲੀ ਪਹਿਲੀ ਔਰਤ ਹੋਵੇਗੀ। ਇੱਕ ਸਰਕਾਰੀ ਬਿਆਨ ਦੇ ਅਨੁਸਾਰ ਸੁਜ਼ੈਨ ਕੋਇਲ ਮੌਜੂਦਾ ਫੌਜ ਮੁਖੀ ਲੈਫਟੀਨੈਂਟ ਜਨਰਲ ਸਾਈਮਨ ਸਟੂਅਰਟ ਦੀ ਥਾਂ ਲਵੇਗੀ। 

ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਇਸ ਨਿਯੁਕਤੀ ਨੂੰ "ਇਤਿਹਾਸਕ ਪਲ" ਦੱਸਿਆ, ਕਿਹਾ ਕਿ ਇਹ ਨਾ ਸਿਰਫ਼ ਫੌਜ ਲਈ ਸਗੋਂ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਹੈ। ਰੱਖਿਆ ਮੰਤਰੀ ਰਿਚਰਡ ਮਾਰਲਸ ਨੇ ਵੀ ਕੋਇਲ ਦੀ ਨਿਯੁਕਤੀ ਨੂੰ ਮਹਿਲਾ ਲੀਡਰਸ਼ਿਪ ਲਈ ਪ੍ਰੇਰਨਾ ਵਜੋਂ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਕੋਇਲ ਦੀਆਂ ਪ੍ਰਾਪਤੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਰਾਹ ਪੱਧਰਾ ਕਰਨਗੀਆਂ। 55 ਸਾਲ ਦੀ ਸੁਜ਼ੈਨ ਕੋਇਲ 1987 ਵਿੱਚ ਫੌਜ ਵਿੱਚ ਸ਼ਾਮਲ ਹੋਈ ਸੀ ਅਤੇ ਉਦੋਂ ਤੋਂ ਕਈ ਮਹੱਤਵਪੂਰਨ ਕਮਾਂਡ ਅਹੁਦਿਆਂ 'ਤੇ ਰਹਿ ਚੁੱਕੀ ਹੈ। ਉਹ ਆਸਟ੍ਰੇਲੀਆਈ ਰੱਖਿਆ ਬਲ (ADF) ਦੀ ਕਿਸੇ ਵੀ ਸ਼ਾਖਾ ਦੀ ਅਗਵਾਈ ਕਰਨ ਵਾਲੀ ਪਹਿਲੀ ਔਰਤ ਵੀ ਹੋਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਿੰਗ ਅਨੁਪਾਤ 'ਚ ਪੰਜਾਬ ਮੁੜ ਪਛੜਿਆ, ਮਾਮੂਲੀ ਸੁਧਾਰ ਦੇ ਬਾਵਜੂਦ 14 ਜ਼ਿਲ੍ਹਿਆਂ 'ਚ ਗਿਰਾਵਟ

17 May 2026 2:49 PM

ਪੰਜਾਬੀ, ਹਿੰਦੀ,ਰਾਜਸਥਾਨੀ ਚਾਹੇ ਮਰਾਠੀ,ਹਰ ਭਾਸ਼ਾ ਦੀ ਮਾਹਿਰ ਇਹ ਗਾਇਕ ! ਹਰੇਕ ਭਾਸ਼ਾ ਚ ਦਿੱਤੇ ਇੱਕ ਤੋ ਇੱਕ ਹਿੱਟ ਗੀਤ

16 May 2026 3:28 PM

ਹਾਲੇ ਹੋਰ ਵੀ ਵੱਧ ਸਕਦੀਆਂ ਤੇਲ ਦੀਆ ਕੀਮਤਾ 3 ਰੁਪਏ ਮੁੱਲ ਵਧਣ ਨਾਲ ਘਰਾ ਦਾ ਹਿੱਲਿਆ ਬਜਟ| Petrol Diesel Price Hike

15 May 2026 3:09 PM

Chandigarh Police ਨੇ ਕਿਸਾਨਾਂ 'ਤੇ ਚਲਾਈਆਂ ਪਾਣੀ ਦੀਆਂ ਬੁਛਾੜਾਂ, ਲੱਥ ਗਈਆਂ ਦਸਤਾਰਾਂ, ਮਾਹੌਲ ਤਣਾਅਪੂਰਨ | Clash

15 May 2026 3:08 PM

Canada 'ਚ ਗੋਲੀਬਾਰੀ ਤੇ ਜਬਰੀ ਵਸੂਲੀ ਦੇ ਦੋਸ਼ਾਂ 'ਚ ਦੋ ਪੰਜਾਬੀ ਗ੍ਰਿਫ਼ਤਾਰ, ਪਿਛਲੇ ਹਫ਼ਤੇ 7 ਪੰਜਾਬੀਆਂ ਨੂੰ ਕੀਤਾ...

14 May 2026 2:52 PM
Advertisement