ਖ਼ਬਰਾਂ |

ਤਾਜ਼ਾ |

ਅਮਰੀਕਾ 'ਚ ਭਾਰਤੀ 'ਤੇ ਨਫ਼ਰਤੀ ਹਮਲਾ, ਚਾਕੂ ਨਾਲ 15 ਵਾਰੀ ਕੀਤੇ ਵਾਰ 
Published : Jul 16, 2026, 6:55 am IST
Updated : Jul 16, 2026, 7:02 am IST
SHARE ARTICLE
photo
photo

ਹਮਲੇ ਵਿਚ ਸੋਹੇਲ ਹੋਇਆ ਗੰਭੀਰ ਜਖ਼ਮੀ

ਵੈਸਟ ਵੈਲੀ ਸਿਟੀ (ਯੂਟਾ) : ਅਮਰੀਕਾ ਦੇ ਯੂਟਾ ਸੂਬੇ ’ਚ ਸਥਿਤ ਵੈਸਟ ਵੈਲੀ ਸਿਟੀ ਵਿਚ ਇਕ ਮੌਲ ਅੰਦਰ ਕੰਮ ਕਰਦੇ ਭਾਰਤੀ ਮੂਲ ਦੇ ਨੌਜੁਆਨ ਸੋਹੇਲ ’ਤੇ ਨਫ਼ਰਤੀ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। 48 ਸਾਲ ਦੇ ਪੀਟਰ ਮਾਈਕਲ ਲਾਰਸਨ ਨਾਮਕ ਹਮਲਾਵਰ ਨੇ ਸੋਹੇਲ ’ਤੇ ਚਾਕੂ ਨਾਲ 15 ਵਾਰ ਹਮਲਾ ਕੀਤਾ।

ਚਸ਼ਮਦੀਦ ਲੂਨਾ ਨੂਨੇਜ਼ ਮੁਤਾਬਕ, ਲਾਰਸਨ ਨੇ ਸੋਹੇਲ ਦੇ ਕਿਓਸਕ ਕੋਲ ਆ ਕੇ ਉਸ ਦੇ ਪਿਛੋਕੜ ਬਾਰੇ ਪੁਛਿਆ । ਨੂਨੇਜ਼ ਨੇ ਦਸਿਆ,‘‘ਉਸ ਨੇ ਪੁਛਿਆ, ‘ਤੁਸੀਂ ਕਿੱਥੋਂ ਦੇ ਹੋ?’ ਅਤੇ ਪੀੜਤ ਨੇ ਦਸਿਆ,‘ਮੈਂ ਭਾਰਤ ਤੋਂ ਹਾਂ, ਮੇਰਾ ਨਾਮ ਸੋਹੇਲ ਹੈ,’ ਲਾਰਸਨ ਨੇ ਪੁਛਿਆ ‘ਕੀ ਤੁਸੀਂ ਮੁਸਲਮਾਨ ਹੋ?’ ਅਤੇ ਸੋਹੇਲ ਨੇ ਹਾਂ ਕਿਹਾ ਅਤੇ ਉਸ ਨੇ ਬੱਸ ਉਸ ਨੂੰ ਚਾਕੂ ਮਾਰਨਾ ਸ਼ੁਰੂ ਕਰ ਦਿਤਾ।’’

ਮੌਕੇ ’ਤੇ ਮੌਜੂਦ ਲੋਕਾਂ ਨੇ ਬਹਾਦਰੀ ਵਿਖਾਉਂਦੇ ਹੋਏ ਹਮਲਾਵਰ ਨੂੰ ਕਾਬੂ ਕਰ ਲਿਆ। ਪੁਲਿਸ ਰੀਪੋਰਟਾਂ ਅਨੁਸਾਰ, ਹਮਲਾਵਰ ਨੇ ਜਾਂਚਕਰਤਾਵਾਂ ਨੂੰ ਦਸਿਆ ਕਿ ਉਸ ਦਾ ‘ਮੁਸਲਮਾਨਾਂ ਨੂੰ ਮਾਰਨ ਦਾ ਇਰਾਦਾ’ ਸੀ। ਫਿਲਹਾਲ ਸੋਹੇਲ ਹਸਪਤਾਲ ਵਿਚ ਗੰਭੀਰ ਹਾਲਤ ਵਿਚ ਹੈ।   

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ ਦੀ ਸਿਆਸਤ 'ਚ ਡਰ ਨਹੀਂ, ਭਰੋਸਾ ਪੈਦਾ ਕਰੇ ਭਾਜਪਾ, ਕੈਪਟਨ ਅਮਰਿੰਦਰ ਦੀ ਪਾਰਟੀ ਨੂੰ ਨਸੀਹਤ

09 Aug 2026 2:20 PM

ਜਲੰਧਰ ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ

08 Aug 2026 3:06 PM

11 ਸਾਲਾ ਪੰਜਾਬ ਦੇ ਰੋਪੜ ਦੀ ਕੁੜੀ ਸਾਨਵੀ ਸੂਦ ਨੇ ਬਣਾਇਆ ਵਿਸ਼ਵ ਰਿਕਾਰਡ

09 Aug 2026 2:19 PM

'ਪ੍ਰਦਰਸ਼ਨਕਾਰੀ ਨੌਜਵਾਨ ਦੇਸ਼-ਵਿਰੋਧੀ ਨਹੀਂ', Mohan Bhagwat ਦਾ Gen Z 'ਤੇ ਵੱਡਾ ਬਿਆਨ

07 Aug 2026 2:56 PM

"RSS ਦੇ ਚਮਚੋ ਬਾਹਰ ਜਾਓ", Raja Warring ਦੀ Meeting 'ਚ 'GoBackBaghel' ਦੀਆਂ T-Shirts ਲੈ ਕੇ ਪਹੁੰਚੇ ਪ੍ਰਦਰਸ਼ਨਕਾਰੀ

06 Aug 2026 3:14 PM
Advertisement