ਦੁਬਈ ’ਚ ਭਾਰਤੀ ਨੌਜਵਾਨ ਨੂੰ ਹੋ ਗਈ 10 ਸਾਲ ਦੀ ਸਜ਼ਾ
ਦੁਬਈ : ਬਿਹਾਰ ਦੇ ਗੋਪਾਲਗੰਜ ਜ਼ਿਲ੍ਹੇ ਦੇ ਇਕ ਨੌਜਵਾਨ ਨੂੰ ਦੁਬਈ ਵਿਚ ਉੱਡਦੇ ਜਹਾਜ਼ ਦੀ ਤਸਵੀਰ ਲੈਣਾ ਅਤੇ ਉਸ ਨੂੰ ਸੋਸ਼ਲ ਮੀਡੀਆ ’ਤੇ ਪੋਸਟ ਕਰਨਾ ਬਹੁਤ ਮਹਿੰਗਾ ਪੈ ਗਿਆ ਹੈ। ਜਾਣਕਾਰੀ ਅਨੁਸਾਰ ਨਗਰ ਥਾਣਾ ਖੇਤਰ ਦੇ ਰਫੀ ਇੰਦਰਵਾ ਪਿੰਡ ਦੇ ਰਹਿਣ ਵਾਲੇ ਵਸੀਮ ਅਕਰਮ ਨੂੰ ਦੁਬਈ ਦੀ ਇਕ ਅਦਾਲਤ ਨੇ ਇਸ ਮਾਮਲੇ ਵਿੱਚ 10 ਸਾਲ ਦੀ ਸਖ਼ਤ ਸਜ਼ਾ ਸੁਣਾਈ ਹੈ।
ਦਸਿਆ ਜਾ ਰਿਹਾ ਹੈ ਕਿ ਅਮਰੀਕਾ, ਇਜ਼ਰਾਈਲ ਅਤੇ ਇਰਾਨ ਵਿਚਾਲੇ ਚੱਲ ਰਹੇ ਤਣਾਅਪੂਰਨ ਹਾਲਾਤ ਦੌਰਾਨ ਵਸੀਮ ਨੇ ਅਣਜਾਣੇ ਵਿਚ ਅਪਣੇ ਮੋਬਾਈਲ ਫ਼ੋਨ ਨਾਲ ਇਕ ਉੱਡਦੇ ਜਹਾਜ਼ ਦੀ ਫ਼ੋਟੋ ਖਿੱਚ ਕੇ ਅਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਅਪਲੋਡ ਕਰ ਦਿਤੀ ਸੀ। ਵਸੀਮ ਨੂੰ ਦੁਬਈ ਦੇ ‘ਰਸਲ ਖੇਮਾ ਰਮਸ’ ਪੁਲਿਸ ਸਟੇਸ਼ਨ ਦੀ ਪੁਲਿਸ ਨੇ ਉਸ ਸਮੇਂ ਗ੍ਰਿਫ਼ਤਾਰ ਕੀਤਾ, ਜਦੋਂ ਉਹ ਨਮਾਜ਼ ਪੜ੍ਹਨ ਲਈ ਬਾਹਰ ਨਿਕਲਿਆ ਸੀ। ਉੱਥੋਂ ਦੀ ਅਦਾਲਤ ਨੇ ਇਸ ਕਾਰਵਾਈ ਨੂੰ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਇਕ ਬਹੁਤ ਹੀ ਗੰਭੀਰ ਮਾਮਲਾ ਮੰਨਿਆ ਹੈ।
