ਇਜ਼ਰਾਇਲ ਨੇ ਮਨੁੱਖੀ ਸਹਾਇਤਾ ਘੱਟ ਕਰਨ ਦੀ ਦਿੱਤੀ ਚਿਤਾਵਨੀ
ਹਮਾਸ : ਹਮਾਸ ਨੇ ਚਾਰ ਮ੍ਰਿਤਕ ਇਜ਼ਰਾਇਲੀ ਬੰਧਕਾਂ ਦੀਆਂ ਮ੍ਰਿਤਕ ਦੇਹਾਂ ਇਜ਼ਰਾਇਲੀ ਅਧਿਕਾਰੀਆਂ ਨੂੰ ਸੌਂਪ ਦਿੱਤੀਆਂ ਹਨ। ਇਹ ਕਾਰਵਾਈ ਉਸ ਸਮੇਂ ਹੋਈ ਜਦੋਂ ਇਜ਼ਰਾਇਲ ਨੇ ਗਾਜ਼ਾਾ ’ਚ ਮਨੁੱਖੀ ਸਹਾਇਤਾ ਘੱਟ ਕਰਨ ਦੀ ਚਿਤਾਵਨੀ ਦਿੱਤੀ ਸੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਹਮਾਸ ਨੇ ਹਥਿਆਰ ਨਾ ਛੱਡੇ ਤਾਂ ਹਿੰਸਾ ਭੜਕ ਸਕਦੀ ਹੈ।
ਕੌਮਾਂਤਰੀ ਰੈਡ ਕਰਾਸ ਨੇ ਪੁਸ਼ਟੀ ਕੀਤੀ ਕਿ ਮੰਗਲਵਾਰ ਨੂੰ ਸੌਂਪੀਆਂ ਗਈਆਂ ਚਾਰ ਮ੍ਰਿਤਕ ਦੇਹਾਂ ਨੂੰ ਇਜ਼ਰਾਇਲੀ ਅਧਿਕਾਰੀਆਂ ਨੇ ਪ੍ਰਾਪਤ ਕਰ ਲਿਆ ਹੈ। ਇਸ ਤੋਂ ਪਹਿਲਾਂ ਬੀਤੇ ਸੋਮਵਾਰ ਨੂੰ ਵੀ ਹਮਾਸ ਵੱਲੋਂ ਚਾਰ ਮ੍ਰਿਤਕ ਦੇਹਾਂ ਵਾਪਸ ਕੀਤੀਆਂ ਸਨ ਜਦਕਿ ਕਈ ਬੰਧਕ ਅਜੇ ਵੀ ਲਾਪਤਾ ਹਨ।
ਇਜ਼ਰਾਇਲ ਨੇ ਹਮਾਸ ’ਤੇ ਜੰਗਬੰਦੀ ਦੀ ਉਲੰਘਣਾ ਦਾ ਆਰੋਪ ਲਗਾਉਂਦੇ ਹੋਏ ਮਿਸਰ ਦੇ ਨਾਲ ਦੱਖਣੀ ਸਰਹੱਦ ’ਤੇ ਮਨੁੱਖੀ ਸਹਾਇਤਾ ਮਾਰਗ ਨੂੰ ਖੋਲ੍ਹਣ ਦੀ ਯੋਜਨਾ ਫ਼ਿਲਹਾਲ ਮੁਲਤਵੀ ਕਰ ਦਿੱਤੀ ਹੈ। ਇਜ਼ਰਾਇਲੀ ਅਧਿਕਾਰੀਆਂ ਨੇ ਕਿਹਾ ਕਿ ਹਮਾਸ ਦੇ ਰੁਖ ਕਾਰਨ ਗਾਜ਼ਾ ’ਚ ਰਾਹਤ ਕਾਰਜਾਂ ’ਚ ਰੁਕਾਵਟ ਆ ਰਹੀ ਹੈ।
ਜ਼ਿਕਰਯੋਗ ਹੈ ਕਿ ਗਾਜ਼ਾ ਖੇਤਰ ਹੁਣ ਵੀ ਗੰਭੀਰ ਭੁੱਖਮਰੀ,ਤਬਾਹ ਢਾਂਚੇ ਅਤੇ ਸੀਮਤ ਮਨੁੱਖੀ ਪਹੁੰਚ ਨਾਲ ਜੂਝ ਰਿਹਾ ਹੈ। ਪਿਛਲੇ ਹਫ਼ਤੇ ਇਜ਼ਰਾਇਲੀ ਫ਼ੌਜਾਂ ਦੀ ਅੰਸ਼ਕ ਵਾਪਸੀ ਤੋਂ ਬਾਅਦ ਹਮਾਸ ਨੇ ਨੇ ਸ਼ਹਿਰਾਂ ’ਤੇ ਫ਼ਿਰ ਤੋਂ ਕੰਟਰੋਲ ਸਥਾਪਿਤ ਕਰ ਲਿਆ ਹੈ। ਸੰਗਠਨ ਨੇ ਸਹਾਇਤਾ ਮਾਰਗਾਂ ’ਤੇ ਆਪਣੇ ਲੜਾਕਿਆਂ ਨੂੰ ਤਾਇਨਾਤ ਕਰ ਦਿੱਤਾ ਹੈ। ਸ਼ੱਕੀ ਸਹਿਯੋਗੀਆਂ ਅਤੇ ਅਪਰਾਧੀਆਂ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਮਨੁੱਖਤਾ ਲਈ ਲੋੜੀਂਦੇ ਢਾਂਚੇ ਦੀ ਮੁਰੰਮਤ ਸ਼ੁਰੂ ਕਰ ਦਿੱਤੀ ਹੈ।
