ਖ਼ਬਰਾਂ |

ਤਾਜ਼ਾ |

ਮਹਿੰਗਾਈ ਕਾਰਨ ਪਾਕਿ 'ਚ ਗ਼ਰੀਬਾਂ ਲਈ ਅੰਤਮ ਸਸਕਾਰ ਕਰਨਾ ਵੀ ਹੋਇਆ ਮੁਸ਼ਕਲ
Published : May 14, 2026, 6:41 am IST
Updated : May 14, 2026, 7:41 am IST
SHARE ARTICLE
photo
photo

ਇਕ ਕਬਰ ਦੀ ਜਗ੍ਹਾ, ਖੁਦਾਈ ਤੇ ਹੋਰ ਤਿਆਰੀਆਂ ਲਈ ਪਰਿਵਾਰਾਂ ਨੂੰ 40,000 ਤੋਂ 45,000 ਪਾਕਿਸਤਾਨੀ ਰੁਪਏ ਤੱਕ ਖ਼ਰਚਣੇ ਪੈ ਰਹੇ

ਰਾਵਲਪਿੰਡੀ : ਪਾਕਿਸਤਾਨ ’ਚ ਵਧਦੀ ਮਹਿੰਗਾਈ ਨੇ ਨਾ ਸਿਰਫ਼ ਜਿਉਂਦੇ ਜੀਅ ਲੋਕਾਂ ਦੀਆਂ ਮੁਸ਼ਕਲਾਂ ਵਧਾਈਆਂ ਹਨ ਸਗੋਂ ਹੁਣ ਅੰਤਮ ਸਸਕਾਰ ਕਰਨਾ ਵੀ ਗ਼ਰੀਬਾਂ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ। ਰਾਵਲਪਿੰਡੀ ਵਿਚ ਅੰਤਮ ਸਸਕਾਰ ਅਤੇ ਦਫ਼ਨਾਉਣ ਦੇ ਵਧਦੇ ਖ਼ਰਚਿਆਂ ਕਾਰਨ ਇਕ ਡੂੰਘਾ ਮਨੁੱਖੀ ਸੰਕਟ ਪੈਦਾ ਹੋ ਗਿਆ ਹੈ, ਜਿੱਥੇ ਘੱਟ ਆਮਦਨ ਵਾਲੇ ਪਰਵਾਰ ਅਪਣੇ ਪਿਆਰਿਆਂ ਦੀਆਂ ਅੰਤਮ ਰਸਮਾਂ ਨਿਭਾਉਣ ਲਈ ਕਰਜ਼ੇ ਦੇ ਜਾਲ ’ਚ ਫਸ ਰਹੇ ਹਨ।

ਰਿਪੋਰਟਾਂ ਅਨੁਸਾਰ ਰਾਵਲਪਿੰਡੀ ਵਿਚ ਦਹਾਕਿਆਂ ਪੁਰਾਣੀ ਸਮਾਜਿਕ ਪਰੰਪਰਾ ਸੀ ਜਿਸ ਤਹਿਤ ਵਲੰਟੀਅਰ ਸੇਵਾ ਅਤੇ ਪੁੰਨ ਦੇ ਕੰਮ ਵਜੋਂ ਮੁਫ਼ਤ ’ਚ ਕਬਰਾਂ ਪੁੱਟਦੇ ਸਨ ਪਰ ਹੁਣ ਇਹ ਪਰੰਪਰਾ ਲਗਭਗ ਖ਼ਤਮ ਹੋ ਚੁੱਕੀ ਹੈ ਤੇ ਇਸ ਦੀ ਥਾਂ ਵਪਾਰਕ ਪ੍ਰਬੰਧਾਂ ਅਤੇ ਸਖ਼ਤ ਕਬਰਸਤਾਨ ਨਿਯਮਾਂ ਨੇ ਲੈ ਲਈ ਹੈ। ਸ਼ਹਿਰ ਦੇ ਮੁੱਖ ਕਬਰਸਤਾਨਾਂ ’ਚ ਜਗ੍ਹਾ ਦੀ ਭਾਰੀ ਕਮੀ ਹੋ ਗਈ ਹੈ, ਜਿਸ ਕਾਰਨ ਕਈ ਥਾਵਾਂ ’ਤੇ ‘ਕੋਈ ਜਗ੍ਹਾ ਖ਼ਾਲੀ ਨਹੀਂ’ ਦੇ ਨੋਟਿਸ ਲਗਾ ਦਿਤੇ ਗਏ ਹਨ।

ਇਕ ਕਬਰ ਦੀ ਜਗ੍ਹਾ, ਖੁਦਾਈ ਤੇ ਹੋਰ ਤਿਆਰੀਆਂ ਲਈ ਪਰਵਾਰਾਂ ਨੂੰ 40,000 ਤੋਂ 45,000 ਪਾਕਿਸਤਾਨੀ ਰੁਪਏ ਤਕ ਖ਼ਰਚਣੇ ਪੈ ਰਹੇ ਹਨ। ਇਸ ਤੋਂ ਇਲਾਵਾ ਪਹਿਲਾਂ ਸਸਤੇ ਮਿਲਣ ਵਾਲੇ ਕਫ਼ਨ ਹੁਣ 3,000 ਤੋਂ 4,000 ਰੁਪਏ ਵਿਚ ਵਿਕ ਰਹੇ ਹਨ। ਗੁਲਾਬ ਜਲ, ਅਗਰਬੱਤੀ, ਕਪੂਰ ਅਤੇ ਫੁੱਲਾਂ ਦੀਆਂ ਪੱਤੀਆਂ ਵਰਗੀਆਂ ਚੀਜ਼ਾਂ ’ਤੇ 2,000 ਰੁਪਏ ਤੋਂ ਵੱਧ ਦਾ ਵਾਧੂ ਖ਼ਰਚਾ ਆਉਂਦਾ ਹੈ। ਇੱਟਾਂ ਅਤੇ ਸੀਮਿੰਟ ਦੀ ਸਾਧਾਰਨ ਕਬਰ ਬਣਾਉਣ ਦਾ ਖ਼ਰਚਾ 15,000 ਰੁਪਏ ਹੈ ਜਦੋਂ ਕਿ ਸੰਗਮਰਮਰ ਦੀ ਕਬਰ 30,000 ਰੁਪਏ ਤੋਂ ਵੀ ਮਹਿੰਗੀ ਪੈਂਦੀ ਹੈ।

ਕਬਰਸਤਾਨਾਂ ’ਚ ਜਗ੍ਹਾ ਦੀ ਕਮੀ ਕਾਰਨ ਕੱੁਝ ਕਰਮਚਾਰੀਆਂ ਵਲੋਂ ਪੈਸੇ ਦੇ ਬਦਲੇ ਪੁਰਾਣੀਆਂ ਕਬਰਾਂ ਨੂੰ ਹਟਾਉਣ ਜਾਂ ਮੁੜ ਵਰਤਣ ਦੇ ਮਾਮਲੇ ਵੀ ਸਾਹਮਣੇ ਆਏ ਹਨ, ਜਿਸ ਨੇ ਨੈਤਿਕ ਸਵਾਲ ਖੜ੍ਹੇ ਕਰ ਦਿਤੇ ਹਨ। ਇਸ ਸਥਿਤੀ ਨੂੰ ਦੇਖਦਿਆਂ ਸਿਟੀਜ਼ਨਜ਼ ਐਕਸ਼ਨ ਕਮੇਟੀ ਨੇ ਪਾਕਿਸਤਾਨੀ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਆਹਾਂ ਤੇ ਹੋਰ ਜਸ਼ਨਾਂ ’ਤੇ ਕੀਤੇ ਜਾਣ ਵਾਲੇ ਫ਼ਜ਼ੂਲ ਖ਼ਰਚੇ ਨੂੰ ਘਟਾ ਕੇ ਉਨ੍ਹਾਂ ਗ਼ਰੀਬ ਪਰਵਾਰਾਂ ਦੀ ਮਦਦ ਕਰਨ ਜੋ ਅੰਤਮ ਸਸਕਾਰ ਦੇ ਖ਼ਰਚਿਆਂ ਨਾਲ ਜੂਝ ਰਹੇ ਹਨ। (ਏਜੰਸੀ)

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Giani Raghbir Singh ਨੇ ਉਹੀ ਬਿਆਨ ਦਿੱਤੇ,ਜੋ ਗੁਨਾਹ Sukhbir Badal ਨੇ ਕਬੂਲ ਕੀਤੇ, ਇਸ 'ਚ ਕੁਝ ਨਹੀਂ ਗਲਤ

13 Jun 2026 2:52 PM

ਦੇਸ਼ 'ਚ ਮਹਿੰਗਾਈ ਦਾ ਝਟਕਾ, ਲਗਾਤਾਰ ਪੰਜਵੇਂ ਮਹੀਨੇ ਮਹਿੰਗਾਈ 'ਚ ਵਾਧਾ

13 Jun 2026 2:50 PM

ਮੋਦੀ ਸਰਕਾਰ ਨੇ ਹੁਣ Petrol-Diesel ਦੀ ਖ਼ਰੀਦ ਨੂੰ ਲੈ ਕੇ ਨਵੇਂ ਨਿਯਮ ਕੀਤੇ ਤੈਅ, ਇਨ੍ਹਾਂ ਸ਼ਰਤਾਂ 'ਤੇ ਕੀਤੀ ਜਾ ਸਕੇਗੀ ਖ਼ਰੀਦ

12 Jun 2026 3:08 PM

Amritsar Beadbi Case: "ਮੈਂ ਨਹੀਂ ਡਰਦਾ", ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਦਾ ਵੀਡੀਓ ਆਇਆ ਸਾਹਮਣੇ

12 Jun 2026 3:05 PM

Big Breaking : ਬਹਿਬਲ ਕਲਾਂ ਗੋਲੀ ਕਾਂਡ 'ਚ ਸੁਖਬੀਰ ਬਾਦਲ ਦੀਆਂ ਵੱਧ ਸਕਦੀਆਂ ਮੁਸ਼ਕਲਾਂ

11 Jun 2026 3:03 PM
Advertisement