ਖ਼ਬਰਾਂ |

ਤਾਜ਼ਾ |

ਅਮਰੀਕਾ ਨੇ ਫ਼ੌਜੀ ਕਮਾਂਡ ਤੋਂ ‘ਹਿੰਦ' ਨੂੰ ਕੀਤਾ ਬਾਹਰ
Published : Jun 18, 2026, 8:45 am IST
Updated : Jun 18, 2026, 8:45 am IST
SHARE ARTICLE
America removes 'Hind' from military command
America removes 'Hind' from military command

ਯੂ.ਐਸ. ਪ੍ਰਸ਼ਾਂਤ ਕਮਾਂਡ' ਰੱਖ ਦਿਤਾ ਹੈ। ਇਸ ਤਬਦੀਲੀ ਨਾਲ ਨਾਂ 'ਚੋਂ ‘ਹਿੰਦ ਮਹਾਸਾਗਰ' ਦਾ ਹਵਾਲਾ ਹਟਾ ਦਿਤਾ ਗਿਆ ਹੈ।

ਨਵੀਂ ਦਿੱਲੀ: ਅਮਰੀਕਾ ਦੇ ਰੱਖਿਆ ਵਿਭਾਗ ਨੇ ਇਕ ਵੱਡਾ ਫੈਸਲਾ ਲੈਂਦਿਆਂ ਅਪਣੀ ਸੱਭ ਤੋਂ ਵੱਡੀ ਮਿਲਟਰੀ ਕਮਾਂਡ, ਜੋ ਪਹਿਲਾਂ ‘ਯੂ.ਐਸ. ਹਿੰਦ-ਪ੍ਰਸ਼ਾਂਤ ਕਮਾਂਡ’ ਵਜੋਂ ਜਾਣੀ ਜਾਂਦੀ ਸੀ, ਦਾ ਨਾਂ ਬਦਲ ਕੇ ਮੁੜ ‘ਯੂ.ਐਸ. ਪ੍ਰਸ਼ਾਂਤ ਕਮਾਂਡ’ ਰੱਖ ਦਿਤਾ ਹੈ। ਇਸ ਤਬਦੀਲੀ ਨਾਲ ਨਾਂ ’ਚੋਂ ‘ਹਿੰਦ ਮਹਾਸਾਗਰ’ ਦਾ ਹਵਾਲਾ ਹਟਾ ਦਿਤਾ ਗਿਆ ਹੈ। ਇਹ ਫੈਸਲਾ 2018 ਵਿਚ ‘ਹਿੰਦ-ਪ੍ਰਸ਼ਾਂਤ ਕਮਾਂਡ’ ਬਣਾਏ ਜਾਣ ਦੇ ਅੱਠ ਸਾਲ ਬਾਅਦ ਲਿਆ ਗਿਆ ਹੈ, ਜੋ ਉਸ ਸਮੇਂ ਭਾਰਤ ਦੀ ਰਣਨੀਤਕ ਮਹੱਤਤਾ ਨੂੰ ਉਜਾਗਰ ਕਰਨ ਲਈ ਕੀਤਾ ਗਿਆ ਸੀ। ਅਮਰੀਕਾ ਦਾ ਕਹਿਣਾ ਹੈ ਕਿ ਨਾਂ ਵਿਚ ਇਹ ਤਬਦੀਲੀ ਸਿਰਫ਼ ਇਤਿਹਾਸਕ ਵਿਰਾਸਤ ਨੂੰ ਸਨਮਾਨ ਦੇਣ ਲਈ ਹੈ ਅਤੇ ਇਸ ਨਾਲ ਮੁਹਿੰਮਾਂ ਜਾਂ ਜ਼ਿੰਮੇਵਾਰੀ ਦੇ ਖੇਤਰ ਵਿਚ ਕੋਈ ਬਦਲਾਅ ਨਹੀਂ ਆਵੇਗਾ। ਅਮਰੀਕੀ ਕਮਾਂਡ ਨੇ ਅਪਣੇ ਬਿਆਨ ਵਿਚ ਕਿਹਾ, ‘‘ਕਮਾਂਡ ਦਾ ਬੁਨਿਆਦੀ ਮਿਸ਼ਨ ਅਤੇ ਖੇਤਰੀ ਸਹਿਯੋਗੀਆਂ ਨਾਲ ਇਕ ਆਜ਼ਾਦ ਅਤੇ ਖੁੱਲ੍ਹੇ ਥੀਏਟਰ ਨੂੰ ਬਣਾਈ ਰੱਖਣ ਲਈ ਅਟੁੱਟ ਵਚਨਬੱਧਤਾ ਬਰਕਰਾਰ ਹੈ।’’

ਜ਼ਿਕਰਯੋਗ ਹੈ ਕਿ 2018 ਵਿਚ ਨਾਂ ਬਦਲਣ ਸਮੇਂ ਤਤਕਾਲੀ ਰੱਖਿਆ ਸਕੱਤਰ ਜੇਮਸ ਮੈਟਿਸ ਨੇ ਕਿਹਾ ਸੀ, ‘‘ਹਿੰਮ ਅਤੇ ਪ੍ਰਸ਼ਾਂਤ ਮਹਾਂਸਾਗਰਾਂ ਵਿਚਕਾਰ ਵਧ ਰਹੀ ਸੰਪਰਕ ਨੂੰ ਮਾਨਤਾ ਦਿੰਦੇ ਹੋਏ, ਅਸੀਂ ਯੂ.ਐਸ. ਪ੍ਰਸ਼ਾਂਤ ਕਮਾਂਡ ਦਾ ਨਾਂ ਬਦਲ ਕੇ ਯੂ.ਐਸ. ਹਿੰਦ-ਪ੍ਰਸ਼ਾਂਤ ਕਮਾਂਡ ਰਖਦੇ ਹਾਂ।’’ ਉਦੋਂ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ‘‘ਇਹ ਕਮਾਂਡ ਬਾਲੀਵੁੱਡ ਤੋਂ ਹਾਲੀਵੁੱਡ ਤਕ ਫੈਲੀ ਹੋਈ ਹੈ।’’ ਹੁਣ ਵਾਪਸ ਪੁਰਾਣਾ ਨਾਂ ਰੱਖਣ ਨੂੰ ਫੌਜੀ ਵਿਰਾਸਤ ਅਤੇ ਆਪਸੀ ਸਾਂਝ ਨੂੰ ਮਜ਼ਬੂਤ ਕਰਨ ਦੇ ਕਦਮ ਵਜੋਂ ਵੇਖਿਆ ਜਾ ਰਿਹਾ ਹੈ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੰਗਨਾ ਰਣੌਤ ਨੇ CJP ਪ੍ਰਦਰਸ਼ਨਕਾਰੀਆਂ 'ਤੇ ਕੀਤੀ ਵੱਡੀ ਟਿੱਪਣੀ

20 Jul 2026 3:07 PM

RSS ਇਕੱਠ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ!

20 Jul 2026 3:06 PM

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM
Advertisement